ਪੰਜਾਬ ਦੇ 'ਮੋਗਾ' ਜ਼ਿਲ੍ਹੇ ਨੂੰ ਮਿਲਿਆ ਵੱਡਾ ਸਨਮਾਨ, ਦੇਸ਼ ਦੇ 5 ਸਭ ਤੋਂ ਵੱਧ ਉਤਸ਼ਾਹੀ ਜ਼ਿਲ੍ਹਿਆਂ 'ਚ ਸ਼ੁਮਾਰ

08/19/2020 9:31:11 AM

ਮੋਗਾ (ਗੋਪੀ ਰਾਊਕੇ) : ਭਾਰਤ ਸਰਕਾਰ ਦੀ ਅਗਵਾਈ 'ਚ ਨੀਤੀ ਕਮਿਸ਼ਨ ਵੱਲੋਂ ਜੁਲਾਈ ਮਹੀਨੇ ਲਈ ਜਾਰੀ ਕੀਤੀ ਗਈ 'ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ' ਦਰਜਾਬੰਦੀ 'ਚ ਜ਼ਿਲ੍ਹਾ ਮੋਗਾ ਨੂੰ ਦੇਸ਼ ਦੇ ਸਭ ਤੋਂ ਵੱਧ 5 ਉਤਸ਼ਾਹੀ ਜ਼ਿਲ੍ਹਿਆਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੀਤੀ ਕਮਿਸ਼ਨ ਵੱਲੋਂ ਕਰਵਾਏ ਜਾਂਦੇ ਇਸ ਪ੍ਰੋਗਰਾਮ ਨੂੰ ਮਹੀਨਾਵਾਰ ਆਧਾਰ ’ਤੇ ਦਰਜਾ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਘਰ ਛੱਡਣ ਵਾਲੇ 3 ਧੀਆਂ ਦੇ ਪਿਓ ਨੇ ਕੀਤੀ ਖ਼ੁਦਕੁਸ਼ੀ, ਨਹਿਰ 'ਚੋਂ ਤੈਰਦੀ ਮਿਲੀ ਲਾਸ਼

ਇਨ੍ਹਾਂ ਸਾਰੇ ਖੇਤਰਾਂ ਦੀ ਇਕ ਸੁਤੰਤਰ ਦਰਜਾਬੰਦੀ ਹੈ, ਜੋ ਕਿ ਇਸ ਤੋਂ ਇਲਾਵਾ ਪੂਰੇ ਜ਼ਿਲ੍ਹੇ ਦੀ ਰੈਂਕਿੰਗ 'ਚ ਸ਼ਾਮਲ ਕੀਤੀ ਜਾਂਦੀ ਹੈ। ਦੱਸਣਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਸਾਲ 2018 'ਚ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ, ਪੂਰੇ ਦੇਸ਼ 'ਚ 117 ਜ਼ਿਲ੍ਹੇ ਬਤੌਰ ਐਸਪੀਰੇਸ਼ਨਲ ਡਿਸਟ੍ਰਿਕਟ ਚੁਣੇ ਗਏ, ਜਿਨ੍ਹਾਂ 'ਚ ਜ਼ਿਲ੍ਹਾ ਮੋਗਾ ਵੀ ਸ਼ਾਮਲ ਹੈ। ਇਸ ਸਕੀਮ ਅਧੀਨ 5 ਖੇਤਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੀ 'ਸਿਆਸਤ' 'ਤੇ ਭਾਰੂ 'ਕੋਰੋਨਾ', ਹੁਣ ਤੱਕ ਇਹ ਆਗੂ ਹੋ ਚੁੱਕੇ ਨੇ ਸ਼ਿਕਾਰ

ਪ੍ਰੋਗਰਾਮ ਦਾ ਉਦੇਸ਼ ਚੋਣਵੇਂ ਜ਼ਿਲ੍ਹਿਆਂ ਨੂੰ ਬਦਲਣਾ ਹੈ ਤਾਂ ਜੋ ਜੀਵਨ ਪੱਧਰ ਨੂੰ ਸੁਧਾਰਿਆ ਜਾ ਸਕੇ ਅਤੇ ਇਸ ਦੇ ਵਸਨੀਕਾਂ ਲਈ ਰਹਿਣ ਦੀ ਸਹੂਲਤ 'ਚ ਸੁਧਾਰ ਹੋ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੰਜ ਖੇਤਰਾਂ ਨਾਲ ਸਬੰਧਿਤ ਇੰਡੀਕੇਟਰਾਂ ਅਨੁਸਾਰ ਕੀਤੇ ਗਏ ਕੰਮ ਦਾ ਡਾਟਾ ਹਰ ਮਹੀਨੇ ਆਨਲਾਈਨ ਪੋਰਟਲ 'ਤੇ ਅਪਡੇਟ ਕੀਤਾ ਜਾਂਦਾ ਹੈ, ਜਿਸ ਦੀ ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਸਮੀਖਿਆ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਮੇਲੇ ਦੌਰਾਨ ਉੱਡੀਆਂ 'ਕੋਰੋਨਾ' ਨਿਯਮਾਂ ਦੀਆਂ ਧੱਜੀਆਂ, ਲੱਗੀ ਲੋਕਾਂ ਦੀ ਭੀੜ

ਦੋ ਸਾਲਾਂ ਦੀ ਸਖ਼ਤ ਮਿਹਨਤ ਉਪਰੰਤ ਜ਼ਿਲ੍ਹਾ ਮੋਗਾ ਦੇ ਵੱਖ-ਵੱਖ ਮਹਿਕਮਿਆਂ ਵੱਲੋਂ ਵਧੀਆ ਕਾਰਗੁਜ਼ਾਰੀ ਕਰਕੇ ਜ਼ਿਲ੍ਹਾ ਮੋਗਾ ਨੇ ਕੁੱਲ 117 ਐਸਪੀਰੇਸ਼ਨਲ ਡਿਸਟ੍ਰਿਕਟ ’ਚੋਂ ਮਹੀਨਾ ਜੂਨ 2020 ਦੀ ਡੈਲਟਾ ਰੈੰਕਿੰਗ 'ਚ 5ਵਾਂ ਸਥਾਨ ਹਾਸਲ ਕੀਤਾ ਹੈ। ਹੰਸ ਨੇ ਇਸ ਪ੍ਰਾਪਤੀ ਲਈ ਸਮੂਹ ਮਹਿਕਮਿਆਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਭਵਿੱਖ 'ਚ ਵੀ ਵਧੀਆ ਕੰਮ ਕਰਨ ਲਈ ਪ੍ਰੇਰਿਤ ਕੀਤਾ।


 


Babita

Content Editor

Related News