ਖੇਡਾਂ ਦੇ ਖੇਤਰ ’ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਜਲਦ ਦੇਵੇਗੀ ਸਰਕਾਰੀ ਨੌਕਰੀਆਂ

Sunday, Oct 22, 2023 - 09:37 AM (IST)

ਖੇਡਾਂ ਦੇ ਖੇਤਰ ’ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਜਲਦ ਦੇਵੇਗੀ ਸਰਕਾਰੀ ਨੌਕਰੀਆਂ

ਅੰਮ੍ਰਿਤਸਰ (ਛੀਨਾ) - ਖੇਡਾਂ ਦੇ ਖੇਤਰ ’ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਮੈਡਲ ਦੇ ਆਧਾਰ ’ਤੇ ਪਾਵਰਕਾਮ ਵਿਭਾਗ ’ਚ ਜਲਦ ਸਰਕਾਰੀ ਨੌਕਰੀਆ ਦੇਵੇਗੀ। ਇਹ ਵਿਚਾਰ ਪਾਵਰਕਾਮ ਦੇ ਡਾਇਰੈਕਟਰ ਜਸਬੀਰ ਸਿੰਘ ਸੁਰਸਿੰਘ ਨੇ ਭਾਈ ਮੰਝ ਸਾਹਿਬ ਸਪੋਰਟਸ ਕਲੱਬ ਵੱਲੋਂ ਐੱਨ. ਆਰ. ਆਈਜ਼ ਦੇ ਸਹਿਯੋਗ ਸਦਕਾ ਮਹਾਪੁਰਸ਼ ਸੰਤ ਭੂਰੀ ਵਾਲਿਆਂ ਦੀ ਯਾਦ ’ਚ ਕਰਵਾਏ ਗਏ 5 ਰੋਜ਼ਾ ਸਾਲਾਨਾ ਫੁੱਟਬਾਲ ਟੂਰਨਾਮੈਂਟ ਦੇ ਅੱਜ ਫਾਈਨਲ ਮੈਚ ’ਚ ਜੇਤੂ ਟੀਮਾਂ ਤੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਤ ਕਰਦਿਆਂ ਪ੍ਰਗਟਾਏ।

ਇਹ ਵੀ ਪੜ੍ਹੋ :   ਤਿਉਹਾਰਾਂ ਦੌਰਾਨ ਅਗਲੇ 11 ਦਿਨਾਂ 'ਚੋਂ 7 ਦਿਨ ਬੰਦ ਰਹਿਣਗੇ ਬੈਂਕ, ਨਿਪਟਾ ਲਓ ਜ਼ਰੂਰੀ ਕੰਮ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀ। ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਸ਼ੋਕ ਤਲਵਾੜ ਨੇ ਕਿਹਾ ਕਿ ਮਹਾਪੁਰਸ਼ ਸੰਤ ਬਾਬਾ ਕਸ਼ਮੀਰ ਸਿੰਘ ਤੇ ਸੰਤ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਵੱਲੋਂ ਗੁਰੂ ਨਗਰੀ ਨੂੰ ਸੁੰਦਰ ਬਣਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਅ ਕੇ ਰੱਬ ਤੇ ਖੇਡਾਂ ਨਾਲ ਜੋੜਨ ਦਾ ਜੋ ਉਪਰਾਲਾ ਕੀਤਾ ਜਾ ਰਿਹਾ ਹੈ, ਬਹੁਤ ਸ਼ਲਾਘਾਯੋਗ ਗੱਲ ਹੈ। ਇਸ ਸਮੇਂ ਉਕਤ ਆਗੂਆਂ ਨੇ ਭਾਈ ਮੰਝ ਸਾਹਿਬ ਸਪੋਰਟਸ ਕਲੱਬ ਦੇ ਨੁਮਾਇੰਦਿਆਂ ਦੀ ਪਿੱਠ ਥਾਪੜਦਿਆਂ ਹਰ ਪੱਖੋਂ ਸਹਿਯੋਗ ਦਾ ਭਰੋਸਾ ਵੀ ਦਿੱਤਾ।

ਇਹ ਵੀ ਪੜ੍ਹੋ :   Elon Musk ਨੂੰ ਇੱਕ ਝਟਕੇ 'ਚ ਹੋਇਆ 16.1 ਬਿਲੀਅਨ ਡਾਲਰ ਦਾ ਨੁਕਸਾਨ , ਅੰਬਾਨੀ ਦੀ ਵੀ ਨੈੱਟਵਰਥ ਡਿੱਗੀ

ਇਸ ਟੂਰਨਾਮੈਂਟ ’ਚ ਪਹਿਲੇ ਸਥਾਨ ’ਤੇ ਰਹਿਣ ਵਾਲੀ ਉਦੋਕੇ ਸਪੋਰਟਸ ਕਲੱਬ ਦੀ ਟੀਮ ਨੂੰ 31 ਹਜ਼ਾਰ ਰੁਪਏ, ਦੂਜੇ ਸਥਾਨ ਵਾਲੀ ਭਿੰਡਰ ਕਲਾਂ ਦੀ ਟੀਮ ਨੂੰ 21 ਹਜ਼ਾਰ ਤੇ ਤੀਜੇ ਸਥਾਨ ’ਤੇ ਰਹਿਣ ਵਾਲੀ ਭਾਈ ਮੰਝ ਸਪੋਰਟਸ ਕਲੱਬ ਅਤੇ ਬਿਆਸ ਸਪੋਰਟਸ ਕਲੱਬ ਦੀਆ ਟੀਮਾਂ ਨੂੰ 5100-5100 ਰੁਪਏ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਸਮੇਂ ਭਾਈ ਮੰਝ ਸਾਹਿਬ ਸਪੋਰਟਸ ਕਲੱਬ ਦੇ ਪ੍ਰਧਾਨ ਬਲਦੇਵ ਸਿੰਘ ਚੌਹਾਨ, ਰਵੀਸ਼ੇਰ ਸਿੰਘ ਖਾਲਸਾ, ਗੁਰਜੀਤ ਸਿੰਘ ਰੰਧਾਵਾ, ‘ਆਪ’ ਮਹਿਲਾ ਵਿੰਗ ਦੇ ਵਾਈਸ ਪ੍ਰਧਾਨ ਮੈਡਮ ਸੀਮਾ ਸੋਢੀ, ਕੁਮੈਂਟੇਟਰ ਰਮਨ ਚੱਬਾ, ਬੀਬੀ ਰਣਜੀਤ ਕੌਰ, ਬੀਬੀ ਰਾਜਵਿੰਦਰ ਕੌਰ ਰਾਜ, ਬੀਬੀ ਰੁਪਿੰਦਰ ਕੌਰ, ਸੁਖਬੀਰ ਸਿੰਘ ਮਾਹਲ, ਪ੍ਰਿੰਸੀ. ਸੁਖਦੀਪ ਸਿੰਘ ਗਿੱਲ, ਸੁਖਵਿੰਦਰ ਸਿੰਘ ਪੱਪੂ, ਰਣਜੀਤ ਸਿੰਘ ਗਿੱਲ, ਅਮਨਪ੍ਰੀਤ ਸਿੰਘ, ਤਰੁਨਪ੍ਰੀਤ ਸਿੰਘ, ਹਰਮਨ ਵੇਰਕਾ, ਮਨਵੀਰ ਸਿੰਘ ਚੌਹਾਨ, ਜਸਪ੍ਰੀਤ ਸਿੰਘ ਜੌਲੀ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।

ਇਹ ਵੀ ਪੜ੍ਹੋ :   ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harinder Kaur

Content Editor

Related News