ਪੰਜਾਬ ਜੀ. ਆਰ. ਪੀ ’ਚ 16 ਮੁਲਾਜ਼ਮਾਂ ਦਾ ਹੋਇਆ ਤਬਾਦਲਾ

05/26/2023 1:12:50 AM

ਅੰਮ੍ਰਿਤਸਰ (ਜਸ਼ਨ)-ਪੰਜਾਬ ਰੇਲਵੇ ਪੁਲਸ ਦੇ ਸਪੈਸ਼ਲ ਡੀ. ਜੀ. ਪੀ. ਸ਼ਸ਼ੀ ਪ੍ਰਭਾ ਦਿਵੇਦੀ ਨੇ ਹੁਕਮ ਜਾਰੀ ਕਰਦਿਆਂ 16 ਮੁਲਾਜ਼ਮਾਂ ਦੀਆਂ ਨਵੀਆਂ ਤਾਇਨਾਤੀਆਂ ਕੀਤੀਆਂ ਹਨ। ਨਵੀਆਂ ਤਾਇਨਾਤੀਆਂ ਦੇਣ ਵਾਲੇ ਮੁਲਾਜ਼ਮਾਂ ਵਿਚ ਮੁੱਖ ਤੌਰ ’ਤੇ ਏ. ਐੱਸ. ਆਈ. ਬਲਕਾਰ ਸਿੰਘ ਨੂੰ ਲੁਧਿਆਣਾ ਜੀ. ਆਰ. ਪੀ. ਥਾਣਾ, ਏ. ਐੱਸ. ਆਈ. ਗੁਰਨਾਮ ਸਿੰਘ ਨੂੰ ਅੰਮ੍ਰਿਤਸਰ ਜੀ. ਆਰ. ਪੀ. ਥਾਣਾ, ਏ. ਐੱਸ. ਆਈ. ਸੁਖਵਿੰਦਰ ਸਿੰਘ ਨੂੰ ਇੰਚਾਰਜ ਜੀ. ਆਰ. ਪੀ. ਚੌਕੀ ਬਟਾਲਾ, ਜੰਮੂ ਰਾਮ ਨੂੰ ਸਰਹਿੰਦ ਜੀ. ਆਰ .ਪੀ. ਥਾਣਾ, ਸਤਵਿੰਦਰ ਕੁਮਾਰ ਨੂੰ ਸੰਗਰੂਰ ਜੀ. ਆਰ. ਪੀ. ਥਾਣਾ, ਹੌਲਦਾਰ ਜਸਪਾਲ ਸਿੰਘ ਨੂੰ ਬਿਆਸ ਜੀ. ਆਰ. ਪੀ. ਚੌਕੀ, ਸਾਹਿਲ ਸੈਣੀ ਨੂੰ ਜਾਖਲ ਟ੍ਰਾਂਜਿਸਟ ਜੀ. ਆਰ. ਪੀ. ਕੈਂਪ ’ਚ ਨਵੀਂ ਤਾਇਨਾਤੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਨਵੀਂ ਖੇਤੀ ਨੀਤੀ ਨੂੰ ਲੈ ਕੇ ਬੋਲੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ, ਕਹੀਆਂ ਅਹਿਮ ਗੱਲਾਂ


Manoj

Content Editor

Related News