ਪੰਜਾਬ ਨੂੰ ਮਿਲੇਗਾ ਇਕ ਹੋਰ ਏਅਰਪੋਰਟ, ਫ਼ਲਾਈਟਾਂ ਦਾ ਸ਼ਡਿਊਲ ਵੀ ਆਇਆ ਸਾਹਮਣੇ
Saturday, Jan 31, 2026 - 05:39 PM (IST)
ਲੁਧਿਆਣਾ (ਹਿਤੇਸ਼): ਲੁਧਿਆਣਾ ਨੂੰ ਲੰਬੇ ਇੰਤਜ਼ਾਰ ਤੋਂ ਬਾਅਦ ਏਅਰਪੋਰਟ ਦੀ ਸੁਵਿਧਾ ਮਿਲਣ ਜਾ ਰਹੀ ਹੈ, ਜਿਸ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1 ਫਰਵਰੀ ਨੂੰ ਹਲਵਾਰਾ ਏਅਰਪੋਰਟ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਇਹ ਟਰਮੀਨਲ ਬਣ ਕੇ ਤਿਆਰ ਹੋ ਚੁੱਕਾ ਹੈ ਅਤੇ ਇਸ ਨਾਲ ਲੁਧਿਆਣਾ ਦੀ ਇੰਡਸਟਰੀ ਨੂੰ ਵੀ ਹੁਲਾਰਾ ਮਿਲੇਗਾ ਤੇ ਵਿਦੇਸ਼ ਜਾਂ ਦਿੱਲੀ, ਬੰਬੇ, ਕਲਕੱਤਾ ਆਦਿ ਦੂਜੇ ਸੂਬਿਆਂ ਵਿਚ ਜਾਣ ਵਾਲੇ ਲੋਕਾਂ ਨੂੰ ਵੀ ਬਹੁਤ ਸਹੂਲਤ ਮਿਲੇਗੀ।
ਹੁਣ ਇਸ ਏਅਰਪੋਰਟ ਨੂੰ ਲੈ ਕੇ ਇਕ ਹੋਰ ਵੱਡੀ ਅਪਡੇਟ ਸਾਹਮਣੇ ਆਈ ਹੈ। ਇਹ ਪਤਾ ਲੱਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਦਘਾਟਨ ਕਰਨ ਤੋਂ ਕਰੀਬ ਇਕ ਮਹੀਨਾ ਬਾਅਦ ਯਾਨੀ ਕਿ ਮਾਰਚ ਦੇ ਪਹਿਲੇ ਹਫ਼ਤੇ ਇਸ ਏਅਰਪੋਰਟ ਤੋਂ ਉਡਾਣਾਂ ਸ਼ੁਰੂ ਹੋ ਜਾਣਗੀਆਂ। ਮਾਰਚ ਦੇ ਪਹਿਲੇ ਹਫ਼ਤੇ ਏਅਰ ਇੰਡੀਆ ਐਕਸਪ੍ਰੈੱਸ ਵੱਲੋਂ ਦਿੱਲੀ ਤੋਂ ਲੁਧਿਆਣਾ ਦੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਇਹ ਫ਼ਲਾਈਟ ਹਰ ਰੋਜ਼ ਦਿਨ ਵਿਚ ਦੋ ਵਾਰ ਚੱਲੇਗੀ। ਇਸ ਦੀ ਪੁਸ਼ਟੀ ਪੰਜਾਬ ਦੀ ਸਿਵਲ ਐਵੀਏਸ਼ਨ ਸੈਕਟਰੀ ਸੋਨਾਲੀ ਗਿਰੀ ਨੇ ਕੀਤੀ ਹੈ।
ਇਸ ਤੋਂ ਸਾਫ਼ ਹੋ ਗਿਆ ਹੈ ਕਿ ਲੁਧਿਆਣਾ ਦੇ ਹਲਵਾਰਾ ਏਅਰਪੋਰਟ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ 1 ਫਰਵਰੀ ਨੂੰ ਉਦਘਾਟਨ ਕੀਤਾ ਜਾ ਰਿਹਾ ਹੈ, ਉਸ ਤੋਂ ਇਕ ਮਹੀਨੇ ਬਾਅਦ ਲੁਧਿਆਣਾ ਦੇ ਹਲਵਾਰਾ ਏਅਰਪੋਰਟ ਤੋਂ ਦਿੱਲੀ ਲਈ ਫਲਾਈਟ ਸ਼ੁਰੂ ਹੋ ਜਾਵੇਗੀ ਮਾਰਚ ਦੇ ਪਹਿਲੇ ਹਫ਼ਤੇ ਅਤੇ ਹਫ਼ਤੇ ਵਿਚ ਦੋ ਵਾਰ ਇਹ ਫਲਾਈਟ ਚੱਲੇਗੀ। ਦੱਸਿਆ ਜਾ ਰਿਹਾ ਹੈ ਕਿ ਏਅਰਫ਼ੋਰਸ ਦੀ ਮਨਜ਼ੂਰੀ ਆਦਿ ਕਾਰਨ ਇਕ ਮਹੀਨੇ ਦੀ ਦੇਰੀ ਹੋਵੇਗੀ।
