ਹੈਰਾਨੀਜਨਕ : ਪੰਜਾਬ ’ਚ 1 ਦਿਨ ’ਚ ਸੜੀ 5036 ਥਾਈਂ ਪਰਾਲੀ, 2016 ਵਰਗੇ ਬਣੇ ਪ੍ਰਦੂਸ਼ਣ ਦੇ ਹਾਲਾਤ
Friday, Nov 06, 2020 - 10:23 AM (IST)
ਚੰਡੀਗੜ੍ਹ (ਅਸ਼ਵਨੀ) - ਖ਼ੇਤਾਂ ਵਿਚ ਸਾੜੀ ਜਾ ਰਹੀ ਪਰਾਲੀ ਨੇ ਪੰਜਾਬ ਨੂੰ ਇਕ ਵਾਰ ਫਿਰ 2016 ਵਰਗੀ ਸਥਿਤੀ ਵਿਚ ਪਹੁੰਚਾ ਦਿੱਤਾ ਹੈ। 2016 ਵਿਚ ਝੋਨੇ ਦੀ ਕਟਾਈ ਤੋਂ ਬਾਅਦ ਕੁਲ 50,608 ਜਗ੍ਹਾ ਪਰਾਲੀ ਸਾੜਨ ਦੇ ਮਾਮਲੇ ਰਿਕਾਰਡ ਕੀਤੇ ਗਏ ਸਨ। ਉਥੇ ਹੀ ਇਸ ਵਾਰ ਝੋਨੇ ਦੀ ਕਟਾਈ ਤੋਂ ਬਾਅਦ ਹੁਣ ਤੱਕ ਕੁਲ ਅੰਕੜਾ 49,112 ਤਕ ਪਹੁੰਚ ਗਿਆ ਹੈ। ਇਹ ਉਛਾਲ ਪਿਛਲੇ ਕੁਝ ਦਿਨਾਂ ਵਿਚ ਆਇਆ ਹੈ। 4 ਨਵੰਬਰ ਨੂੰ ਜਿੱਥੇ 4,908 ਜਗ੍ਹਾ ਪਰਾਲੀ ਸਾੜਨ ਦੇ ਮਾਮਲੇ ਰਿਕਾਰਡ ਕੀਤੇ ਗਏ। ਉਥੇ ਹੀ ਵੀਰਵਾਰ ਨੂੰ 5,036 ਜਗ੍ਹਾ ਪਰਾਲੀ ਸਾੜੀ ਗਈ। ਇਸ ਵਾਰ ਝੋਨੇ ਦੀ ਕਟਾਈ ਤੋਂ ਬਾਅਦ ਇਕ ਦਿਨ ਵਿਚ ਅੱਗ ਲਾਉਣ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ।
ਪੜ੍ਹੋ ਇਹ ਵੀ ਖ਼ਬਰ - ਖ਼ੁਸ਼ਖ਼ਬਰੀ : ਕੈਨੇਡਾ ''ਚ ‘ਐਂਟਰੀ’ ਕਰਨ ਲਈ ਵਿਦਿਆਰਥੀਆਂ ਨੂੰ ਮਿਲੀ ਹਰੀ ਝੰਡੀ
ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ : ਯੂ.ਜੀ.ਸੀ. ਨੇ ਜਾਰੀ ਕੀਤੀ ਫਰਜ਼ੀ ਯੂਨੀਵਰਸਿਟੀਆਂ ਦੀ ਸੂਚੀ
ਸੰਗਰੂਰ ਵਿਚ ਸਭ ਤੋਂ ਜ਼ਿਆਦਾ 829 ਜਗ੍ਹਾ ਸਾੜੀ ਗਈ ਪਰਾਲੀ
ਵੀਰਵਾਰ ਨੂੰ ਸਭ ਤੋਂ ਜ਼ਿਆਦਾ 829 ਜਗ੍ਹਾ ਪਰਾਲੀ ਸਾੜੀ ਗਈ। ਪੂਰੇ ਪ੍ਰਦੇਸ਼ ਦੇ ਕਰੀਬ 10 ਜ਼ਿਲ੍ਹਿਆਂ ਵਿਚ ਸਥਿਤੀ ਇਹ ਰਹੀ ਕਿ 200 ਤੋਂ ਲੈ ਕੇ 800 ਜਗ੍ਹਾ ਪਰਾਲੀ ਸਾੜਣ ਦੇ ਮਾਮਲੇ ਰਿਕਾਰਡ ਕੀਤੇ ਗਏ। ਦੂਜੇ ਨੰਬਰ ’ਤੇ ਬਠਿੰਡਾ ਰਿਹਾ, ਜਿੱਥੇ 653 ਜਗ੍ਹਾ ਪਰਾਲੀ ਸਾੜੀ। ਇਸ ਕੜੀ ਵਿਚ ਮੋਗਾ ਵਿਚ 611, ਫਿਰੋਜ਼ਪੁਰ ਅਤੇ ਮਾਨਸਾ ਵਿਚ 438, ਮੁਕਤਸਰ ਵਿਚ 436, ਬਰਨਾਲਾ ਵਿਚ 356, ਲੁਧਿਆਣਾ ਵਿਚ 304 ਜਗ੍ਹਾ ਪਰਾਲੀ ਸਾੜਣ ਦੀਆਂ ਘਟਨਾਵਾਂ ਰਿਕਾਰਡ ਕੀਤੀਆਂ ਗਈਆਂ ਹਨ।
ਪੜ੍ਹੋ ਇਹ ਵੀ ਖ਼ਬਰ - Beauty Tips : ਸਰਦੀਆਂ ’ਚ ਰਸੋਈ ਘਰ ਦੀਆਂ ਇਨ੍ਹਾਂ ਚੀਜ਼ਾਂ ਨਾਲ ਰੱਖੋ ਆਪਣੀ ਚਮੜੀ ਦਾ ਧਿਆਨ
42 ਫੀਸਦੀ ਤਕ ਪਹੁੰਚੀ ਦਿੱਲੀ ਪ੍ਰਦੂਸ਼ਣ ਵਿਚ ਹਿੱਸੇਦਾਰੀ
ਪਰਾਲੀ ਸਾੜਣ ਨਾਲ ਪੈਦਾ ਹੋਏ ਪ੍ਰਦੂਸ਼ਣ ਨੇ ਆਬੋ-ਹਵਾ ਨੂੰ ਬੇਹੱਦ ਖ਼ਰਾਬ ਕਰ ਦਿੱਤਾ ਹੈ। ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਦਿੱਲੀ ਦੇ ਪ੍ਰਦੂਸ਼ਣ ਵਿਚ ਵੀਰਵਾਰ ਨੂੰ 42 ਫੀਸਦੀ ਹਿੱਸੇਦਾਰੀ ਪਰਾਲੀ ਨਾਲ ਪੈਦਾ ਹੋਏ ਪ੍ਰਦੂਸ਼ਣ ਦੀ ਰਹੀ। ਮਿਨਿਸਟਿਰੀ ਆਫ ਅਰਥ ਸਾਇੰਸ ਦੇ ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫਾਰਕਾਸਟਿੰਗ ਐਂਡ ਰਿਸਰਚ ਵਲੋਂ ਰਿਕਾਰਡ ਕੀਤੇ ਗਏ ਅੰਕੜਿਆਂ ਮੁਤਾਬਕ ਹਵਾ ਦਾ ਰੁਖ ਬਦਲਣ ਨਾਲ ਪੰਜਾਬ, ਹਰਿਆਣਾ, ਉਤਰਾਖੰਡ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਆਲੇ-ਦੁਆਲੇ ਇਲਾਕੇ ਵਿਚ ਸੜ ਰਹੀ ਪਰਾਲੀ ਦੇ ਪ੍ਰਦੂਸ਼ਣ ਨੇ ਦਿੱਲੀ ਦੀ ਆਬੋ-ਹਵਾ ਨੂੰ ਇਸ ਕਦਰ ਖ਼ਰਾਬ ਕਰ ਦਿੱਤਾ ਹੈ ਕਿ ਕੁਝ ਕਿਲੋਮੀਟਰ ਦੀ ਦੂਰੀ ’ਤੇ ਦਿਖਾਈ ਦੇਣਾ ਬੰਦ ਹੋ ਗਿਆ ਹੈ। ਆਸਮਾਨ ਵਿਚ ਧੂੰਏਂ ਨੇ ਇਕ ਚਾਦਰ ਦੀ ਸ਼ਕਲ ਲੈ ਲਈ ਹੈ। ਸੰਭਾਵਨਾ ਜਤਾਈ ਗਈ ਹੈ ਕਿ ਅਗਲੇ ਕੁਝ ਦਿਨਾਂ ਤਕ ਸਥਿਤੀ ਇਸੇ ਤਰ੍ਹਾਂ ਬਣੀ ਰਹਿ ਸਕਦੀ ਹੈ।
ਪੜ੍ਹੋ ਇਹ ਵੀ ਖ਼ਬਰ - ਜੇਕਰ ਤੁਸੀਂ ਵੀ ‘ਐਂਕਰਿੰਗ’ ’ਚ ਬਣਾਉਣਾ ਚਾਹੁੰਦੇ ਹੋ ਆਪਣਾ ਚੰਗਾ ਭਵਿੱਖ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ