ਪੰਜਾਬ ਦਾ ਇਹ ਹਾਈਵੇਅ ਪੂਰੀ ਤਰ੍ਹਾਂ ਹੋਇਆ ਬੰਦ, ਸੂਬੇ ਤੋਂ ਬਾਹਰ ਜਾਣ ਲਈ ਨਾ ਜਾਣਾ ਇਸ ਰੋਡ 'ਤੇ
Thursday, Nov 21, 2024 - 06:30 PM (IST)
ਘਨੌਰ (ਅਲੀ) : ਘਨੌਰ ਤੋਂ ਅੰਬਾਲਾ ਜਾਣ ਵਾਲੀ ਸੜਕ ’ਤੇ ਬਣੇ ਪੁਲ ਦੀਆਂ ਅਪਰੋਚਾਂ ਦਾ ਕੰਮ ਸ਼ੁਰੂ ਹੋਣ ਕਰਕੇ ਇਥੋਂ ਲੰਘਣ ਵਾਲੀ ਟ੍ਰੈਫਿਕ ਦਾ ਰਾਹ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਬੰਧਤ ਵਿਭਾਗ ਦੇ ਜੇ. ਈ. ਮਹਿਲ ਸਿੰਘ ਨੇ ਲਿਖਤੀ ਤੌਰ ’ਤੇ ਦੱਸਿਆ ਕਿ ਉਪਰੋਕਤ ਵਿਸ਼ੇ ਸਬੰਧੀ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਘਨੌਰ ਤੋਂ ਅੰਬਾਲਾ ਸਿਟੀ ਵਾਇਆ ਕਪੂਰੀ ਲੋਹਸਿੰਬਲੀ ਰੋਡ ’ਤੇ ਹਾਈ ਲੈਵਲ ਬਰਿੱਜ 5 ਸਪੈਨ ਦੀ ਉਸਾਰੀ ਦਾ ਕੰਮ ਪ੍ਰਗਤੀ ਅਧੀਨ ਹੈ। ਇਸ ਪੁਲ ਦੀਆਂ ਅਪਰੋਚਾਂ ਦਾ ਕੰਮ ਬਕਾਇਆ ਰਹਿੰਦਾ ਹੈ।
ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਕੰਬਿਆ ਪੰਜਾਬ ਦਾ ਇਹ ਪਿੰਡ, 150 ਤੋਂ ਵੱਧ ਚੱਲੀਆਂ ਗੋਲੀਆਂ
ਇਸ ਸਬੰਧੀ ਏਜੰਸੀ ਵੱਲੋਂ ਵਾਰ-ਵਾਰ ਇਸ ਦਫ਼ਤਰ ਨੂੰ ਕੰਮ ਪੂਰਾ ਕਰਵਾਉਣ ਲਈ ਜ਼ੋਰ ਪਾਇਆ ਜਾ ਰਿਹਾ ਹੈ। ਕਿਸਾਨੀ ਮੋਰਚੇ ਦੇ ਧਰਨੇ ਕਾਰਨ ਨੈਸ਼ਨਲ ਹਾਈਵੇ-44 (ਰਾਜਪੁਰਾ ਅੰਬਾਲਾ ਰੋਡ) ਦੀ ਸਾਰੀ ਟ੍ਰੈਫਿਕ ਇਸ ਰੂਟ ਰਾਹੀਂ ਲੰਘ ਰਹੀ ਹੈ, ਜਿਸ ਕਾਰਨ ਪੁਲ ਦੀਆਂ ਅਪਰੋਚਾਂ ਦੀ ਉਸਾਰੀ ਦਾ ਕੰਮ ਪੂਰਾ ਨਹੀਂ ਹੋ ਸਕਿਆ, ਜੋ ਹੁਣ ਉਸਾਰੀ ਸ਼ੁਰੂ ਕੀਤੀ ਗਈ ਹੈ। ਇਸ ਲਈ ਟ੍ਰੈਫਿਕ ਨੂੰ ਬਦਲਵੇਂ ਰੂਟਾਂ ਰਾਹੀਂ ਡਾਇਵਰਟ ਕਰਨ ਦੀ ਕ੍ਰਿਪਾਲਤਾ ਕੀਤੀ ਜਾਂਦੀ ਹੈ ਤਾਂ ਜੋ ਪੁਲ ਦੀ ਉਸਾਰੀ ਦਾ ਕੰਮ ਮੁਕੰਮਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾ ਰਾਸ਼ਨ ਕਾਰਡ ਧਾਰਕਾਂ ਲਈ ਖ਼ੁਸ਼ਖ਼ਬਰੀ, ਅਨਾਜ ਮਿਲਣ ਨੂੰ ਲੈ ਕੇ ਆਇਆ ਵੱਡਾ ਫ਼ੈਸਲਾ
ਬਦਲਵੇਂ ਰੂਟਾਂ ਦਾ ਵੇਰਵਾ:
1. ਅੰਬਾਲਾ ਤੋਂ ਪਟਿਆਲਾ ਜਾਣ ਲਈ ਵਾਇਆ ਸਰਾਲਾ ਕਲਾਂ, ਮਾੜੂ, ਚੱਪੜ, ਸੀਲ, ਚੋਰਾ ਰਾਹੀਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹਨ।
2. ਇਸ ਤੋਂ ਇਲਾਵਾ ਪਟਿਆਲਾ ਤੋਂ ਅੰਬਾਲਾ ਜਾਣ ਲਈ ਵਾਇਆ ਘਨੌਰ, ਲਾਛੜੂ ਕਲਾਂ, ਕਾਮੀ ਖੁਰਦ, ਜੰਡ ਮੰਗੋਲੀ, ਲੋਹਸਿੰਬਲੀ ਪਿੰਡਾਂ ਰਾਹੀਂ ਜਾ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਨੌਜਵਾਨਾਂ ਲਈ ਅਹਿਮ ਖ਼ਬਰ, 25 ਨਵੰਬਰ ਦੀ ਖਿੱਚ ਲਓ ਤਿਆਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e