ਵਿਧਾਨ ਸਭਾ 'ਚ ਤਰੁਣਪ੍ਰੀਤ ਸਿੰਘ ਸੌਂਦ ਨੇ ਪੰਜਾਬ ਸਰਕਾਰ ਦੀਆਂ ਦੱਸਿਆਂ ਪ੍ਰਾਪਤੀਆਂ

Thursday, Mar 27, 2025 - 06:00 PM (IST)

ਵਿਧਾਨ ਸਭਾ 'ਚ ਤਰੁਣਪ੍ਰੀਤ ਸਿੰਘ ਸੌਂਦ ਨੇ ਪੰਜਾਬ ਸਰਕਾਰ ਦੀਆਂ ਦੱਸਿਆਂ ਪ੍ਰਾਪਤੀਆਂ

ਚੰਡੀਗੜ੍ਹ- ਵਿਧਾਨ ਸਭਾ 'ਚ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਪੰਜਾਬ 'ਚ ਪਹਿਲੀ ਵਾਰ ਇਤਿਹਾਸ ਦਾ ਸ਼ਾਨਦਾਰ ਬਜਟ ਪੇਸ਼ ਕੀਤਾ ਹੈ।  ਇਸ ਦੌਰਾਨ ਉਨ੍ਹਾਂ ਪੰਚਾਇਤੀ ਰਾਜ ਵਿਭਾਗ ਬਾਰੇ ਬੋਲਦਿਆਂ ਕਿਹਾ ਕਿ 2021-2022 ਦਾ ਕਾਂਗਰਸ ਸਰਕਾਰ ਦੇ ਆਖੀਰਲੇ ਬਜਟ 'ਚ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਦਾ 3429 ਕਰੋੜ ਰੁਪਏ ਬਜਟ ਸੀ । ਪਰ ਪੰਜਾਬ ਸਰਕਾਰ ਦੇ ਤੀਜੇ ਸਾਲ 'ਚ ਪੰਚਾਇਤੀ ਰਾਜ ਦਾ ਬਜਟ 4573 ਕਰੋੜ ਹੈ ਜਿਹੜਾ ਕਿ ਇਨ੍ਹਾਂ ਤੋਂ ਇਕ ਹਜ਼ਾਰ ਕਰੋੜ ਰੁਪਏ ਤੀਜੇ ਸਾਲ 'ਚ ਵੱਧ ਹੈ। 

ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨਾਲ ਜੋ ਵਾਅਦੇ ਕੀਤੇ ਹਨ, ਉਸ 'ਚੋਂ ਸਭ ਤੋਂ ਪਹਿਲਾਂ 1281 ਪਿੰਡਾਂ 'ਚ ਟੋਬਿਆਂ,  ਸੀਵਰੇਜ, ਪਲੇਅ ਗਰਾਊਂਡ, ਟੋਬਿਆਂ ਦੇ ਪਾਣੀ ਨੂੰ ਟ੍ਰੀਟਮੈਂਟ ਕਰਕੇ ਖੇਤਾਂ ਦਾ ਪਹੁੰਚਾਉਣ ਅਤੇ ਸਟ੍ਰੀਟ ਲਾਈਟ ਲਗਵਾਉਣ ਦਾ ਕੰਮ ਹੋ ਰਿਹਾ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ ਸ਼ਹਿਰ ਦੀ ਡੰਪਿੰਗ ਗਰਾਊਂਡ ਨੂੰ ਲੈ ਕੇ ਅਰੁਣਾ ਚੌਧਰੀ ਨੇ ਚੁੱਕਿਆ ਮੁੱਦਾ

ਬਾਜਵਾ ਨੂੰ ਬੋਲਦਿਆਂ ਉਨ੍ਹਾਂ ਕਿਹਾ ਕਿ ਬਾਜਵਾ ਸਾਬ੍ਹ ਸਾਰੇ ਪਿੰਡਾਂ 'ਚ ਸੀਚੇਵਾਲ ਮਾਡਲ ਬਣਾਵਾਂਗੇ। ਪੰਜਾਬ ਨੂੰ ਖੇਡ ਦਾ ਮੈਦਾਨ ਅਤੇ ਰੰਗਲਾ ਪੰਜਾਬ ਬਣਾਉਣਾ ਹੈ। ਉਨ੍ਹਾਂ ਕਿਹਾ ਪੰਜਾਬ 'ਚ 18944 ਕਿਲੋਮੀਟਰ ਲੰਬੀਆਂ ਲਿੰਕ ਸੜਕਾਂ ਲਈ 2873 ਕਰੋੜ ਰੁਪਏ ਨਿਧਾਰਿਤ ਕੀਤੇ ਹਨ ਜੋ ਬਹੁਤ ਹੀ ਵੱਡੀ ਗੱਲ ਹੈ। ਮੰਤਰੀ ਤਰੁਣਪ੍ਰੀਤ ਸਿੰਘ ਨੇ ਅੱਗੇ ਬੋਲਦਿਆਂ ਕਿਹਾ ਕਿ ਮਾਨਯੋਗ ਇਆਲੀ ਸਾਬ੍ਹ ਦਾ ਸਵਾਲ ਸੀ ਕੀ ਇੰਡਸਟਰੀ ਨੂੰ ਲੈ ਕੇ ਕੀ ਕੁਝ ਕੀਤਾ ਹੈ ਤਾਂ ਇਸ ਦੇ ਜਵਾਬ 'ਚ ਉਨ੍ਹਾਂ ਕਿਹਾ ਅੱਜ ਤੱਕ ਕਿਸ ਨੇ ਇੰਡਸਟਰੀ ਦੀ ਬਾਂਹ ਨਹੀਂ ਫੜੀ। ਇੱਥੋਂ ਤੱਕ ਕਿ ਕਈ ਸਰਕਾਰ ਇੰਡਸਟਰੀ ਲਈ 40 ਦਹਾਕੇ ਤੋਂ ਕੋਈ ਸਕੀਮ ਨਹੀਂ ਲੈ ਕੇ ਆਈ ਸੀ ਪਰ ਓ.ਟੀ.ਐੱਸ ਦੀਆਂ ਸਕੀਮਾਂ ਪੰਜਾਬ ਸਰਕਾਰ ਲੈ ਕੇ ਆਈ ਹੈ। ਉਨ੍ਹਾਂ ਕਿਹਾ ਪਹਿਲੀ ਸਕੀਮ 'ਚ ਜਿਨ੍ਹਾਂ ਦੀ ਜ਼ਮੀਨਾਂ ਐਕੁਆਇਰ ਕਰਕੇ 52 ਫੋਕਲ ਪੁਆਇੰਟ ਕੱਟੇ ਗਏ ਸੀ, ਉਨ੍ਹਾਂ ਦੀ ਜ਼ਮੀਨ ਵਾਪਸ ਲਿਆ ਕੇ ਸਦਾ ਲਈ ਹੱਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ-  ਮਨਪ੍ਰੀਤ ਇਆਲੀ ਨੇ ਵਿਧਾਨ ਸਭਾ 'ਚ ਚੁੱਕੀ ਪਿੰਡਾਂ ਦੇ ਪਾਣੀ ਦੀ ਗੱਲ, ਰੱਖੀ ਵੱਡੀ ਮੰਗ

ਦੂਜੀ ਸਕੀਮ 'ਚ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੀ ਪ੍ਰਿੰਸੀਪਲ ਅਮਾਊਂਟ ਟੁੱਟੀ ਸੀ ਭਾਵ ਜਿਨ੍ਹਾਂ ਦੀਆਂ ਕਿਸ਼ਤਾਂ ਰਹਿੰਦੀਆਂ ਸੀ ਤਾਂ ਸਰਕਾਰ ਨੇ ਓ. ਟੀ. ਐੱਸ ਦੀ ਸਕੀਮ ਲਿਆ ਕੇ 8 ਫੀਸਦੀ 'ਚ ਇਹ ਵੀ ਮਸਲਾ ਹੱਲ ਕਰ ਦਿੱਤਾ । ਇਸ  ਤੋਂ ਇਲਾਵਾ ਇੰਡਸਟਰੀ ਨੂੰ ਪਾਵਰ ਸਬਸਿਟੀ ਦੇਣ ਲਈ  2893 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਤਾਂ ਕਿ ਇੰਡਸਟਰੀ ਪ੍ਰਫੂਲਿਤ ਹੋਵੇ।

ਇਹ ਵੀ ਪੜ੍ਹੋ-  ਪੰਜਾਬ 'ਚ ਅੱਜ ਤੇਜ਼ ਹਨ੍ਹੇਰੀ ਨਾਲ ਪਵੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ 'ਚ ਯੂਨਿਟੀ ਮਾਲ ਸੈੱਟ ਲਈ 80 ਕਰੋੜ ਬਜਟ 'ਚ ਪੇਸ਼ ਕੀਤਾ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਪਰਾਲੀ ਦਾ ਮਸਲਾ ਹੱਲ ਕਰਨ ਲਈ ਇੰਡਸਟਰੀ ਦੇ ਬੁਆਇਲਰਾਂ ਲਈ 60 ਕਰੋੜ ਦੀ ਸਬਸਿਟੀ ਲੈ ਕੇ ਆਏ ਹਾਂ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲੀ ਵਾਰ ਮਹਿਲਾ ਉੱਦਮੀ ਨੂੰ ਵਧਾਉਣ ਲਈ 50 ਲੱਖ ਰੁਪਏ ਬਜਟ ਰੱਖਿਆ ਹੈ। ਸੈਰ-ਸਪਾਟਾ ਅਤੇ ਸੱਭਿਆਚਾਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ 2021-22 'ਚ ਸੈਰ-ਸਪਾਟਾ ਅਤੇ ਸੱਭਿਆਚਾਰ ਦਾ ਬਜਟ 522 ਲੱਖ ਕਰੋੜ ਸੀ ਜਿਸ ਨੂੰ ਵਧਾ ਕੇ 70 ਕਰੋੜ ਰੁਪਏ ਕਰ ਕਰ ਦਿੱਤਾ ਹੈ। ਉਨ੍ਹਾਂ ਆਖਿਰ 'ਚ ਬੋਲਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਸ਼ਹੀਦੀ ਦਿਹਾੜਾ ਮਨਾਉਣ ਲਈ 61 ਕਰੋੜ ਦਾ ਬਜਟ ਰੱਖਿਆ ਹੈ। ਜੋ ਸਾਲ ਦੇ ਆਖਿਰ 'ਚ ਮਨਾਇਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News