ਪੰਜਾਬ ਸਰਕਾਰ ਦੀ ਨਾਲਾਇਕੀ, ਆਂਗਣਵਾੜੀ ਵਰਕਰਾਂ ਨੂੰ ਦਿੱਤੇ ਜਾਣਗੇ ਸਿਰਫ 900 ਰੁਪਏ

Saturday, Apr 27, 2019 - 01:29 PM (IST)

ਪੰਜਾਬ ਸਰਕਾਰ ਦੀ ਨਾਲਾਇਕੀ, ਆਂਗਣਵਾੜੀ ਵਰਕਰਾਂ ਨੂੰ ਦਿੱਤੇ ਜਾਣਗੇ ਸਿਰਫ 900 ਰੁਪਏ

ਮੋਹਾਲੀ (ਨਿਆਮੀਆਂ) : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਦਬਾਅ ਸਦਕਾ ਵਿੱਤ ਵਿਭਾਗ ਪੰਜਾਬ ਨੇ ਕੇਂਦਰ ਸਰਕਾਰ ਵਲੋਂ ਪਿਛਲੇ 7 ਮਹੀਨਿਆਂ ਤੋਂ ਵਧਾਏ ਹੋਏ ਮਾਣਭੱਤੇ ਨੂੰ ਲਾਗੂ ਕਰਨ ਦਾ ਪੱਤਰ ਬੀਤੀ ਸ਼ਾਮ ਜਾਰੀ ਕਰ ਦਿੱਤਾ ਹੈ। ਇਸ ਮੁਤਾਬਕ ਆਂਗਣਵਾੜੀ ਵਰਕਰਾਂ ਨੂੰ 1500 ਰੁਪਏ ਦੀ ਥਾਂ 900 ਰੁਪਏ ਦਿੱਤੇ ਜਾਣਗੇ ਅਤੇ ਜਿਹੜੇ 600 ਰੁਪਏ ਪੰਜਾਬ ਸਰਕਾਰ ਨੇ ਆਪ ਪਾ ਕੇ ਦੇਣੇ ਸਨ, ਉਨ੍ਹਾਂ ਨੂੰ ਦੇਣ ਤੋਂ ਸੂਬਾ ਸਰਕਾਰ ਅਜੇ ਵੀ ਇਨਕਾਰੀ ਹੋ ਗਈ ਹੈ। ਪਿਛਲੇ 40 ਸਾਲਾਂ ਤੋਂ ਕਦੇ ਵੀ ਅਜਿਹਾ ਨਹੀਂ ਹੋਇਆ ਕਿ ਕੇਂਦਰ ਸਰਕਾਰ ਵਲੋਂ ਵਧਾਏ ਹੋਏ ਪੈਸੇ ਪੰਜਾਬ ਸਰਕਾਰ ਨੇ ਕਦੇ ਵੀ ਕੱਟ ਕੇ ਜਾਰੀ ਕੀਤੇ ਹੋਣ। ਅਜਿਹਾ ਪਹਿਲੀ ਵਾਰ ਹੋਇਆ ਹੈ।

ਇਸ ਸਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਕੇਂਦਰ ਵਲੋਂ ਵਧਾਏ ਗਏ ਮਾਣਭੱਤੇ ਦੇ ਪੈਸਿਆਂ ਦਾ 60 ਫੀਸਦੀ ਹਿੱਸਾ ਕੇਂਦਰ ਤੇ 40 ਫੀਸਦੀ ਹਿੱਸਾ ਪੰਜਾਬ ਸਰਕਾਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਾਲ ਇਸ ਨਾਲਾਇਕੀ ਵਾਲੇ ਤੇ ਮੁਲਾਜ਼ਮ ਮਾਰੂ ਨੀਤੀਆਂ ਵਾਲੇ ਫੈਸਲੇ ਦੀ ਯੂਨੀਅਨ ਜ਼ੋਰਦਾਰ ਨਿੰਦਾ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਵਰਕਰਾਂ ਨੂੰ ਪੂਰਾ 1500 ਰੁਪਏ ਅਤੇ ਹੈਲਪਰ ਨੂੰ 750 ਰੁਪਏ ਵਧਿਆ ਹੋਇਆ ਮਾਣਭੱਤਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਦੀਨਾਨਗਰ ਵਿਖੇ 28 ਅਪ੍ਰੈਲ ਨੂੰ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਦੇ ਖਿਲਾਫ ਜੱਥੇਬੰਦੀ ਵਲੋਂ ਜੋ ਰੋਸ ਪ੍ਰਦਰਸ਼ਨ ਰੱਖਿਆ ਗਿਆ ਹੈ, ਉਹ ਹੋਵੇਗਾ ਅਥੇ ਜਿੰਨਾ ਚਿਰ ਵਰਕਰਾਂ ਤੇ ਹੈਲਪਰਾਂ ਨੂੰ ਪੂਰੇ ਪੈਸੇ ਨਹੀਂ ਮਿਲਦੇ, ਓਨਾ ਚਿਰ ਜੱਥੇਬੰਦੀ ਵਲੋਂ ਬਾਕੀ ਉਲੀਕੇ ਗਏ ਸਾਰੇ ਪ੍ਰੋਗਰਾਮ ਜਾਰੀ ਰਹਿਣਗੇ।


author

Babita

Content Editor

Related News