ਪੰਜਾਬ ਸਰਕਾਰ ਨੇ ਮੁੜ ਬਦਲੇ 4 IPS ਅਤੇ 3 PPS ਅਧਿਕਾਰੀ

Thursday, Feb 14, 2019 - 02:27 AM (IST)

ਪੰਜਾਬ ਸਰਕਾਰ ਨੇ ਮੁੜ ਬਦਲੇ 4 IPS ਅਤੇ 3 PPS ਅਧਿਕਾਰੀ

ਜਲੰਧਰ— ਪੰਜਾਬ ਸਰਕਾਰ ਨੇ 4 ਆਈ. ਪੀ. ਐੱਸ. ਤੇ 3 ਪੀ. ਪੀ. ਐੱਸ. ਅਧਿਕਾਰੀਅਾਂ ਨੂੰ ਮੁੜ ਬਦਲ ਦਿੱਤਾ ਹੈ। ਬੀਤੇ ਦਿਨ ਪੀ. ਕੇ. ਸਿਨ੍ਹਾ, ਨਰੇਸ਼ ਅਰੋੜਾ ਤੇ ਗੌਰਵ ਗਰਗ ਦੇ ਵਿਭਾਗ ਬਦਲੇ ਸਨ ਪਰ ਹੁਣ ਪੰਜਾਬ ਸਰਕਾਰ ਨੇ ਤਿੰਨਾਂ ਦੀਆਂ ਬਦਲੀਆਂ ਰੱਦ ਕਰਨ ਉੁਪਰੰਤ ਉਨ੍ਹਾਂ ਨੂੰ ਮੁੜ ਤੋਂ ਉਨ੍ਹਾਂ ਦੀ ਪੁਰਾਣੀ ਥਾਂ ਭੇਜ ਦਿੱਤਾ ਹੈ। ਆਈ. ਜੀ. ਪਰਵੀਨ ਕੁਮਾਰ ਸਿਨ੍ਹਾ ਨੂੰ ਮੁੜ ਤੋਂ ਆਈ. ਜੀ. ਅਪਰਾਧ ਲਾਇਆ ਗਿਆ ਹੈ। ਆਈ. ਜੀ. ਨਰੇਸ਼ ਅਰੋੜਾ ਨੂੰ ਮੁੜ ਤੋਂ ਖੁਫੀਆ ਵਿੰਗ ਦਾ ਚਾਰਜ ਦਿੱਤਾ ਗਿਆ ਹੈ। ਮੋਗਾ ਦੇ ਐੱਸ. ਐੱਸ. ਪੀ. ਲਾਏ ਆਈ. ਪੀ. ਐੱਸ. ਅਧਿਕਾਰੀ ਗੌਰਵ ਗਰਗ ਨੂੰ ਮੁੜ ਤੋਂ ਮੁੱਖ ਮੰਤਰੀ ਸੁਰੱਖਿਆ ’ਚ ਭੇਜ ਦਿੱਤਾ ਗਿਆ ਹੈ। ਮੋਗਾ ਨੂੰ ਨਵਾਂ ਐੱਸ. ਐੱਸ. ਪੀ. ਮਿਲਿਆ ਹੈ। ਅਮਰਜੀਤ ਸਿੰਘ ਬਾਜਵਾ ਨੂੰ ਮੋਗਾ ਦਾ ਸੀਨੀਅਰ ਪੁਲਸ ਕਪਤਾਨ ਲਾਇਆ ਗਿਆ ਹੈ।


Related News