ਗੈਸ ਕੰਪਨੀ ਵਲੋਂ ਬਿਨਾਂ ਸੂਚਨਾ ਖਪਤਕਾਰਾਂ ਨੂੰ ਇਧਰ ਤੋਂ ਉਧਰ ਟਰਾਂਸਫਰ ਕਰਨ ਦੀ ਚਰਚਾ

Saturday, Jan 13, 2018 - 05:43 AM (IST)

ਲੁਧਿਆਣਾ(ਖੁਰਾਣਾ)-ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਦੇ ਬਾਵਜੂਦ ਗੈਸ ਕੰਪਨੀ ਦੇ ਅਧਿਕਾਰੀਆਂ ਵਲੋਂ ਉਪਭੋਗਤਾਵਾਂ ਨੂੰ ਬਿਨਾਂ ਵਿਸ਼ਵਾਸ ਵਿਚ ਲਏ ਇਕ-ਦੂਜੀ ਗੈਸ ਏਜੰਸੀ 'ਚ ਟਰਾਂਸਫਰ ਕਰਨ ਦਾ ਮੁੱਦਾ ਇਕ ਵਾਰ ਫਿਰ ਤੋਂ ਚਰਚਾ 'ਚ ਆ ਗਿਆ ਹੈ। ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਮਹਾਨਗਰ ਦੀਆਂ ਇਕ ਦਰਜਨ ਦੇ ਲਗਭਗ ਗੈਸ ਏਜੰਸੀਆਂ ਨਾਲ ਸਬੰਧਤ ਹਜ਼ਾਰਾਂ ਖਪਤਕਾਰਾਂ ਨੂੰ ਬਿਨਾਂ ਕਿਸੇ ਜਾਣਕਾਰੀ ਦੇ ਇਧਰ-ਉਧਰ ਟਰਾਂਸਫਰ ਕਰਨ ਦੀ ਜਾਣਕਾਰੀ ਮਿਲੀ ਹੈ। ਇਸ 'ਚੋਂ ਜ਼ਿਆਦਾਤਰ ਮਾਮਲੇ 15-20 ਦਿਨ ਪੁਰਾਣੇ ਤੇ ਕੁੱਝ ਬਿਲਕੁਲ ਤਾਜ਼ਾ ਦੱਸੇ ਜਾ ਰਹੇ ਹਨ। ਇਸ ਕਰਨ ਨਾ ਕੇਵਲ ਗੈਸ ਏਜੰਸੀ ਹੋਲਡਰਾਂ ਹੀ ਦੁਵਿਧਾ 'ਚ ਹਨ, ਸਗੋਂ ਸਾਲਾਂ ਪੁਰਾਣੀਆਂ ਆਪਣੀਆਂ ਗੈਸ ਏਜੰਸੀਆਂ ਵਲੋਂ ਸਿਲੰਡਰ ਦੀ ਸਪਲਾਈ ਪ੍ਰਾਪਤ ਕਰ ਰਹੇ ਖਪਤਕਾਰਾਂ ਨੂੰ ਵੀ ਨਵੀਆਂ ਏਜੰਸੀਆਂ ਲਈ ਦਫਤਰਾਂ ਦੇ ਚੱਕਰ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਨ੍ਹਾਂ ਖਪਤਕਾਰਾਂ ਨੂੰ ਕਰਨਾ ਪਿਆ ਪ੍ਰੇਸ਼ਾਨੀਆਂ ਦਾ ਸਾਹਮਣਾ  
ਕੋਟ ਮੰਗਲ ਸਿੰਘ ਨਗਰ 'ਚ ਰਹਿੰਦੇ ਇੰਡੇਨ ਗੈਸ ਕੰਪਨੀ ਨਾਲ ਜੁੜੇ ਕੁੱਝ ਖਪਤਕਾਰਾਂ ਨੂੰ ਕਿਸੇ ਹੋਰ ਗੈਸ ਏਜੰਸੀ 'ਚ ਟਰਾਂਸਫਰ ਕਰਨ ਨੂੰ ਲੈ ਕੇ ਖਪਤਕਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧ ਵਿਚ ਖਪਤਕਾਰਾਂ ਨੇ ਆਪਣੇ ਹਾਲਾਤ 'ਜਗ ਬਾਣੀ' ਨਾਲ ਇਸ ਤਰ੍ਹਾਂ ਸਾਂਝੇ ਕੀਤੇ 
ਕੰਪਨੀ ਅਧਿਕਾਰੀ ਤੋਂ ਕੀਤੀ ਜਾਵੇਗੀ ਜਵਾਬ-ਤਲਬੀ 
ਇਸ ਸਬੰਧ ਵਿਚ ਗੱਲ ਕਰਨ 'ਤੇ ਫੂਡ ਸਪਲਾਈ ਵਿਭਾਗ ਦੇ ਕੰਟਰੋਲਰ ਰਾਕੇਸ਼ ਭਾਸਕਰ ਨੇ ਦੱਸਿਆ ਕਿ ਉਨ੍ਹਾਂ ਨੂੰ ਵੱਖ-ਵੱਖ ਇਲਾਕਿਆਂ ਤੋਂ ਖਪਤਕਾਰਾਂ ਨੂੰ ਫੋਨ ਕਰ ਕੇ ਸ਼ਿਕਾਇਤ ਦਿੱਤੀ ਹੈ ਕਿ ਕੰਪਨੀ ਵਲੋਂ ਉਨ੍ਹਾਂ ਦੇ ਗੈਸ ਕੁਨੈਕਸ਼ਨ ਬਿਨਾਂ ਕਿਸੇ ਜਾਣਕਾਰੀ ਦੇ ਕਿਸੇ ਹੋਰ ਗੈਸ ਏਜੰਸੀਆਂ 'ਚ ਟਰਾਂਸਫਰ ਕਰ ਦਿੱਤੇ ਹਨ। ਭਾਸਕਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਇੰਡੇਨ ਗੈਸ ਕੰਪਨੀ ਦੇ ਸੇਲਜ਼ ਅਫਸਰ ਨੂੰ ਸੋਮਵਾਰ ਨੂੰ ਆਪਣੇ ਦਫਤਰ ਬੁਲਾਇਆ ਹੈ, ਜਿੱਥੇ ਉਨ੍ਹਾਂ ਤੋਂ ਇਸ ਮਾਮਲੇ ਸਬੰਧੀ ਜਵਾਬ-ਤਲਬੀ ਕੀਤੀ ਜਾਵੇਗੀ। 
 


Related News