ਪੰਜਾਬ ਸਰਕਾਰ ਵੱਲੋਂ ਨਵਾਂ ਝਟਕਾ

Sunday, Dec 09, 2018 - 05:20 PM (IST)

ਪੰਜਾਬ ਸਰਕਾਰ ਵੱਲੋਂ ਨਵਾਂ ਝਟਕਾ

ਚੰਡੀਗੜ੍ਹ/ਪਟਿਆਲਾ (ਪਰਮੀਤ) : ਪੰਜਾਬ ਸਰਕਾਰ ਨੇ ਸੂਬੇ ਦੀਆਂ ਪੰਜ ਨਗਰ ਕੌਂਸਲਾਂ ਵਿਚ ਰਹਿੰਦੇ ਲੋਕਾਂ ਨੂੰ ਹੋਰ ਝਟਕਾ ਦਿੰਦੇ ਹੋਏ ਬਿਜਲੀ 'ਤੇ 2 ਪੈਸੇ ਪ੍ਰਤੀ ਯੂਨਿਟ ਗਊ ਸੈਸ ਲਗਾ ਦਿੱਤਾ ਹੈ। ਪਹਿਲਾਂ 20 ਸ਼ਹਿਰਾਂ ਵਿਚ ਇਹ ਸੈੱਸ ਲਗਾਇਆ ਜਾਂਦਾ ਸੀ, ਹੁਣ ਇਹ 25 ਸ਼ਹਿਰਾਂ ਵਿਚ ਲਗਾਇਆ ਜਾਵੇਗਾ। ਜਿਨ੍ਹਾਂ ਵਿਚ ਦੀਨਾਨਗਰ, ਸ੍ਰੀ ਹਰਿਗੋਬਿੰਦਪੁਰ, ਕਾਦੀਆਂ, ਧਾਰੀਵਾਲ ਤੇ ਗੁਰਦਾਸਪੁਰ ਨਗਰ ਕੌਂਸਲ ਸ਼ਾਮਲ ਹਨ। 
ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਆਪਣੇ ਅਧਿਕਾਰੀਆਂ ਨੂੰ ਫੈਸਲੇ ਦੀ ਸੂਚਨਾ ਦਿੰਦਿਆਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਇਹ ਗਊ ਸੈਸ ਲਾਉਣ ਦਾ ਨੋਟੀਫਿਕੇਸ਼ਨ 2016 ਵਿਚ ਜਾਰੀ ਕੀਤਾ ਗਿਆ ਸੀ। ਵੱਖ-ਵੱਖ ਸ਼ਹਿਰਾਂ ਲਈ ਵੱਖ-ਵੱਖ ਨੋਟੀਫਿਕੇਸ਼ਨ ਜਾਰੀ ਹੋਏ ਸਨ ਜਿਨ੍ਹਾਂ ਮੁਤਾਬਕ ਗੁਰਦਾਸਪੁਰ, ਦੀਨਾਨਗਰ ਤੇ ਸ੍ਰੀ ਹਰਿਗੋਬਿੰਦਪੁਰ ਲਈ 16 ਦਸੰਬਰ 2016, ਕਾਦੀਆਂ ਲਈ 27 ਜੂਨ 2016 ਅਤੇ ਧਾਰੀਵਾਲ ਲਈ 28 ਨਵੰਬਰ 2016 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਹੁਣ ਇਨ੍ਹਾਂ ਨਗਰ ਕੌਂਸਲਾਂ ਵਿਚ ਰਹਿੰਦੇ ਲੋਕਾਂ ਲਈ ਬਿਜਲੀ 2 ਪੈਸੇ ਮਹਿੰਗੀ ਹੋ ਜਾਵੇਗੀ ਯਾਨੀ ਕਿ ਇਹ 2 ਪੈਸੇ ਗਊ ਸੈਸ ਵਸੂਲਿਆ ਜਾਵੇਗਾ। ਸੂਚਨਾ ਮੁਤਾਬਕ ਇਹ ਗਊ ਸੈਸ ਸਰਕੂਲਰ ਜਾਰੀ ਹੋਣ ਦੀ ਮਿਤੀ ਤੋਂ ਵਸੂਲਿਆ ਜਾਵੇਗਾ। ਸਰਕੂਲਰ 7 ਦਸੰਬਰ 2018 ਨੂੰ ਜਾਰੀ ਹੋਇਆ ਹੈ।


author

Gurminder Singh

Content Editor

Related News