ਟੈੱਟ ਦੇ ਟੈਸਟ ਮਾਮਲੇ 'ਚ ਕੈਪਟਨ ਸਰਕਾਰ ਪ੍ਰਤੀ ਬੱਚਿਆਂ ਅਤੇ ਮਾਪਿਆਂ 'ਚ ਭਾਰੀ ਰੋਸ

12/26/2017 6:26:13 PM

ਬੁਢਲਾਡਾ (ਮਨਜੀਤ) — ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਲਏ ਜਾ ਰਹੇ 31ਦਸੰਬਰ ਨੂੰ ਟੈੱਟ ਟੈਸਟ ਲੈਣਾ ਅਤਿ ਜ਼ਰੂਰੀ ਹੈ ਪਰ ਸਰਕਾਰ ਦਾ ਇਹ ਫਰਮਾਨ “ਬੂਹੇ ਆਈ ਜੰਨ ਵਿਨੋ ਕੁੜੀ ਦੇ ਕੰਪਨੀ'' ਵਾਲੀ ਕਹਾਵਤ ਨੂੰ ਸਿੱਧ ਕਰਦਿਆਂ ਇਕ ਦਮ ਬਿੰਨ੍ਹਾ ਕਿਸੇ ਤਿਆਰੀ ਤੋਂ ਟੈੱਟ ਦਾ ਟੈਸਟ ਲੈਣ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਸਰਕਾਰ ਪ੍ਰਤੀ ਰੋਸ ਜਾਹਿਰ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲਾ ਦੇ ਆਗੂ ਮੇਵਾ ਸਿੰਘ ਕੁਲਾਣਾ, ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕੌਂਸਲ ਪੰਜਾਬ ਦੇ ਪ੍ਰਧਾਨ ਸਤੀਸ਼ ਕੁਮਾਰ ਸਿੰਗਲਾ, ਅਕਾਲੀ ਦਲ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਫਫੜੇ ਭਾਈਕੇ, ਬੱਚਿਆ ਦੇ ਮਾਪੇ ਅਮਰੀਕ ਸਿੰਘ, ਬੰਟੂ ਕਣਕਵਾਲੀਆ, ਸੁਰਿੰਦਰਪਾਲ ਕੋਰ, ਏਕਮ ਸੈਣੀ ਨੇ ਦੱਸਿਆ ਅਪਲਾਈ ਕਰਨ ਦੀ ਆਖਰੀ ਮਿਤੀ 26 ਦਸੰਬਰ ਹੈ ਪਰ ਛੁੱਟੀਆਂ ਹੋਣ ਕਾਰਨ ਪੰਜਾਬ ਨੈਸ਼ਨਲ ਬੈਂਕ ਵਿਚ ਚਲਾਨ ਫੀਸ ਜਮ੍ਹਾ ਨਹੀ ਹੋਈ ਕਿਉਕਿ ਇਕੋ ਬੈਂਕ ਪੰਜਾਬ ਨੈਸ਼ਨਲ ਚਲਾਨ ਫਾਰਮ ਜਮ੍ਹਾ ਕਰਾਉਣ ਦੀ ਸ਼ਰਤ ਕਾਰਨ ਆਪਣੀ ਪੜ੍ਹਾਈ ਦਾ ਅਨਮੋਲ ਸਮਾਂ ਛੱਡ ਕੇ ਵਿਦਿਆਰਥੀ ਸੈਕੜਿਆਂ ਦੀ ਗਿਣਤੀ 'ਚ ਬੈਂਕਾਂ ਅੱਗੇ ਲਾਈਨਾਂ ਵਿਚ ਖੜਨ ਲਈ ਮਜ਼ਬੂਰ ਹਨ । ਉਨ੍ਹਾਂ ਕਿਹਾ ਕਿ ਬੱਚਿਆਂ ਦੇ ਭਵਿੱਖ ਨਾਲ ਜੜੇ ਫੈਸਲੇ ਨੂੰ ਬੜਾ ਹਲੀਮੀ ਨਾਲ ਸਰਕਾਰ ਨੂੰ ਵਿਚਾਰਨਾ ਚਾਹੀਦਾ ਹੈ। ਉਪਰੋਕਤ ਆਗੂਆਂ, ਬੱਚਿਆਂ ਦੇ ਮਾਪਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਬੈਕਾਂ 'ਚ ਫੀਸ ਜਮ੍ਹਾ ਕਰਾਉਣ ਲਈ ਵਾਧਾ ਕੀਤਾ ਜਾਵੇ ਅਤੇ ਪੰਜਾਬ ਨੈਸ਼ਨਲ ਬੈਂਕ ਦੀ ਇਕੋ ਸ਼ਰਤ ਹਟਾ ਕੇ ਸਾਰੀਆਂ ਬੈਂਕਾਂ ਜਾਂ ਆੱਨਲਾਈਨ ਰਾਹੀ ਚਲਾਨ ਫੀਸ ਜਮ੍ਹਾ ਕਰਵਾਈ ਜਾਵੇ ਤੇ ਨਾਲ ਹੀ ਟੈੱਟ ਦੀ ਪ੍ਰੀਖਿਆ ਲੈਣ ਲਈ 1 ਮਹੀਨੇ ਦਾ ਸਮਾਂ ਦਿੱਤਾ ਜਾਵੇ ਤਾਂ ਜੋ ਵਿਦਿਆਰਥੀ ਆਪਣੀ ਇਮਾਨਦਾਰੀ ਨਾਲ ਮਿਹਨਤ ਕਰਕੇ ਆਪਣਾ ਟੈੱਟ ਦੇ ਟੈਸਟ ਵਿਚ ਭਾਗ ਲੈ ਸਕਣ।


Related News