ਅਮਰੀਕਾ ’ਚ ਬਰਡ ਫਲੂ ਦੇ ਦੂਜੇ ਮਾਮਲੇ ਦੀ ਪੁਸ਼ਟੀ, ਇਨਫੈਕਟਿਡ ਪਸ਼ੂਆਂ ਦੇ ਸੰਪਰਕ ’ਚ ਸੀ ਮੁਲਾਜ਼ਮ

05/24/2024 10:37:13 AM

ਇੰਟਰਨੈਸ਼ਨਲ ਡੈਸਕ (ਇੰਟ) - ਅਮਰੀਕਾ 'ਚ ਇਕ ਵਿਅਕਤੀ 'ਚ ਬਰਡ ਫਲੂ ਦਾ ਦੂਜਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦਹਿਸ਼ਤ ਫੈਲ ਗਈ ਹੈ। ਏਬੀਸੀ ਨਿਊਜ਼ ਮੁਤਾਬਕ ਅਮਰੀਕਾ ਵਿੱਚ ਬਰਡ ਫਲੂ ਨਾਲ ਸੰਕਰਮਿਤ ਇੱਕ ਦੂਜੇ ਮਰੀਜ਼ ਦੀ ਪੁਸ਼ਟੀ ਹੋਈ ਹੈ। ਦੱਸ ਦੇਈਏ ਕਿ ਕੇਂਦਰੀ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਵਲੋਂ ਵਿਅਕਤੀ ’ਚ ਐੱਚ5ਐੱਨ1 ਦੇ ਇਨਫੈਕਸ਼ਨ ਦੀ ਪੁਸ਼ਟੀ ਕੀਤੀ ਗਈ ਹੈ। ਸਥਾਨਕ ਸਿਹਤ ਅਧਿਕਾਰੀਆਂ ਨੂੰ ਉਸ ਵਿੱਚ ਦਿਖਾਈ ਦੇਣ ਵਾਲੇ ਲੱਛਣਾਂ ਬਾਰੇ ਸੂਚਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ

ਦੂਜੇ ਪਾਸੇ ਏ.ਬੀ.ਸੀ. ਨਿਊਜ਼ ਮੁਤਾਬਕ ਮਿਸ਼ੀਗਨ ਦੇ ਇਕ ਫਾਰਮ ਵਿਚ ਕੰਮ ਕਰਨ ਵਾਲੇ ਇਕ ਵਿਅਕਤੀ ਵਿਚ ਬਰਡ ਫਲੂ ਪਾਇਆ ਗਿਆ ਹੈ, ਜੋ ਕਿਸੇ ਇਨਫੈਕਟਿਡ ਪਸ਼ੂ ਜਾਂ ਏਵੀਅਨ ਫਲੂ ਨਾਲ ਨਿਯਮਤ ਸੰਪਰਕ ਵਿਚ ਸੀ। ਸੀ. ਡੀ. ਸੀ. ਨੇ ਕਿਹਾ ਕਿ ਮਿਸ਼ੀਗਨ ’ਚ ਐੱਚ5ਐੱਨ1 ਦੇ ਇਨਫੈਕਟਿਡ ਡੇਅਰੀ ਮੁਲਾਜ਼ਮ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਅਮਰੀਕਾ ’ਚ ਅਪ੍ਰੈਲ ਦੇ ਪਹਿਲੇ ਹਫ਼ਤੇ ਬਰਡ ਫਲੂ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਸੀਡੀਸੀ ਨੇ ਕਿਹਾ ਕਿ ਸੰਕਰਮਿਤ ਵਿਅਕਤੀ ਦੇ 2 ਨਮੂਨੇ ਜਾਂਚ ਲਈ ਲਏ ਗਏ ਹਨ। ਇਨ੍ਹਾਂ ਵਿੱਚੋਂ ਇੱਕ ਨਮੂਨਾ ਨੱਕ ਦਾ ਅਤੇ ਦੂਜਾ ਅੱਖ ਦਾ ਸੀ।

ਇਹ ਵੀ ਪੜ੍ਹੋ - ਮਾਂ ਦਾ ਪ੍ਰੇਮੀ ਬਣਿਆ ਹੈਵਾਨ, 1 ਸਾਲ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ, ਅੱਖਾਂ 'ਚੋਂ ਵਗਦਾ ਰਿਹਾ ਖੂਨ, ਹੋਈ ਦਰਦਨਾਕ ਮੌਤ

ਨੱਕ ਤੋਂ ਲਿਆ ਗਿਆ ਨਮੂਨਾ ਪ੍ਰਯੋਗਸ਼ਾਲਾ ਵਿਚ ਕੀਤੇ ਗਏ ਟੈਸਟਾਂ ਵਿੱਚ ਇਨਫਲੂਐਂਜ਼ਾ ਚਾਂਜ ਲਈ ਨਕਾਰਾਤਮਕ ਸੀ ਪਰ ਅੱਖਾਂ ਦੇ ਨਮੂਲੇ ਵਿਚ H5N1 ਲਾਗ ਦੀ ਪੁਸ਼ਟੀ ਕੀਤੀ ਗਈ। ਇਸ ਤੋਂ ਬਾਅਦ ਨੱਕ ਤੋਂ ਦੁਬਾਰਾ ਨਮੂਨਾ ਲਿਆ ਗਿਆ ਪਰ ਇਸ ਵਾਰ ਵੀ ਉਹ ਇਨਫਲੂਐਂਜ਼ਾ ਲਈ ਨਕਾਰਾਤਮਕ ਨਿਕਲਿਆ। ਇਸ ਤੋਂ ਬਾਅਦ H5N1 ਇਨਫੈਕਸ਼ਨ ਦੀ ਜਾਣਕਾਰੀ ਰਾਜ ਨੂੰ ਦਿੱਤੀ ਗਈ। ਮਿਸ਼ੀਗਨ ਦੇ ਸਿਹਤ ਵਿਭਾਗ ਨੇ ਕਿਹਾ ਕਿ ਸੰਕਰਮਿਤ ਵਿਅਕਤੀ ਹੁਣ ਠੀਕ ਹੋ ਗਿਆ ਹੈ। ਉਹ ਇਸ ਬਾਰੇ ਕੋਈ ਵਾਧੂ ਪਛਾਣ ਜਾਣਕਾਰੀ ਪ੍ਰਗਟ ਨਹੀਂ ਕਰੇਗਾ।

ਇਹ ਵੀ ਪੜ੍ਹੋ - ਅਗਲੇ 15 ਦਿਨਾਂ 'ਚ ਲੱਖਾਂ SIM Card ਬੰਦ ਕਰਨ ਜਾ ਰਹੀ ਹੈ 'ਸਰਕਾਰ', ਹੋ ਸਕਦੀ ਹੈ ਕਾਨੂੰਨੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News