ਪੰਜਾਬ ''ਚ ਰੂਹ ਕੰਬਾਊ ਘਟਨਾ! ਧੀ ਦੀ ਡੋਲ਼ੀ ਪਿੱਛੇ ਉੱਠੀ ਪਿਓ ਦੀ ਅਰਥੀ
Monday, Feb 03, 2025 - 10:56 AM (IST)
ਸਿੱਧਵਾਂ ਬੇਟ (ਚਾਹਲ)- ਪਿੰਡ ਸਦਰਪੁਰਾ ਦੇ ਬਾਹਰ ਰਹਿੰਦੇ ਗੁੱਜਰ ਭਾਈਚਾਰੇ ਵਿਚ ਲੜਕੀ ਦੇ ਵਿਆਹ ਨੂੰ ਲੈ ਕੇ ਹੋਏ ਵਿਵਾਦ ਕਾਰਨ ਹੋਈ ਲੜਾਈ ਦੌਰਾਨ ਜ਼ਿਆਦਾ ਸੱਟਾਂ ਲੱਗਣ ਕਰ ਕੇ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਇਕ ਪਰਿਵਾਰ ਦੇ 5 ਮੈਂਬਰਾਂ ਸਮੇਤ ਕਈ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਰਹਿਮਦੀਨ ਨੇ ਆਪਣੀ ਲੜਕੀ ਦਾ ਰਿਸ਼ਤਾ ਮਾਣਕਵਾਲ ਲੁਧਿਆਣਾ ਦੇ ਰਹਿਣ ਵਾਲੇ ਆਪਣੇ ਦੋਸਤ ਸ਼ਾਹਦੀਨ ਉਰਫ ਸਾਹੂਆ ਦੇ ਭਤੀਜੇ ਬਾਘੀ ਨਾਲ ਤੈਅ ਕੀਤਾ ਸੀ। ਰਹਿਮਦੀਨ ਦੀ ਹੁਣ ਆਪਣੇ ਦੋਸਤ ਸ਼ਾਹਦੀਨ ਨਾਲ ਅਣਬਣ ਹੋਣ ਕਰ ਕੇ ਉਸ ਨੇ ਆਪਣੀ ਲੜਕੀ ਦਾ ਵਿਆਹ ਕਿਤੇ ਹੋਰ ਕਰ ਦਿੱਤਾ, ਜਿਸ ਤੋਂ ਸ਼ਾਹਦੀਨ ਤੇ ਉਸ ਦਾ ਪਰਿਵਾਰ ਕਾਫੀ ਖਫਾ ਸੀ ਤੇ ਉਨ੍ਹਾਂ ਨੇ 31 ਜਨਵਰੀ ਦੀ ਰਾਤ ਨੂੰ ਸਦਰਪੁਰਾ ਵਿਖੇ ਆਪਣੇ ਘਰ ਸੁੱਤੇ ਪਏ ਰਹਿਮਦੀਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 28 'ਚੋਂ 10 ਦਿਨ ਛੁੱਟੀਆਂ! ਜਾਣੋ ਕਦੋਂ-ਕਦੋਂ ਕੀ ਕੁਝ ਰਹੇਗਾ ਬੰਦ
ਉਸ ਨੂੰ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ | ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸ. ਹੀਰਾ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਪੁੱਤਰ ਸ਼ੌਕਤ ਅਲੀ ਦੇ ਬਿਆਨਾਂ ਦੇ ਆਧਾਰ ’ਤੇ ਸ਼ਾਹਦੀਨ ਉਰਫ ਸਾਹੂਆ, ਉਸ ਦੇ ਪੁੱਤਰਾਂ ਸੁਰਮੂਦੀਨ ਤੇ ਰਾਂਝਾ, ਭਤੀਜਿਆਂ ਮਾਮ ਹੁਸੈਨ ਤੇ ਬਾਘੀ ਸਮੇਤ ਕਈ ਅਣਪਛਾਤੇ ਵਿਅਕਤੀਆਂ ਖ਼ਿਲਾਫ ਥਾਣਾ ਸਿੱਧਵਾਂ ਬੇਟ ਵਿਖੇ ਮੁੱਕਦਮਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8