ਮਣੀਪੁਰ ਨੂੰ ਭਾਜਪਾ ਨੇ ਤਬਾਹ ਕਰ ਦਿੱਤਾ, ਆਮ ਲੋਕਾਂ ’ਚ ਸਰਕਾਰ ਪ੍ਰਤੀ ਰੋਸ : ਗਿਰੀਸ਼ ਚੋਡਾਨਕਰ

Monday, May 27, 2024 - 06:21 PM (IST)

ਮਣੀਪੁਰ ਨੂੰ ਭਾਜਪਾ ਨੇ ਤਬਾਹ ਕਰ ਦਿੱਤਾ, ਆਮ ਲੋਕਾਂ ’ਚ ਸਰਕਾਰ ਪ੍ਰਤੀ ਰੋਸ : ਗਿਰੀਸ਼ ਚੋਡਾਨਕਰ

ਜਲੰਧਰ (ਅਨਿਲ ਪਾਹਵਾ) : ਗੋਆ ਦੇ ਸਾਬਕਾ ਪ੍ਰਧਾਨ ਅਤੇ ਸਿੱਕਮ, ਨਾਗਾਲੈਂਡ, ਮਣੀਪੁਰ ਅਤੇ ਤ੍ਰਿਪੁਰਾ ਕਾਂਗਰਸ ਦੇ ਇੰਚਾਰਜ ਗਿਰੀਸ਼ ਚੋਡਾਨਕਰ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਦੇ 400 ਪਾਰ ਦੇ ਘਮੰਡੀ ਨਾਅਰੇ ਦੀ ਪੋਲ ਖੁੱਲ੍ਹਣ ਵਾਲੀ ਹੈ ਅਤੇ ਦੇਸ਼ ’ਚ ਆਮ ਲੋਕਾਂ ਨੇ ਤੈਅ ਕਰ ਲਿਆ ਹੈ ਕਿ ਇਸ ਘਮੰਡੀ ਸਰਕਾਰ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ। ਪੇਸ਼ ਹਨ ‘ਜਗ ਬਾਣੀ’ ਨਾਲ ਹੋਈ ਗੱਲਬਾਤ ਦੇ ਅੰਸ਼ :-

• ਪੂਰਬੀ ਸੂਬਿਆਂ ’ਚ ਕਾਂਗਰਸ ਦੀ ਸਥਿਤੀ ਕੀ ਹੈ?
ਜਿਸ ਤਰ੍ਹਾਂ ਭਾਜਪਾ ਨੇ ਮਣੀਪੁਰ ਨੂੰ ਤਬਾਹ ਕੀਤਾ ਅਤੇ ਉੱਥੇ ਕਮਜ਼ੋਰ ਬਹੁਤ ਸਾਰੇ ਲੋਕ ਕਮਜ਼ੋਰ ਪ੍ਰਸ਼ਾਸਨ ਕਾਰਨ ਮਾਰੇ ਗਏ। ਇਸ ਤੋਂ ਬਾਅਦ ਮਣੀਪੁਰ ’ਚ ਭਾਜਪਾ ਦਾ ਬੁਰਾ ਹਾਲ ਹੈ। ਭਾਜਪਾ ਨੇ ਮਣੀਪੁਰ ’ਚ ਲੋਕਾਂ ’ਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਕਰ ਸਕੀ। ਮਣੀਪੁਰ ’ਚ ਜਿਹੜੇ ਲੋਕ ਭਾਜਪਾ ਦੇ ਨਾਲ ਸਨ, ਉਹ ਅੱਜ ਵੀ ਗੁੱਸੇ ’ਚ ਹਨ, ਜਿਸ ਕਾਰਨ ਭਾਜਪਾ ਅੱਜ ਦੋਵੇਂ ਸੀਟਾਂ ਹਾਰ ਰਹੀ ਹੈ। ਇਸੇ ਤਰ੍ਹਾਂ ਨਾਗਾਲੈਂਡ, ਤ੍ਰਿਪੁਰਾ, ਆਸਾਮ ਅਤੇ ਅਰੁਣਾਚਲ ਪ੍ਰਦੇਸ਼ ’ਚ ਵੀ ਭਾਜਪਾ ਦਾ ਬੁਰਾ ਹਾਲ ਹੈ। ਗੋਆ ’ਚ ਵੀ ਜਿੱਥੇ ਪਹਿਲਾਂ ਇਕ ਸੀਟ ਭਾਜਪਾ ਕੋਲ ਅਤੇ ਇਕ ਕਾਂਗਰਸ ਕੋਲ ਸੀ ਪਰ ਇਸ ਵਾਰ ਦੋਵੇਂ ਸੀਟਾਂ ਕਾਂਗਰਸ ਜਿੱਤ ਰਹੀ ਹੈ।

• ਭਾਜਪਾ ਦੇ 400 ਪਾਰ ਕਰਨ ਦੇ ਦਾਅਵੇ ’ਚ ਕਿੰਨੀ ਸੱਚਾਈ ਲੱਗਦੀ ਹੈ?
2004 ਦੀਆਂ ਚੋਣਾਂ ’ਚ ਵੀ ਭਾਜਪਾ ਨੇ ਇਕ ਅਜਿਹਾ ਹੀ ਨਾਅਰਾ ਦਿੱਤਾ ਸੀ। ਉਸ ਦੌਰਾਨ ਇੰਡੀਆ ਸ਼ਾਈਨਿੰਗ ਦਾ ਸਲੋਗਨ ਉਨ੍ਹਾਂ ਨੂੰ ਕਾਫੀ ਨੁਕਸਾਨ ਪਹੁੰਚਾ ਗਿਆ ਸੀ। ਅੱਜ ਉਹੀ ਗਲਤੀ ਭਾਜਪਾ ਦੀ ਕੈਂਪੇਨ ਦੁਬਾਰਾ ਕਰ ਰਹੀ ਹੈ ਅਤੇ 400 ਪਾਰ ਦਾ ਜੋ ਨਾਅਰਾ ਹੈ, ਇਹ ਬਹੁਤ ਹੀ ਘਮੰਡੀ ਨਾਅਰਾ ਹੈ। 10 ਸਾਲਾਂ ’ਚ ਕੁਝ ਵੀ ਬਦਲਿਆ ਨਹੀਂ ਹੈ, ਉਨ੍ਹਾਂ ਨੇ ‘ਅੱਛੇ ਦਿਨਾਂ’ ਦਾ ਵਾਅਦਾ ਕੀਤਾ ਸੀ ਪਰ ਲੋਕ ‘ਅੱਛੇ ਦਿਨ’ ਤਾਂ ਕੀ ਪੁਰਾਣੇ ਦਿਨਾਂ ਨੂੰ ਹੀ ਯਾਦ ਕਰ ਰਹੇ ਹਨ। ਪੁਰਾਣੇ ਦਿਨਾਂ ’ਚ ਗੈਸ ਸਿਲੰਡਰ 350-400 ਰੁਪਏ ’ਚ ਮਿਲ ਜਾਂਦਾ ਸੀ ਪਰ ਅੱਜ ਗੈਸ ਸਿਲੰਡਰ ਦੇ ਰੇਟ 1000 ਰੁਪਏ ਤੋਂ ਉਪਰ ਪਹੁੰਚ ਗਏ ਹਨ। ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। 2014 ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਿੱਥੇ ਸੀ ਅਤੇ ਅੱਜ ਕਿੱਥੇ ਹਨ।

ਇਹ ਖ਼ਬਰ ਵੀ ਪੜ੍ਹੋ : ਮੈਂ ਤੁਹਾਨੂੰ ਦੇਸ਼ ਨੂੰ ਬਚਾਉਣ ਦੀ ਅਪੀਲ ਕਰਨ ਆਇਆ ਹਾਂ : ਕੇਜਰੀਵਾਲ

• ਕੀ ‘ਇੰਡੀਆ’ ਗੱਠਜੋੜ ਭਾਜਪਾ ਦਾ ਮੁਕਾਬਲਾ ਕਰ ਸਕੇਗਾ?
ਇਹ ਚੋਣ ‘ਇੰਡੀਆ’ ਗੱਠਜੋੜ ਤੱਕ ਸੀਮਤ ਨਹੀਂ ਹਨ, ‘ਇੰਡੀਆ’ ਗੱਠਜੋੜ ਸਿਰਫ ਇਕ ਚਿਹਰਾ ਹੈ। ਜਿਸ ਤਰ੍ਹਾਂ ਰਾਹੁਲ ਨੇ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਪੈਦਲ ਯਾਤਰਾ ਕੀਤੀ। ਇਸ ਤੋਂ ਬਾਅਦ ਉੱਤਰ ਪੂਰਬ ਤੱਕ ਬੱਸ ਯਾਤਰਾ ਕੀਤੀ। ਇਸ ਦੌਰਾਨ ਉਹ ਬਹੁਤ ਸਾਰੇ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਦੇ ਦੁੱਖ-ਦਰਦ ਸੁਣੇ। ਤਾਂ ਇਸ ਤੋਂ ਬਹੁਤ ਸਾਰੇ ਲੋਕਾਂ ਨੇ ਪ੍ਰੇਰਿਤ ਹੋ ਕੇ ਹੁਣ ਇਨ੍ਹਾਂ ਚੋਣਾਂ ਨੂੰ ਆਪਣੇ ਹੱਥਾਂ ’ਚ ਲਿਆ ਹੈ ਅਤੇ ਤੈਅ ਕੀਤਾ ਹੈ ਕਿ 10 ਸਾਲ ਭਾਜਪਾ ਦੇ ਬਹੁਤ ਹੋ ਗਏ ਹਨ, ਹੁਣ ਇਸ ਨੂੰ ਸੱਤਾ ਤੋਂ ਬਾਹਰ ਕਰਨਾ ਪਵੇਗਾ।

• ‘ਇੰਡੀਆ’ ਗੱਠਜੋੜ ਸੱਤਾ ’ਚ ਆਇਆ, ਤਾਂ ਪ੍ਰਧਾਨ ਮੰਤਰੀ ਕੌਣ ਹੋਵੇਗਾ?
ਜੋ ਚੁਣੇ ਹੋਏ ਸੰਸਦ ਮੈਂਬਰ ਹੋਣਗੇ, ਉਹ ਇਹ ਫੈਸਲਾ ਕਰਨਗੇ ਕਿ ਇਸ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੋਵੇਗਾ। ਸਾਡੀ ਪਾਰਟੀ ’ਚ ਇਕ ਆਦਮੀ ਫੈਸਲਾ ਨਹੀਂ ਲੈਂਦਾ, ਸਾਰੇ ਲੋਕਾਂ ਦੀ ਗੱਲ ਸੁਣਨ ਤੋਂ ਬਾਅਦ ਹੀ ਫੈਸਲਾ ਲਿਆ ਜਾਂਦਾ ਹੈ। ਅੱਜ ਭਾਜਪਾ ਚਿੰਤਾ ’ਚ ਹੈ ਕਿ 150 ਵੀ ਪਾਰ ਹੋਵੇਗਾ ਜਾਂ ਨਹੀਂ। ਜੇ ਤੁਸੀਂ ਮੋਦੀ ਦਾ ਭਾਸ਼ਣ ਸੁਣੋਗੇ, ਤਾਂ ਤੁਸੀਂ ਦੇਖੋਗੇ ਕਿ ਉਹ ਰਾਹੁਲ ਨੂੰ ਫਾਲੋ ਕਰ ਰਹੇ ਹਨ। ਉਹ ਆਪਣੀ ਕੈਂਪੇਨ ਹੀ ਭੁੱਲ ਗਏ ਹਨ। ਰਾਹੁਲ ਨੇ ਲੋਕਾਂ ਦਾ ਭਰੋਸਾ ਜਿੱਤਿਆ ਹੈ। ਰਾਹੁਲ ਨੇ ਕਦੇ ਵੀ ਮੋਦੀ ਖਿਲਾਫ ਕੁਝ ਨਹੀਂ ਬੋਲਿਆ, ਸਿਰਫ ਅਡਾਨੀ ਅਤੇ ਅੰਬਾਨੀ ਨੂੰ ਪੂਰੀ ਦੁਨੀਆ ’ਚ ਅਮੀਰ ਬਣਾਉਣ ਦੇ ਮੁੱਦਿਆਂ ਨੂੰ ਲੈ ਕੇ ਆਪਣੀ ਆਵਾਜ਼ ਉਠਾਈ ਹੈ।

ਇਹ ਖ਼ਬਰ ਵੀ ਪੜ੍ਹੋ : ਸੁਖਬੀਰ ਬਾਦਲ ਫ਼ਿਰੋਜ਼ਪੁਰ ਤੋਂ ਭੱਜਿਆ, ਹੁਣ ਬਠਿੰਡੇ ਤੋਂ ਵੀ ਮਾਂਝਿਆ ਜਾਣਾ ਏ : ਭਗਵੰਤ ਮਾਨ

• ਪੰਜਾਬ ’ਚ ਕਾਂਗਰਸ ਦੀ ਕੀ ਸਥਿਤੀ ਹੈ?
ਪੰਜਾਬ ’ਚ ਅਸੀਂ ਜ਼ਿਆਦਾਤਰ ਸੀਟਾਂ ਜਿੱਤ ਰਹੇ ਹਾਂ ਅਤੇ ਜਿੱਥੇ ਕਾਂਗਰਸ ਨਹੀਂ ਜਿੱਤ ਰਹੀ, ਉੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਰਹੇ ਹਨ। ਭਾਜਪਾ ਦੇ ਇਕ ਵੀ ਸੀਟ ਜਿੱਤਣ ਦੀ ਉਮੀਦ ਨਹੀਂ ਹੈ ਅਤੇ ਨਾ ਹੀ ਅਕਾਲੀ ਦਲ ਦੇ।

• ਪੰਜਾਬ ’ਚ ਕਾਂਗਰਸ-‘ਆਪ’ ਵੱਖ-ਵੱਖ, ਕੇਂਦਰ ’ਚ ਇਕੱਠੇ, ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਨਹੀਂ?
ਇਹ ਤਾਂ ਸਾਨੂੰ ਪੰਜਾਬ ਦੇ ਲੋਕਾਂ ਨੇ ਹੀ ਦੱਸਿਆ ਕਿ ਸਾਨੂੰ ਮੋਦੀ ਸਰਕਾਰ ਵਾਪਸ ਨਹੀਂ ਚਾਹੀਦੀ, ਇਸ ਲਈ ਤੁਸੀਂ ਪੂਰੀ ਲੜਾਈ ਲੜੋ। ਪੰਜਾਬ ’ਚ ਭਾਜਪਾ ਦਾ ਕੋਈ ਵਜੂਦ ਨਹੀਂ ਹੈ ਅਤੇ ਜਿਸ ਤਰ੍ਹਾਂ ਭਾਜਪਾ ਨੇ ਪੁਲਸ ਦੀ ਵਰਤੋਂ ਕਰ ਕੇ ਪੰਜਾਬ ਦੇ ਕਈ ਕਿਸਾਨਾਂ ਨੂੰ ਮਰਿਆ ਹੈ, ਉਸ ਤੋਂ ਬਾਅਦ ਕਿਸਾਨਾਂ ’ਚ ਬਹੁਤ ਗੁੱਸਾ ਹੈ। ਪੰਜਾਬ ਹੀ ਨਹੀਂ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ’ਚ ਵੀ ਬਹੁਤ ਗੁੱਸਾ ਹੈ। ਇਸ ਲਈ ਇਸ ਦਾ ਜਵਾਬ ਹੁਣ ਪੰਜਾਬ ਦੇ ਲੋਕ ਵੋਟਾਂ ਰਾਹੀਂ ਮੋਦੀ ਸਰਕਾਰ ਨੂੰ ਦੇਣ ਵਾਲੇ ਹਨ

• ਜਲੰਧਰ ਸੀਟ ਨੂੰ ਲੈ ਕੇ ਕੀ ਸੰਭਾਵਨਾਵਾਂ ਹਨ?
ਮੈਨੂੰ ਲੱਗਦਾ ਹੈ ਕਿ ਜਲੰਧਰ ’ਚ ਇਕ ਤਰਫਾ ਚੋਣ ਬਣ ਚੁੱਕੀ ਹੈ। ਸਾਡੇ ਉਮੀਦਵਾਰ ਚਰਨਜੀਤ ਚੰਨੀ ਹਨ। ਅੱਜ 10 ’ਚੋਂ 8 ਲੋਕਾਂ ਦਾ ਕਹਿਣਾ ਹੈ ਕਿ ਚਰਨਜੀਤ ਚੰਨੀ ਜਿੱਤ ਰਹੇ ਹਨ। ਮੈਨੂੰ 6 ਦਿਨ ਪੰਜਾਬ ’ਚ ਹੋ ਗਏ ਹਨ, ਪਰ ਇਕ ਵੀ ਆਦਮੀ ਅਜਿਹਾ ਨਹੀਂ ਮਿਲਿਆ, ਜਿਸ ਦੇ ਮੂਹੋਂ ਇਹ ਸੁਣਨ ਨੂੰ ਮਿਲੇ ਕਿ ਚਰਨਜੀਤ ਚੰਨੀ ਹਾਰ ਰਹੇ ਹਨ। ਅੱਜ ਚੰਨੀ ਦਾ ਨਾਂ ਪੂਰੇ ਸੂਬੇ ’ਚ ਹੈ ਅਤੇ ਇਕ ਮੌਕਾ ਜਲੰਧਰ ਦੇ ਲੋਕਾਂ ਨੂੰ ਮਿਲਿਆ ਹੈ ਕਿ ਇਕ ਚੰਗਾ ਐੱਮ. ਪੀ. ਚੁਣ ਸਕਣ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਅਹਿਮ ਖ਼ਬਰ, ਘਰ ਬੈਠੇ ਮਿਲੇਗੀ ਪੋਲਿੰਗ ਬੂਥ ’ਤੇ ਲੱਗੀਆਂ ਕਤਾਰਾਂ ਦੀ ਜਾਣਕਾਰੀ 

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News