ਸਕੂਲ ਕੰਟੀਨਾਂ 'ਚ ਜੰਕ ਫੂਡ ਦੀ ਵਰਤੋਂ 'ਤੇ ਸਖਤ ਹੋਈ ਪੰਜਾਬ ਸਰਕਾਰ

01/09/2019 6:03:51 PM

ਲੁਧਿਆਣਾ (ਵਿੱਕੀ)-ਪੰਜਾਬ ਦੇ ਖਾਧ ਸੁਰੱਖਿਆ ਵਿਭਾਗ ਨੇ ਕਮਿਸ਼ਨਰ ਕੇ. ਐੱਸ. ਪੰਨੂੰ ਨੇ ਕਿਹਾ ਹੈ ਕਿ ਜੰਕ ਫੂਡ ਦੀ ਵਾਧੂ ਵਰਤੋਂ ਦੇ ਮੱਦੇ ਨਜ਼ਰ ਸੂਬੇ ਦੀਆਂ ਸਾਰੀਆਂ ਸਕੂਲ ਕੰਟੀਨਾਂ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਸਾਰੇ ਫੂਡ ਇੰਸਪੈਕਟਰਾਂ ਨੂੰ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀਆਂ ਟੀਮਾਂ ਨੂੰ ਸਹਿਯੋਗ ਦੇਣ ਨੂੰ ਕਿਹਾ ਗਿਆ ਹੈ।

PunjabKesari

ਉਨ੍ਹਾਂ ਦੱਸਿਆ ਕਿ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨ. ਸੀ. ਪੀ. ਸੀ. ਆਰ) ਨੇ ਸਕੂਲੀ ਬੱਚਿਆਂ ਦੁਆਰਾ ਸਿਹਤ ਨੂੰ ਖਤਰਾ ਪੈਦਾ ਕਰਨ ਵਾਲੇ ਜੰਕ ਫੂਡ ਦੀ ਵਰਤੋਂ ਪ੍ਰਤੀ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਇਸ ਦੇ ਮੱਦਨਜ਼ਰ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੁਆਰਾ ਸੂਬੇ ਭਰ ਦੀਆਂ ਸਕੂਲ ਕੰਟੀਨਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਖਾਧ ਸੁਰੱਖਿਆ ਕਮਿਸ਼ਨ ਦੇ ਕਰਮਚਾਰੀ ਜਾਂਚ ਟੀਮਾਂ ਨੂੰ ਸਹਿਯੋਗ ਦੇਣਗੇ।

PunjabKesari

ਇਸ ਜਾਂਚ ਦਾ ਉਦੇਸ਼ ਸਕੂਲੀ ਕੰਟੀਨਾਂ 'ਚ ਉੱਚ ਵਸਾ, ਲੂਣ ਅਤੇ ਚੀਨੀ ਵਾਲੇ ਖਾਧ ਪਦਾਰਥਾਂ (ਐੱਚ. ਐੱਫ. ਐੱਸ. ਐੱਸ. ਫੂਡ) ਜਿਨ੍ਹਾਂ ਨੂੰ ਆਮ ਤੌਰ 'ਤੇ ਜੰਕ ਫੂਡ ਕਿਹਾ ਜਾਂਦਾ ਹੈ ਦੀ ਉਪਲੱਬਧਤਾ 'ਤੇ ਰੋਕ ਲਗਾਉਣਾ ਹੈ।ਪੰਨੂੰ ਨੇ ਦੱਸਿਆ ਹੈ ਕਿ ਇਹ ਦੇਖਣ 'ਚ ਆਇਆ ਹੈ ਕਿ ਜੰਕ ਫੂਡ ਦੀ ਵਰਤੋਂ ਨਾਲ ਵੱਧਦੀ ਉਮਰ 'ਚ ਟਾਈਪ 2 ਡਾਇਬੀਟੀਜ਼, ਹਾਈਪਰਟੈਂਸ਼ਨ ਅਤੇ ਕਾਰਡੀਓਵੈਸਕੁਲਰ ਵਰਗੀਆਂ ਬੀਮਾਰੀਆਂ ਅਤੇ ਹੋਰ ਸਿਹਤ ਸੰਬੰਧੀ ਖਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਦੇਖਣ 'ਚ ਆਇਆ ਹੈ ਕਿ ਇਹ ਰੋਗ ਬੱਚਿਆ 'ਚ ਹੋਣ ਵਾਲੇ ਮੋਟਾਪੇ, ਬੱਚਿਆ ਦੀ ਗਿਆਨ ਸਮਰੱਥਾ ਅਤੇ ਵਿਕਾਸ 'ਤੇ ਅਸਥਿਰ ਪ੍ਰਭਾਵ ਪਾਉਂਦੇ ਹਨ, ਜਿਸ ਤੋਂ ਸਮਾਜ ਨੂੰ ਅਢੁੱਕਵੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।


Iqbalkaur

Content Editor

Related News