ਖੇਡ-ਖੇਡ ''ਚ ਵੱਡਾ ਕਾਂਡ ਕਰ ਬੈਠਾ ਮਾਸੂਮ! ਪਰਿਵਾਰ ਦੇ ਸੁੱਕੇ ਸਾਹ, ਲਿਜਾਣਾ ਪਿਆ ਹਸਪਤਾਲ
Tuesday, Feb 04, 2025 - 11:43 AM (IST)
ਲੋਹੀਆਂ (ਸੱਦੀ, ਮਨਜੀਤ)- ਬੀਤੇ ਦਿਨ 7 ਸਾਲਾ ਬੱਚੇ ਦੇ ਗਰੀਬ ਪਰਿਵਾਰ ਨੂੰ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਉਸ ਬੱਚੇ ਨੇ ਖੇਡ-ਖੇਡ ’ਚ ਰੱਸੀ ਦਾ ਫਾਹਾ ਗਲ਼ ’ਚ ਪਾ ਲਿਆ ਤੇ ਲਟਕ ਗਿਆ। ਅਚਾਨਕ ਪਰਿਵਾਰ ਵੱਲੋਂ ਉਸ ਨੂੰ ਲਟਕਦਾ ਦੇਖਿਆ ਗਿਆ ਤਾਂ ਪਰਿਵਾਰ ਨੇ ਉਸ ਨੂੰ ਬਚਾਉਣ ਲਈ ਉਸ ਦੇ ਗਲ਼ ’ਚ ਪਿਆ ਰੱਸੀ ਦਾ ਫਾਹਾ ਖੋਲ੍ਹਿਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲੋਹੀਆਂ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਪਰ ਉਸ ਬੱਚੇ ਦੀ ਅਤਿ-ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਇਲਾਜ ਤੋਂ ਬਾਅਦ ਕੁਝ ਠੀਕ ਦੱਸੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਜ ਬਿਜਲੀ ਦੀ ਲਿਸ਼ਕੋਰ ਨਾਲ ਹੋਵੇਗੀ ਬਰਸਾਤ! ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਉਕਤ ਬੱਚਾ ਰਿਤਿਕ, ਜੋ ਇਕ ਗਰੀਬ ਨੇਪਾਲੀ ਪਰਿਵਾਰ ਨਾਲ ਸਬੰਧਤ ਹੈ ਪਰ ਪਰਿਵਾਰ ਕੋਲ ਇਲਾਜ ਲਈ ਪੈਸੇ ਨਾ ਹੋਣ ਕਾਰਨ, ਜਿਥੇ ਆਮ ਲੋਕਾਂ ਨੇ ਉਸ ਬੱਚੇ ਦੇ ਪਰਿਵਾਰ ਦੀ ਮਦਦ ਕੀਤੀ, ਉਥੇ ਹੀ ਇਸ ਮੌਕੇ ਗੁਰੂ ਨਾਨਕ ਮੋਦੀਖ਼ਾਨਾ ਚੈਰੀਟੇਬਲ ਟਰੱਸਟ ਲੋਹੀਆਂ ਦੇ ਮੁੱਖ ਸੇਵਾਦਾਰ ਸਤਿੰਦਰ ਸਿੰਘ ਖ਼ਾਲਸਾ ਦੀ ਅਗਵਾਈ ’ਚ ਸੇਵਾਦਾਰਾਂ ਨੇ ਅੱਗੇ ਆ ਕਿ ਗਰੀਬ ਪਰਿਵਾਰ ਦੀ ਬਾਂਹ ਫੜੀ ਤੇ ਅਰਮਾਨ ਹਸਪਤਾਲ ’ਚ ਜਿਥੇ ਉਸ ਬੱਚੇ ਦਾ ਇਲਾਜ ਚੱਲ ਰਿਹਾ ਹੈ, ਨੂੰ ਉਸ ਦਾ ਇਲਾਜ ਕਰਵਾਉਣ ਦਾ ਭਰੋਸਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਕਹਿਰ ਓ ਰੱਬਾ! ਸੂਹੇ ਚੂੜੇ ਵਾਲੀ ਲਾੜੀ ਦਾ ਉੱਜੜ ਗਿਆ ਸੰਸਾਰ, ਵਿੱਛ ਗਏ ਸੱਥਰ (ਵੀਡੀਓ)
ਪਿਤਾ ਨੇ ਟਰੱਸਟ ਦਾ ਧੰਨਵਾਦ ਕਰਦੇ ਹੋਏ ਵਾਅਦਾ ਵੀ ਕੀਤਾ ਕਿ ਉਹ ਆਪਣੇ ਬੱਚੇ ਨੂੰ ਕਦੇ ਵੀ ਇਕੱਲਾ ਨਹੀਂ ਛੱਡੇਗਾ। ਇਸ ਮੌਕੇ ਅਰਮਾਨ ਹਸਪਤਾਲ ਜਲੰਧਰ ਪੁੱਜੇ ਮੁੱਖ ਸੇਵਾਦਾਰ ਸਤਿੰਦਰ ਸਿੰਘ ਖ਼ਾਲਸਾ ਤੇ ਹੋਰਨਾਂ ਸੇਵਾਦਾਰਾਂ, ਜਿਨ੍ਹਾਂ ’ਚ ਵਿੱਕੀ ਕਾਲੀਆ, ਮੋਤੀ ਲਾਲ ਕਾਲੀਆ, ਪ੍ਰਦੀਪ ਕੁਮਾਰ ਗਾਂਧੀ, ਦਵਿੰਦਰ ਸਿੰਘ ਬਿੱਲਾ, ਅਮਰਜੀਤ ਸਿੰਘ ਅਹੂਜਾ, ਦਵਿੰਦਰ ਸਿੰਘ ਹੈਪੀ, ਮਾਸਟਰ ਪਰਮਿੰਦਰ ਸਿੰਘ, ਰਿਟਾ. ਥਾਣੇਦਾਰ ਸੁਖਵਿੰਦਰਜੀਤ ਸਿੰਘ ਚੰਦੀ ਅਤੇ ਅਮਨ ਪਨੇਸਰ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8