2 ਤੇ 3 ਮਾਰਚ ਨੂੰ ਸਰਕਾਰੀ ਸਕੂਲਾਂ ’ਚ ਲੱਗਣਗੇ ਇੰਗਲਿਸ਼ ਅਤੇ ਐੱਸ. ਐੱਸ. ਟੀ. ਮੇਲੇ
Wednesday, Feb 09, 2022 - 02:17 PM (IST)
ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਤੁਲਨਾਤਮਕ ਅਧਿਐਨ ਅਤੇ ਗੁਣਾਤਮਕ ਵਿਕਾਸ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਵਿਭਾਗ ਵੱਲੋਂ ਖੇਡ ਵਿਧੀ ਜ਼ਰੀਏ ਵਿਦਿਆਰਥੀਆਂ ਪੜ੍ਹਾਉਣ ਲਈ ਯਤਨਸ਼ੀਲ ਹਨ ਤਾਂ ਜੋ ਵਿਦਿਆਰਥੀਆਂ ਦੇ ਮਨ ਵਿਚ ਨਾ ਸਿਰਫ ਵਿਸ਼ੇ ਪ੍ਰਤੀ ਰੁਚੀ ਪੈਦਾ ਹੋਵੇ, ਸਗੋਂ ਇਸ ਦੇ ਮੂਲ ਤੱਤ ਨੂੰ ਵੀ ਸਮਝਿਆ ਜਾ ਸਕੇ।
ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਵਿਭਾਗ ਵੱਲੋਂ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਵਿਸ਼ੇ ਦੇ ਮੇਲੇ ਦਾ ਆਯੋਜਨ 2 ਅਤੇ 3 ਮਾਰਚ ਨੂੰ ਕੀਤਾ ਜਾ ਰਿਹਾ ਹੈ। ਇਸ ਮੇਲਿਆਂ ਦੇ ਸਬੰਧ ਵਿਚ ਵਿਭਾਗ ਵੱਲੋਂ ਐਕਟੀਵਿਟੀ ਲਈ ਕੁੱਝ ਸੁਝਾਅ ਵੀ ਜਾਰੀ ਕੀਤੇ ਗਏ ਹਨ। ਜਿਸ ਅਨੁਸਾਰ ਸਮਾਜਿਕ ਵਿਗਿਆਨ ਵਿਸ਼ੇ ਵਿਚ ਰਾਜ/ਰਾਜਧਾਨੀਆਂ, ਸਾਰੇ ਮਹਾਦੀਪ, ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼, ਸਭ ਤੋਂ ਘੱਟ ਆਬਾਦੀ ਵਾਲਾ ਦੇਸ਼, ਪੰਜਾਬ ਦੀਆਂ ਤਹਿਸੀਲਾਂ ਦੇ ਨਾਮ, ਭਾਰਤ ਵਿਚ ਲੋਕ ਸਭਾ ਸੀਟਾਂ ਦੀ ਸੂਬੇ ਅਨੁਸਾਰ ਗਿਣਤੀ, ਭਾਰਤ ਵਿਚ ਰਾਜ ਸਭਾ ਸੀਟਾਂ ਦੀ ਕੁੱਲ ਗਿਣਤੀ, ਪੰਜਾਬ ਵਿਚ ਵਿਧਾਨ ਸਭਾ ਸੀਟਾਂ ਦੀਆਂ ਕੁੱਲ ਗਿਣਤੀ, ਪੰਜਾਬ ਵਿਚ ਵਿਧਾਨ ਸਭਾ ਹਲਕਿਆਂ ਦੇ ਨਾਂ ਅਤੇ ਉਨ੍ਹਾਂ ਦੀਆਂ ਸੀਟਾਂ ਦੀ ਗਿਣਤੀ ਟਾਈਮਲਾਈਨ ਆਦਿ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।
ਇਸੇ ਤਰ੍ਹਾਂ ਅੰਗਰੇਜ਼ੀ ਵਿਸ਼ੇ ਲਈ ਰੋਲ ਪਲੇਅ, ਸਟੋਰੀ ਟੈਲਿੰਗ ਵਿਦ ਪ੍ਰਾਪਸ, ਅਫਿਊ ਇੰਟ੍ਰੋਡਕਟਰੀ ਲਾਈਨ ਆਨ ਫੇਸਸ ਰਾਈਟਰ ਐਂਡ ਪੋਇਟਸ, ਟੰਗ ਟਵਿਸਟਰ, ਸਪਿਨ ਐਂਡ ਸਪੀਕ, ਪੋਇਟਰੀ ਰਿਐਕਸ਼ਨ, ਇੰਡੀਅਮਸ, ਮਾਈਂਡ ਮੈਪਸ, ਵਰਡ ਅੰਤਾਕਸ਼ਰੀ ਆਦਿ ਨੂੰ ਐਕਟੀਵਿਟੀਜ਼ ਵਿਚ ਸ਼ਾਮਲ ਕਰਨ ਦੇ ਸੁਝਾਅ ਦਿੱਤੇ ਗਏ ਹਨ।