ਪੰਜਾਬ ਦੇ MPs ਦਾ ਸੰਸਦ 'ਚ ਪ੍ਰਦਰਸ਼ਨ: ਇਨ੍ਹਾਂ ਮੈਂਬਰਾਂ ਨੇ ਪੁੱਛੇ ਸੰਨੀ ਦਿਓਲ ਤੋਂ ਵੀ ਘੱਟ ਸਵਾਲ

Monday, Mar 18, 2024 - 03:38 PM (IST)

ਪੰਜਾਬ ਦੇ MPs ਦਾ ਸੰਸਦ 'ਚ ਪ੍ਰਦਰਸ਼ਨ: ਇਨ੍ਹਾਂ ਮੈਂਬਰਾਂ ਨੇ ਪੁੱਛੇ ਸੰਨੀ ਦਿਓਲ ਤੋਂ ਵੀ ਘੱਟ ਸਵਾਲ

ਚੰਡੀਗੜ੍ਹ: ਲੋਕ ਸਭਾ ਚੋਣਾਂ 2024 ਦਾ ਬਿਗੁਲ ਵੱਜ ਚੁੱਕਿਆ ਹੈ। ਚੋਣ ਕਮਿਸ਼ਨ ਵੱਲੋਂ ਤਾਰੀਖ਼ਾਂ ਦੇ ਐਲਾਨ ਦੇ ਨਾਲ ਹੀ ਦੇਸ਼ ਭਰ ਵਿਚ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਸਿਆਸੀ ਆਗੂਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਉੱਥੇ ਹੀ ਜੇਕਰ ਪਿਛਲੀ ਵਾਰ ਚੁਣ ਕੇ ਭੇਜੇ ਪੰਜਾਬ ਦੇ ਸੰਸਦ ਮੈਂਬਰਾਂ ਦੀ ਪਾਰਲੀਮੈਂਟ ਵਿਚ ਹਿੱਸੇਦਾਰੀ ਦੀ ਗੱਲ ਕਰੀਏ ਤਾਂ ਕਈ ਮੈਂਬਰਾਂ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਪਿਛਲੇ 5 ਸਾਲਾਂ ਵਿਚ ਸੰਸਦ ਵਿਚ ਕੁੱਲ੍ਹ 274 ਬੈਠਕਾਂ ਹੋਈਆਂ। ਇਸ ਦੌਰਾਨ ਕੁਝ ਸੰਸਦ ਮੈਂਬਰਾਂ ਨੇ ਤਾਂ ਜਨਤਾ ਦੇ ਕਈ ਮੁੱਦੇ ਚੁੱਕੇ, ਪਰ ਕਈ ਜਾਂ ਤਾਂ ਬਿਲਕੁੱਲ ਹੀ ਚੁੱਪ ਰਹੇ ਜਾਂ ਬਹੁਤ ਘੱਟ ਮੁੱਦੇ ਚੁੱਕੇ। ਆਓ ਮਾਰਦੇ ਹਾਂ ਪੰਜਾਬ ਦੇ ਸੰਸਦ ਮੈਂਬਰਾਂ ਦੇ ਪਾਰਲੀਮੈਂਟ ਵਿਚ ਪ੍ਰਦਰਸ਼ਨ 'ਤੇ ਇਕ ਝਾਤ:

ਸੰਨੀ ਦਿਓਲ ਦੀ ਸਭ ਤੋਂ ਘੱਟ ਹਾਜ਼ਰੀ

ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਦੀ ਲੋਕ ਸਭਾ ਵਿਚ ਸਭ ਤੋਂ ਘੱਟ ਹਾਜ਼ਰੀ ਦਰਜ ਕੀਤੀ ਗਈ। ਉਨ੍ਹਾਂ ਦੀ ਹਾਜ਼ਰੀ ਮਹਿਜ਼ 17 ਫ਼ੀਸਦੀ ਹੀ ਰਹੀ। ਸੁਖਬੀਰ ਬਾਦਲ ਵੀ 20 ਫ਼ੀਸਦੀ ਬੈਠਕਾਂ ਵਿਚ ਹੀ ਪਹੁੰਚੇ। ਇਸ ਮਾਮਲੇ ਵਿਚ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ 95 ਫ਼ੀਸਦੀ ਹਾਜ਼ਰੀ ਨਾਲ ਸਭ ਤੋਂ ਅੱਗੇ ਰਹੇ। ਇਸ ਤੋਂ ਇਲਾਵਾ ਜਸਬੀਰ ਸਿੰਘ ਗਿੱਲ 93 ਫ਼ੀਸਦੀ, ਰਵਨੀਤ ਬਿੱਟੂ 90 ਫ਼ੀਸਦੀ, ਗੁਰਜੀਤ ਸਿੰਘ ਔਜਲਾ ਤੇ ਅਮਰ ਸਿੰਘ ਦੀ ਹਾਜ਼ਰੀ 86 ਫ਼ੀਸਦੀ ਰਹੀ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ: ਸਿਰਫ਼ਿਰੇ ਆਸ਼ਿਕ ਦੀ ਸ਼ਰਮਨਾਕ ਕਰਤੂਤ! ਮੁਹੱਲੇ 'ਚ ਲਵਾ ਦਿੱਤੇ ਪ੍ਰੇਮਿਕਾ ਦੇ ਅਸ਼ਲੀਲ ਫਲੈਕਸ

ਪਾਰਲੀਮੈਂਟ ਵਿਚ ਪੰਜਾਬ ਦੇ MPs ਦੀ ਹਾਜ਼ਰੀ

ਸੰਸਦ ਮੈਂਬਰ        ਹਾਜ਼ਰੀ

ਮਨੀਸ਼ ਤਿਵਾੜੀ     95 ਫ਼ੀਸਦੀ

ਜਸਬੀਰ ਸਿੰਘ ਗਿੱਲ     93 ਫ਼ੀਸਦੀ

ਰਵਨੀਤ ਬਿੱਟੂ     90 ਫ਼ੀਸਦੀ

ਗੁਰਜੀਤ ਸਿੰਘ ਔਜਲਾ     86 ਫ਼ੀਸਦੀ

ਅਮਰ ਸਿੰਘ         86 ਫ਼ੀਸਦੀ

ਪਰਨੀਤ ਕੌਰ     85 ਫ਼ੀਸਦੀ

ਸਿਮਰਨਜੀਤ ਮਾਨ     85 ਫ਼ੀਸਦੀ

ਸਵ. ਚੌਧਰੀ ਸੰਤੋਖ ਸਿੰਘ     82 ਫ਼ੀਸਦੀ

ਸੁਸ਼ੀਲ ਰਿੰਕੂ         64 ਫ਼ੀਸਦੀ

ਮੁਹੰਮਦ ਸਦੀਕ     64 ਫ਼ੀਸਦੀ

ਹਰਸਿਮਰਤ ਕੌਰ ਬਾਦਲ     61 ਫ਼ੀਸਦੀ

ਸੁਖਬੀਰ ਬਾਦਲ     20 ਫ਼ੀਸਦੀ

ਸੰਨੀ ਦਿਓਲ         17 ਫ਼ੀਸਦੀ

ਸਵਾਲ ਪੁੱਛਣ ਦੇ ਮਾਮਲੇ 'ਚ ਸੰਨੀ ਦਿਓਲ ਤੋਂ ਵੀ ਪਿੱਛੇ ਰਹੇ ਇਹ ਮੈਂਬਰ

ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਦੀ ਸਿਆਸਤ ਵਿਚ ਘੱਟ ਸਰਗਰਮੀ ਕਾਰਨ ਕਈ ਵਾਰ ਆਲੋਚਨਾ ਹੁੰਦੀ ਰਹੀ ਹੈ। ਫ਼ਿਲਮਾਂ ਵਿਚ ਆਪਣੇ ਧਮਾਕੇਦਾਰ ਡਾਇਲਾਗ ਲਈ ਮਸ਼ਹੂਰ ਸੰਨੀ ਦਿਓਲ ਪਾਰਲੀਮੈਂਟ ਵਿਚ ਲੋਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੇ ਨਜ਼ਰ ਨਹੀਂ ਆਏ। ਉਨ੍ਹਾਂ ਨੇ ਆਪਣੇ ਕਾਰਜਕਾਲ ਵਿਚ ਮਹਿਜ਼ 4 ਸਵਾਲ ਹੀ ਪੁੱਛੇ। ਉੱਥੇ ਹੀ ਪੰਜਾਬ ਦੇ 2 ਹੋਰ ਸੰਸਦ ਮੈਂਬਰ ਵੀ ਹਨ ਜਿਹੜੇ ਸਵਾਲ ਪੁੱਛਣ ਦੇ ਮਾਮਲੇ 'ਚ ਸੰਨੀ ਦਿਓਲ ਤੋਂ ਵੀ ਪਿੱਛੇ ਰਹਿ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੀਟ ਸੰਗਰੂਰ 'ਤੇ ਹੋਈ ਜ਼ਿਮਣੀ ਚੋਣ ਵਿਚ ਜਿੱਤਣ ਵਾਲੇ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ ਵਿਚ ਇਕ ਵੀ ਸਵਾਲ ਨਹੀਂ ਪੁੱਛਿਆ। ਉੱਥੇ ਹੀ ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਵੀ 5 ਸਾਲਾਂ ਵਿਚ ਮਹਿਜ਼ 2 ਹੀ ਸਵਾਲ ਪੁੱਛੇ। ਉੱਥੇ ਹੀ ਰਵਨੀਤ ਸਿੰਘ ਬਿੱਟੂ 265 ਸਵਾਲਾਂ ਨਾਲ ਇਸ ਮਾਮਲੇ ਵਿਚ ਪੰਜਾਬ ਦੇ ਬਾਕੀ ਸਾਰੇ ਮੈਂਬਰਾਂ ਤੋਂ ਅੱਗੇ ਰਹੇ।

ਇਹ ਖ਼ਬਰ ਵੀ ਪੜ੍ਹੋ - ਬਾਪੂ ਬਲਕੌਰ ਸਿੰਘ ਨੇ ਦੱਸਿਆ ਕੀ ਹੋਵੇਗਾ ਨਿੱਕੇ ਸਿੱਧੂ ਦਾ ਨਾਂ (ਵੀਡੀਓ)

ਕਿਸ ਸੰਸਦ ਮੈਂਬਰ ਨੇ ਪੁੱਛੇ ਕਿੰਨੇ ਸਵਾਲ

ਸੰਸਦ ਮੈਂਬਰ        ਸਵਾਲ

ਰਵਨੀਤ ਬਿੱਟੂ    265

ਮਨੀਸ਼ ਤਿਵਾੜੀ     201

ਡਾ. ਅਮਰ ਸਿੰਘ     129

ਗੁਰਜੀਤ ਔਜਲਾ     93

ਜਸਵੀਰ ਸਿੰਘ ਗਿੱਲ    89

ਹਰਸਿਮਰਤ ਕੌਰ ਬਾਦਲ     77

ਸੁਖਬੀਰ ਬਾਦਲ     38

ਸਵ. ਚੌਧਰੀ ਸੰਤੋਖ ਸਿੰਘ     33

ਭਗਵੰਤ ਮਾਨ     29

ਪਰਨੀਤ ਕੌਰ     25

ਸੁਸ਼ੀਲ ਕੁਮਾਰ ਰਿੰਕੂ     17

ਸੰਨੀ ਦਿਓਲ         4

ਮੁਹੰਮਦ ਸਦੀਕ     2

ਸਿਮਰਨਜੀਤ ਸਿੰਘ ਮਾਨ     0

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News