ਅਹਿਮ ਖ਼ਬਰ : ਪੰਜਾਬ ਦੀਆਂ 'ਜੇਲ੍ਹਾਂ' ਨੂੰ ਲੈ ਕੇ ਕੇਂਦਰ ਨੇ ਜਾਰੀ ਕਰ ਦਿੱਤੇ ਇਹ ਹੁਕਮ

Friday, Jan 13, 2023 - 09:26 AM (IST)

ਅਹਿਮ ਖ਼ਬਰ : ਪੰਜਾਬ ਦੀਆਂ 'ਜੇਲ੍ਹਾਂ' ਨੂੰ ਲੈ ਕੇ ਕੇਂਦਰ ਨੇ ਜਾਰੀ ਕਰ ਦਿੱਤੇ ਇਹ ਹੁਕਮ

ਲੁਧਿਆਣਾ (ਸਿਆਲ) : ਪੰਜਾਬ ਦੀਆਂ ਜੇਲ੍ਹਾਂ ’ਚ ਇਨ੍ਹਾਂ ਦਿਨਾਂ ’ਚ ਜੋ ਵੀ ਚੱਲ ਰਿਹਾ ਹੈ, ਉਹ ਜੇਲ੍ਹ ਦੀ ਚਾਰਦੀਵਾਰੀ ਤੋਂ ਬਾਹਰ ਹੋਣ ਵਾਲੇ ਅਪਰਾਧ ਨਾਲ ਕੁਨੈਕਸ਼ਨ ਜੁੜੇ ਹੋਣ ਦੇ ਰੂਪ ’ਚ ਸਾਹਮਣੇ ਆਉਂਦਾ ਹੈ। ਪਿਛਲੇ ਕਾਫੀ ਸਮੇਂ ਤੋਂ ਜੇਲ੍ਹਾਂ ਨਾਲ ਜੁੜੇ ਅਪਰਾਧ ਦੀ ਸ਼ਮੂਲੀਅਤ ਕਾਰਨ ਹੁਣ ਸਰਕਾਰਾਂ ਕੈਦੀਆਂ ਨੂੰ ਸਜ਼ਾ ਜਾਂ ਅੰਡਰ ਟ੍ਰਾਇਲ ਸਮੇਂ ’ਚ ਇਕੱਠੇ ਇਕ ਬੈਰਕ ’ਚ ਰੱਖਣ ਨੂੰ ਕਾਫੀ ਸੰਵੇਦਨਸ਼ੀਲ ਮੰਨ ਰਹੀਆਂ ਹਨ ਅਤੇ ਇਸੇ ਕਾਰਨ ਕੇਂਦਰੀ ਗ੍ਰਹਿ ਮੰਤਰਾਲਾ ਨੇ ਹੁਕਮ ਜਾਰੀ ਕਰ ਦਿੱਤੇ ਹਨ ਕਿ ਜੇਲ੍ਹਾਂ ’ਚ ਕੱਟੜਤਾ ਫੈਲਾਉਣ ਵਾਲੇ ਸੰਗੀਨ ਅਪਰਾਧੀਆਂ ਨੂੰ ਆਮ ਬੰਦੀਆਂ ਤੋਂ ਦੂਰ ਰੱਖਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਦਾ ਜੇਲ੍ਹਾਂ ’ਚ ਸਾਰਾ ਵੱਖਰਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਇਹ ਆਪਣੀ ਨਫ਼ਰਤ ਉਨ੍ਹਾਂ ਆਮ ਕੈਦੀਆਂ ’ਚ ਨਾ ਫੈਲਾ ਸਕਣ, ਜੋ ਭਵਿੱਖ ’ਚ ਸੁਧਰਨ ਦੀ ਇੱਛਾ ਰੱਖਦੇ ਹਨ।

ਇਹ ਵੀ ਪੜ੍ਹੋ : ਵਿਆਹ ਦੀ ਵਰ੍ਹੇਗੰਢ 'ਤੇ ਭਰਾ ਨੇ ਉਜਾੜ ਛੱਡੀਆਂ ਖ਼ੁਸ਼ੀਆਂ, ਪਤਨੀ ਦੀ ਵੀਡੀਓ ਦੇਖ ਅੱਖਾਂ ਨੂੰ ਨਾ ਹੋਇਆ ਯਕੀਨ

ਦੱਸਿਆ ਜਾਂਦਾ ਹੈ ਕਿ ਕੇਂਦਰ ਸਰਕਾਰ ਦੇਸ਼ ਦੇ ਵੱਖ-ਵੱਖ ਸੂਬਿਆਂ, ਖ਼ਾਸ ਕਰ ਕੇ ਪੰਜਾਬ ਦੀਆਂ ਜੇਲ੍ਹਾਂ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਕਾਫੀ ਚਿੰਤਤ ਹੈ। ਗੱਲ ਚਾਹੇ ਸਿੱਧੂ ਮੂਸੇਵਾਲਾ ਕਤਲਕਾਂਡ ਦੀ ਹੋਵੇ ਜਾਂ ਪੰਜਾਬ ’ਚ ਲਗਾਤਾਰ ਹੋ ਰਹੀ ਗੈਂਗਵਾਰ ਦੀ, ਪੁਲਸ ਦੀ ਇਨਕੁਆਰੀ ’ਚ ਸਾਰੇ ਅਪਰਾਧੀ ਯੋਜਨਾਬੱਧ ਤਰੀਕੇ ਨਾਲ ਅਤੇ ਇਨ੍ਹਾਂ ਦਾ ਕੁਨੈਕਸ਼ਨ ਜੇਲ੍ਹਾਂ ਨਾਲ ਪਾਇਆ ਗਿਆ ਹੈ। ਇਸ ਕਾਰਨ ਜੇਲ੍ਹਾਂ ਦੀ ਚਾਰਦੀਵਾਰੀ ਦੇ ਅੰਦਰ ਕੀ ਚੱਲ ਰਿਹਾ ਹੈ ਅਤੇ ਇਸ ਦਾ ਆਮ ਕੈਦੀਆਂ ਦੇ ਦਿਮਾਗ ’ਤੇ ਕੀ ਅਸਰ ਪੈ ਰਿਹਾ ਹੈ। ਇਸ ਸਭ ਦਾ ਧਿਆਨ ਵੀ ਰੱਖੇ ਜਾਣ ਦੀ ਲੋੜ ਆਣ ਪਈ ਹੈ।

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਲੁਧਿਆਣਾ ਤੋਂ ਜਲੰਧਰ ਜਾ ਰਹੇ ਹੋ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ

ਇਸੇ ਕਾਰਨ ਕੇਂਦਰ ਦੇ ਗ੍ਰਹਿ ਮੰਤਰਾਲਾ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਖ਼ਤਰਨਾਕ ਅਤੇ ਗੰਭੀਰ ਅਪਰਾਧੀਆਂ ਨੂੰ ਆਮ ਕੈਦੀਆਂ ਤੋਂ ਦੂਰ ਰੱਖਿਆ ਜਾਵੇ ਅਤੇ ਇਨ੍ਹਾਂ ਦੇ ਸੈੱਲ ਵੱਖਰੇ ਹੋਣੇ ਚਾਹੀਦੇ ਹਨ। ਇਹ ਹੁਕਮ ਪੰਜਾਬ ਦੇ ਲਈ ਕਾਫੀ ਅਹਿਮ ਮੰਨੇ ਜਾ ਰਹੇ ਹਨ ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ’ਚ ਇਨ੍ਹੀਂ ਦਿਨੀਂ ਕੀ ਚੱਲ ਰਿਹਾ ਹੈ, ਇਹ ਕਿਸੇ ਤੋਂ ਲੁਕਿਆ ਨਹੀਂ ਹੈ, ਜਿਨ੍ਹਾਂ ’ਚ ਲੁਧਿਆਣਾ ਦੀ ਜੇਲ੍ਹ ਵੀ ਮੁੱਖ ਤੌਰ ’ਤੇ ਸਾਹਮਣੇ ਆਉਂਦੀ ਹੈ, ਜਿੱਥੇ ਕਈ ਗੰਭੀਰ ਅਪਰਾਧੀ ਬੰਦ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੇਂਦਰ ਦੇ ਇਨ੍ਹਾਂ ਹੁਕਮਾਂ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ ’ਚ ਕਿੰਨਾ ਸੁਧਾਰ ਆਉਂਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News