ਲੌਂਗੋਵਾਲ ਹਾਦਸੇ ਮਗਰੋਂ ਜਾਗੀ ਪੰਜਾਬ ਸਰਕਾਰ, ਚਲਾਈ ਸਕੂਲ ਵਾਹਨ ਚੈਕਿੰਗ ਮੁਹਿੰਮ

02/17/2020 1:48:43 PM

ਜੈਤੋ (ਵਿਪਨ) - ਪਿੰਡ ਲੌਂਗੋਵਾਲ ’ਚ ਬੱਚਿਆਂ ਨਾਲ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਸਾਰਾ ਪ੍ਰਸ਼ਾਸਨ ਜਾਗਦਾ ਹੋਇਆ ਨਜ਼ਰ ਆਉਂਦਾ ਦਿਖਾਈ ਦੇ ਰਿਹਾ ਹੈ। ਮੁੱਖ ਮੰਤਰੀ ਦੇ ਆਦੇਸ਼ਾਂ ’ਤੇ ਕਾਰਵਾਈ ਕਰਦੇ ਹੋਏ ਜੈਤੋ ਵਿਖੇ ਏ.ਡੀ.ਸੀ. ਫਰੀਦਕੋਟ ਵਲੋਂ ਸਕੂਲ ਵੈਨ-ਬੱਸਾਂ ਦੀ ਅੱਜ ਸਵੇਰ ਤੋਂ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਬਹੁਤ ਸਾਰੇ ਵਾਹਨਾਂ ’ਚ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਗਈਆਂ। ਜੈਤੋਂ ’ਚ ਚੱਲ ਰਹੀ ਚੈਕਿੰਗ ਦੌਰਾਨ ਸਾਹਮਣੇ ਆਇਆ ਕਿ ਇਕ ਸਕੂਲ ਵੈਨ ਪੱਚੀ ਦੇ ਕਰੀਬ ਬੱਚੇ ਤੂੜੀ ਵਾਂਗ ਭਰ ਕੇ ਲੈ ਕੇ ਜਾ ਰਹੀ ਹੈ। ਸਕੂਲ ਵਾਹਨ ਚਲਾਉਣ ਵਾਲੇ ਬਹੁਤ ਸਾਰੇ ਡਰਾਈਵਰਾਂ ਕੋਲ ਕੋਈ ਲਾਇਸੈਂਸ ਨਹੀਂ।

PunjabKesari

ਚੈਕਿੰਗ ਦੌਰਾਨ ਇਕ ਵੈਨ ਦੀ ਅੱਗੇ ਪਿੱਛੇ ਕੋਈ ਨੰਬਰ ਪਲੇਟ ਵੀ ਨਹੀਂ ਸੀ ਅਤੇ ਨਾ ਹੀ ਉਸ ਦੇ ਕੋਈ ਕਾਗਜ਼ ਪੱਤਰ ਸਨ। ਸਹੂਲਤਾਂ ਅਤੇ ਪੈਪਰ ਨਾ ਹੋਣ ਕਾਰਨ ਏ.ਡੀ.ਸੀ. ਫਰੀਦਕੋਟ ਨੇ ਉਕਤ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਬੰਦ ਕਰਵਾ ਦਿੱਤੇ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੀਆਂ 7 ਸਕੂਲ ਵੈਨ-ਬੱਸਾਂ ਦੇ ਚਲਾਨ ਵੀ ਕੱਟੇ ਗਏ। ਜਾਣਕਾਰੀ ਅਨੁਸਾਰ ਇਸ ਦੌਰਾਨ ਜਦੋਂ ਵੱਖ-ਵੱਖ ਸਕੂਲ ਵੈਨਾਂ ਦੇ ਚਾਲਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕੈਮਰੇ ਤੋਂ ਭੱਜਦੇ ਹੋਏ ਨਜ਼ਰ ਆਏ।

ਇੰਟਰਨੈਸ਼ਨਲ ਹਿਊਮਨ ਰਾਈਟ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਗਿਆਨ ਚੰਦ ਨੇ ਪੱਤਰਕਾਰ ਨੂੰ ਕਿਹਾ ਕਿ ਜੇ ਵਿਭਾਗ ਨੇ ਪਹਿਲਾਂ ਹੀ ਸਖਤਾਈ ਨਾਲ ਚੈਕਿੰਗ ਕੀਤੀ ਹੁੰਦੀ ਤਾਂ ਇਹ ਮੰਦਭਾਗੀ ਘਟਨਾ ਨਹੀਂ ਹੋਣੀ ਸੀ। ਦੱਸ ਦੇਈਏ ਕਿ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸੇ ਤਰ੍ਹਾਂ ਸਕੂਲ ਵੈਨਾਂ ’ਤੇ ਸਖ਼ਤਾਈ ਕਰੇਗੀ ਜਾਂ ਉਨ੍ਹਾਂ ਵਲੋਂ ਇਹ ਸਿਰਫ ਖਾਨਾਪੂਰਤੀ ਲਈ ਹੀ ਕੀਤਾ ਜਾ ਰਿਹਾ ਹੈ। 


rajwinder kaur

Content Editor

Related News