ਜਾਨਲੇਵਾ ਚਾਈਨਾ ਡੋਰਾਂ ’ਤੇ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਲਗਾਈ ਪਾਬੰਦੀ

07/06/2023 3:18:26 PM

ਪਟਿਆਲਾ/ਰੱਖੜਾ (ਰਾਣਾ) : ਵਾਤਾਵਰਣ ਦੀ ਸ਼ੁੱਧਤਾ ਅਤੇ ਜਾਨਵਰਾਂ ਤੇ ਮਨੁੱਖੀ ਜਾਨਾਂ ਲਈ ਜਾਨ ਦਾ ਖੋਹ ਬਣੀ ਚਾਈਨਾ ਡੋਰ ਦੀ ਪੂਰਨ ਪਾਬੰਦੀ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਕੇ ਚਾਈਨਾ ਡੋਰ ਬਣਾਉਣ ਅਤੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਹੁਣ ਕੋਈ ਵੀ ਵਿਅਕਤੀ ਜਾਨਲੇਵਾ ਡੋਰ ਵਰਤ ਨਹੀਂ ਸਕੇਗਾ ਤੇ ਕਿਸੇ ਵੱਲੋਂ ਵੀ ਅਜਿਹਾ ਕੀਤਾ ਜਾਵੇਗਾ ਤਾਂ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਤੰਗ ਉਡਾਉਣ ਲਈ ਨਾਈਲੋਨ, ਸਿੰਥੈਟਿਕ ਅਤੇ ਕੱਚ ਦੀ ਪਰਤ ਨਾਲ ਬਣੀਆਂ ਡੋਰਾਂ ਦੀ ਵਰਤੋਂ ਪਤੰਗ ਉਡਾਉਣ ਸਮੇਂ ਕੀਤੀ ਜਾਂਦੀ ਸੀ, ਜਿਸ ਕਾਰਨ ਇਹ ਡੋਰਾਂ ਵੱਖ-ਵੱਖ ਬਿਜਲੀ ਲਾਈਨਾਂ ਅਤੇ ਦਰੱਖਤਾਂ ’ਤੇ ਆਮ ਲਮਕਦੀਆਂ ਦਿਖਾਈ ਦਿੰਦੀਆਂ ਸਨ। ਕਈ ਸੜਕਾਂ ’ਤੇ ਵੀ ਇਹ ਡੋਰ ਲਮਕਣ ਕਾਰਨ ਮਨੁੱਖੀ ਜਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਕਈ ਜਾਨਵਰ ਤੇ ਪੰਛੀ ਵੀ ਦਰੱਖਤਾਂ ’ਤੇ ਬੈਠੇ ਬੈਠਾਏ ਬੁਰੀ ਤਰ੍ਹਾਂ ਇਨ੍ਹਾਂ ਡੋਰਾਂ ਦੀ ਜਕੜ ’ਚ ਆ ਜਾਂਦੇ ਸਨ, ਜਿਨ੍ਹਾਂ ਨੂੰ ਬਚਾਉਣ ਲਈ ਕਈ ਵਾਰ ਸੋਸ਼ਲ ਮੀਡੀਆ ’ਤੇ ਜਾਰੀ ਹੋਈਆਂ ਵੀਡੀਓਜ਼ ’ਚ ਜਾਨਵਰਾਂ ਨੂੰ ਡੋਰ ਦੀ ਜਕੜ ’ਚੋਂ ਕੱਢ ਕੇ ਬਚਾਉਣ ਦੀਆਂ ਆਮ ਵੇਖੀਆਂ ਗਈਆਂ ਹਨ, ਉੱਥੇ ਹੀ ਕਈ ਵਾਰ ਸੜਕੀ ਹਾਦਸੇ ਵੀ ਇਸ ਡੋਰ ਕਾਰਨ ਵਾਪਰ ਚੁੱਕੇ ਸਨ, ਜਿਨ੍ਹਾਂ ’ਚ ਕਈ ਬੱਚੇ ਵੀ ਇਸ ਦੀ ਲਪੇਟ ’ਚ ਆ ਜਾਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ।

ਇਹ ਵੀ ਪੜ੍ਹੋ : ਪੰਜਾਬ ਦੀਆਂ ਧੀਆਂ ਨੇ ਵਧਾਇਆ ਮਾਣ,  ਚੇਨੱਈ ’ਚ ਪ੍ਰੀ-ਕਮਿਸ਼ਨ ਟਰੇਨਿੰਗ ਲਈ ਹੋਈ ਚੋਣ

ਇਸ ਨੂੰ ਲੈ ਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਨੋਟੀਫਿਕੇਸ਼ਨ ਦੀ ਕਾਪੀ ਜਾਰੀ ਕਰ ਦਿੱਤੀ ਗਈ ਹੈ। ਇਸ ’ਚ ਦੱਸਿਆ ਗਿਆ ਹੈ ਕਿ ਅਜਿਹੀ ਸਿੰਥੈਟਿਕ ਸਮੱਗਰੀ ਜਿਸ ’ਚ ਪ੍ਰਸਿੱਧ ਚੀਨੀ ਧਾਵਾ, ਮਾਂਜਾ, ਸ਼ੀਸ਼ੇ, ਧਾਤੂ ਭਾਗਾਂ ਨਾਲ ਲੇਪ ਵਾਲਾ ਲੇਪ ਵਾਲਾ ਹੋਰ ਧਾਗਾ ਹੋਣ ਨਾਲ ਲੋਕਾਂ ਅਤੇ ਪੰਛੀਆਂ ਦੀ ਮੌਤ ਦਾ ਕਾਰਨ ਬਣਦਾ ਹੈ। ਪਲਾਸਟਿਕ ਸਮੱਗਰੀ ਦੀ ਬਹੁਤ ਲੰਮੀ ਉਮਰ ਕਾਰਨ ਕੁਦਰਤ ’ਚ ਗੈਰ-ਬਾਇਓਡੀਗ੍ਰੇਡੇਬਲ ਹੋਣ ਕਾਰਨ ਇਹ ਧਾਗੇ ਅਤੇ ਡੋਰਾਂ ਚਿੰਤਾ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ ਕਿਉਂਕਿ ਵਾਤਾਵਰਣ ਦ੍ਰਿਸ਼ੀਟੀਕੋਣ ਲਈ ਵੀ ਖਤਰਨਾਕ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸ਼ਕਤੀਆਂ ਦੀ ਵਰਤੋਂ ਕਰਦਿਆਂ ਵਾਤਾਵਰਣ ਸੁਰੱਖਿਆ ਐਕਟ 1986 ਦੀ ਧਾਰਾ 5 ਅਧੀਨ ਇਸ ਦੀ ਵਿਕਰੀ, ਉਤਪਾਦਨ, ਸਟੋਰੇਜ਼, ਸਪਲਾਈ ਅਤੇ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਹਨ।

ਇਹ ਵੀ ਪੜ੍ਹੋ : ਟਮਾਟਰ ਨੇ ਮੁਰਗੇ ਦੇ ਮੁੱਲ ਪਛਾੜੇ ਤੇ ਅਦਰਕ ਦੀਆਂ ਕੀਮਤਾਂ ਨੇ ਜੜਿਆ ਦੋਹਰਾ ਸੈਂਕੜਾ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News