ਮੁਲਾਜ਼ਮਾਂ ਦੇ ਰੋਹ ਨੂੰ ਦੇਖਦਿਆ ਸਰਕਾਰ ਵੱਲੋਂ ਤਨਖਾਹਾਂ ਰੋਕਣ ਦਾ ਫੈਸਲਾ ਵਾਪਸ

Tuesday, Sep 03, 2019 - 08:49 AM (IST)

ਮੁਲਾਜ਼ਮਾਂ ਦੇ ਰੋਹ ਨੂੰ ਦੇਖਦਿਆ ਸਰਕਾਰ ਵੱਲੋਂ ਤਨਖਾਹਾਂ ਰੋਕਣ ਦਾ ਫੈਸਲਾ ਵਾਪਸ

ਚੰਡੀਗੜ : ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਈ.ਐਚ.ਆਰ.ਐਮ.ਐਸ ਪੋਰਟਲ ਤੇ ਡਾਟਾ ਅਪਡੇਟ ਦੀਆ ਨਵੀਆ ਸ਼ਰਤਾਂ ਲਗਾ ਕੇ ਤਨਖਾਹਾਂ ਰੋਕਣ ਦੇ ਆਦੇਸ਼ ਤੋਂ ਬਾਅਦ ਪੰਜਾਬ ਦੇ ਮੁਲਾਜ਼ਮਾਂ ਵਿਚ ਰੋਸ ਪੈਦਾ ਹੋ ਗਿਆ ਸੀ, ਜਿਸ ਤਹਿਤ ਪੰਜਾਬ ਦੇ ਮੁਲਾਜ਼ਮਾਂ ਵੱਲੋਂ 3 ਸਤੰਬਰ ਤੋਂ ਸਰਕਾਰ ਦੀਆ ਅਰਥੀਆ ਫੂਕਣ ਅਤੇ ਸੜਕਾਂ ਤੇ ਨਿਕਲਣ ਦਾ ਐਲਾਨ ਕਰ ਦਿੱਤਾ ਸੀ। ਮੁਲਾਜ਼ਮਾਂ ਦੇ ਰੋਸ ਨੂੰ ਦੇਖਦਿਆ ਪੰਜਾਬ ਸਰਕਾਰ ਵੱਲੋਂ ਲਗਾਈਆ ਨਵੀਆ ਸ਼ਰਤਾਂ ਇਸ ਮਹੀਨੇ ਦੀ ਤਨਖਾਹ ਤੋਂ ਵਾਪਸ ਲੈਣ ਦੇ ਆਦੇਸ਼ ਪੰਜਾਬ ਦੇ ਸਮੂਹ ਖਜ਼ਾਨਾ ਦਫਤਰਾਂ ਨੂੰ ਕਰ ਦਿੱਤੇ ਗਏ।

ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਐਕਸ਼ਨ ਕਮੇਟੀ ਦੇ ਵਫਦ ਵੱਲੋਂ ਸ. ਸੱਜਨ ਸਿੰਘ ਦੀ ਅਗਵਾਈ ਵਿਚ ਸਕੱਤਰੇਤ ਵਿਖੇ ਵਿੱਤ ਵਿਭਾਗ ਦੇ ਉੱਚ ਅਧਿਕਾਰੀਆ ਅਤੇ ਡਾਇਰੈਕਟਰ ਖਜ਼ਾਨਾ ਦਫਤਰ ਦੇ ਅਧਿਕਾਰੀਆ ਨਾਲ ਮੁਲਾਕਤ ਕੀਤੀ ਅਤੇ ਪੰਜਾਬ ਦੇ ਮੁਲਾਜ਼ਮਾਂ ਵਿਚ ਪੈਦਾ ਹੋ ਰਹੇ ਰੋਸ ਤੋਂ ਜਾਣੂ ਕਰਵਾਇਆ ਜਿਸ ਤੇ ਉੱਚ ਅਧਿਕਾਰੀਆ ਵੱਲੋਂ ਵਿਸ਼ਵਾਸ ਦੁਆਇਆ ਗਿਆ ਕਿ ਅਗਸਤ ਮਹੀਨੇ ਦੀ ਤਨਖਾਹ ਜ਼ਾਰੀ ਕਰਨ ਦੇ ਆਦੇਸ਼ ਕਰ ਦਿੱਤੇ ਗਏ ਹਨ ਜਲਦ ਹੀ ਤਨਖਾਹਾਂ ਜ਼ਾਰੀ ਹੋ ਜਾਣਗੀਆ।


author

Babita

Content Editor

Related News