ਪੰਜਾਬ ’ਚ 6 ਸਾਲਾਂ ਤੋਂ ਘੱਟ ਉਮਰ ਦੀਆਂ ਸਿਰਫ਼ 76 ਫ਼ੀਸਦੀ ਬੱਚੀਆਂ ਜਾ ਰਹੀਆਂ ਨੇ ਸਕੂਲ

Thursday, May 27, 2021 - 04:10 PM (IST)

ਜਲੰਧਰ— ਸੂਬਾ ਸਰਕਾਰ ਵੱਲੋਂ ਪੰਜਾਬ ’ਚ ਕੁੜੀਆਂ ਦੀ ਸਿੱਖਿਆ ਨੂੰ ਵਾਧਾ ਦੇਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਕੁੜੀਆਂ ਨੂੰ ਸਰਕਾਰੀ ਸਕੂਲਾਂ ਅਤੇ ਕਾਲਜਾਂ ’ਚ ਮੁਫ਼ਤ ਸਿੱਖਿਆ ਮੁਹੱਈਆ ਕਰਵਾ ਰਹੀ ਹੈ ਪਰ ਬੱਚੀਆਂ ਦੀ ਸਿੱਖਿਆ ਦੇ ਮਾਮਲੇ ’ਚ ਅਜੇ ਵੀ ਪੰਜਾਬ ਦੀ ਸਥਿਤੀ ਵਧੀਆ ਨਹੀਂ ਹੈ। 6 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਸਿਰਫ਼ 76 ਫ਼ੀਸਦੀ ਬੱਚੀਆਂ ਹੀ ਸਕੂਲ ਜਾ ਰਹੀਆਂ ਹਨ। ਹੋਰ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ ’ਚ ਦੇਸ਼ ’ਚ ਪੰਜਾਬ ਦਾ 14ਵਾਂ ਸਥਾਨ ਹੈ। 

ਇਹ ਵੀ ਪੜ੍ਹੋ: ਜਲੰਧਰ 'ਚ ਇਕ ਵਾਰ ਫਿਰ ਸ਼ਰਮਸਾਰ ਘਟਨਾ, ਵੀਡੀਓ ਬਣਾ ਕੇ 26 ਸਾਲਾ ਵਿਆਹੁਤਾ ਨਾਲ ਕੀਤਾ ਗੈਂਗਰੇਪ

ਨੈਸ਼ਨਲ ਪੋਰਟਲ ਵੱਲੋਂ ਜਾਰੀ ਰਿਪੋਰਟ ਦੇ ਮੁਤਾਬਕ ਇਸ ਮਾਮਲੇ ’ਚ ਸਭ ਤੋਂ ਵਧੀਆ ਸਥਿਤੀ ਕੇਰਲ ਦੀ ਹੈ, ਜਿੱਥੇ 95.4 ਫ਼ੀਸਦੀ ਬੱਚੀਆਂ ਸਕੂਲ ਜਾਂਦੀਆਂ ਹਨ। ਕੇਰਲ ਸਭ ਤੋਂ ਪਹਿਲੇ ਸਥਾਨ ’ਤੇ ਆਇਆ ਹੈ। ਉਥੇ ਹੀ ਸਭ ਤੋਂ ਜ਼ਿਆਦਾ ਖ਼ਰਾਬ ਸਥਿਤੀ ਰਾਜਸਥਾਨ ਦੀ ਹੈ, ਇਥੇ ਸਿਰਫ਼ 52.2 ਫ਼ੀਸਦੀ ਹੀ ਬੱਚੀਆਂ ਸਕੂਲ ਗਈਆਂ ਹਨ। 6 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨੂੰ ਸਿੱਖਿਆ ਦੇਣ ਦੇ ਮਾਮਲੇ ’ਚ ਦੇਸ਼ ਦੀ ਰਾਸ਼ਟਰੀ ਔਸਤ 68.8 ਫ਼ੀਸਦੀ ਹੈ। 

ਇਹ ਵੀ ਪੜ੍ਹੋ: ਜਲੰਧਰ: ਧੀ ਨੂੰ ਜਨਮ ਦੇਣ ਦੇ ਬਾਅਦ ਦੁਨੀਆ ਨੂੰ ਛੱਡ ਗਈ ਮਾਂ, ਪਰਿਵਾਰ ਨੇ ਡਾਕਟਰਾਂ 'ਤੇ ਲਾਏ ਵੱਡੇ ਦੋਸ਼
ਕਿਸ ਜਗ੍ਹਾ ਕਿੰਨੇ ਫ਼ੀਸਦੀ ਸਕੂਲ ਜਾ ਰਹੀਆਂ ਨੇ ਬੱਚੀਆਂ

ਕੇਰਲ 95.4%
ਮਿਜ਼ੋਰਮ 91.2%
ਗੋਆ 85.0%
ਅੰਡੇਮਾਨ ਨਿਕੋਬਾਰ 84.7%
ਮੇਘਾਲਿਆ 83.0%
ਤ੍ਰਿਪੁਰਾ 81.9%
ਮਣੀਪੁਰ 81.7%
ਦਿੱਲੀ 81.7%
ਨਾਗਾਲੈਂਡ 81.0%
ਸਿੱਕਮ 79.7%
ਹਿਮਾਚਲ ਪ੍ਰਦੇਸ਼ 79.0%
ਮਹਾਰਾਸ਼ਟਰ 77.4%
ਤਾਮਿਲਨਾਡੂ 77.2%
ਪੰਜਾਬ 76.0%
ਆਸਾਮ 75.0%
ਪੱਛਮੀ ਬੰਗਾਲ 70.0%
ਉੱਤਰਾਖੰਡ 72.7%
ਗੁਜਰਾਤ 72.0%
ਕਰਨਾਟਕ 70.7%
ਹਰਿਆਣਾ 70.3%
ਓਡਿਸ਼ਾ 67.8%
ਛੱਤੀਸਗੜ੍ਹ 67.6%
ਅਰੁਣਾਚਲ ਪ੍ਰਦੇਸ਼ 71.1%
ਜੰਮੂ-ਕਸ਼ਮੀਰ 65.6%
ਮੱਧ ਪ੍ਰਦੇਸ਼ 64.0%
ਉੱਤਰ ਪ੍ਰਦੇਸ਼ 63.0%
ਤੇਲੰਗਾਨਾ 62.2%
ਆਂਧਰਾ ਪ੍ਰਦੇਸ਼ 62.0%
ਝਾਰਖੰਡ, 61.1%
ਰਾਜਸਥਾਨ  57.2%

ਇਹ ਵੀ ਪੜ੍ਹੋ: ਜਲੰਧਰ ਦੇ ਗੈਂਗਰੇਪ ਮਾਮਲੇ 'ਚ ਖੁੱਲ੍ਹੀਆਂ ਹੋਰ ਕਈ ਪਰਤਾਂ, ਕਾਂਗਰਸੀ ਆਗੂ ਬਣਾ ਰਿਹਾ ਪੁਲਸ 'ਤੇ ਦਬਾਅ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


shivani attri

Content Editor

Related News