ਮਨੀਸ਼ਾ ਗੁਲਾਟੀ ਨੇ ਲਿਆ ਅਹਿਦ- ਠੱਗੀ ਪੀੜਤਾਂ ਨੂੰ ਇਨਸਾਫ਼ ਦਵਾਉਣ ਲਈ ਟਰੂਡੋ ਤੱਕ ਕਰਨਗੇ ਪਹੁੰਚ

07/14/2021 4:58:28 PM

ਧਨੌਲਾ (ਰਾਈਆਂ): ਪਿਛਲੇ ਦਿਨੀਂ ਵਿਦੇਸ਼ ਰਹਿੰਦੀ ਪਤਨੀ ਵੱਲੋਂ ਧੋਖਾ ਦੇਣ ਕਾਰਨ ਖੁਦਕੁਸ਼ੀ ਕਰ ਗਏ ਲਵਪ੍ਰੀਤ ਦੇ ਪਰਿਵਾਰ ਨਾਲ ਮੁਲਾਕਾਤ ਲਈ ਪਹੁੰਚੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੁਨੀਸ਼ਾ ਗੁਲਾਟੀ ਨੇ ਕਿਹਾ ਕਿ ਠੱਗੀ ਦੇ ਸ਼ਿਕਾਰ ਹੋਏ ਮੁੰਡੇ-ਕੁੜੀਆਂ ਨੂੰ ਇਨਸਾਫ਼ ਦਿਵਾਉਣ ਲਈ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਨਗੇ। ਅੱਜ ਇੱਥੇ ਦੇਰ ਸ਼ਾਮ ਨਿਰਧਾਰਤ ਸਮੇਂ ਤੋਂ ਦੋ ਘੰਟੇ ਲੇਟ ਪਹੁੰਚੇ ਕੋਠੇ ਗੋਬਿੰਦਪੁਰਾ ਵਿਖੇ ਲਵਪ੍ਰੀਤ ਦੀ ਮਾਂ ਰੁਪਿੰਦਰ ਕੌਰ ਤੇ ਪਿਤਾ ਬਲਵਿੰਦਰ ਸਿੰਘ ਨਾਲ ਮੁਲਾਕਾਤ ਕਰਨ ਮੌਕੇ ਉਨ੍ਹਾਂ ਲਵਪ੍ਰੀਤ ਸਿੰਘ ( 24) ਵੱਲੋਂ ਕੀਤੀ ਗਈ ਖੁਦਕੁਸ਼ੀ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨਾਲ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਹੈ। ਇਸ ਦੀ ਪੁਰੀ ਜਾਂਚ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਖੁਦ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਨਾਲ ਫੋਨ ਜ਼ਰੀਏ ਗੱਲਬਾਤ ਹੋਈ ਹੈ ਕਿਉਂਕਿ ਇਸ ਮਾਮਲੇ ਨੂੰ ਲੈ ਕੇ ਬੇਅੰਤ ਕੌਰ ਦੇ ਪਰਿਵਾਰ ਵੱਲੋਂ ਵੀ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਸੀ।

ਇਹ ਵੀ ਪੜ੍ਹੋ: ਵਿਆਹ ਦੇ 8 ਮਹੀਨੇ ਬਾਅਦ ਹੀ ਦਿਖਾਇਆ ਪਤੀ ਨੇ ਰੰਗ, ਮੌਤ ਦੇ ਬਰੂਹੇ ਪਹੁੰਚੀ ਪਤਨੀ

ਪੰਜਾਬ ਦੇ ਕੋਨੇ-ਕੋਨੇ ’ਚੋਂ ਆਏ ਠੱਗੀ ਪੀੜਤਾਂ ਨੂੰ ਨਹੀਂ ਮਿਲੇ ਮੈਡਮ ਗੁਲਾਟੀ, ਕੁੜੀਆਂ ਰੋ-ਰੋ ਦੱਸੀ ਦਾਸਤਾਨ
ਸੋਸ਼ਲ ਮੀਡੀਆ ’ਤੇ ਲਵਪ੍ਰੀਤ ਮਾਮਲੇ ਦੀ ਵਾਇਰਲ ਹੋਈਆਂ ਵੀਡੀਓ ਤੇ ਤਸਵੀਰਾਂ ਤੋਂ ਬਾਅਦ ਅੱਜ ਪੰਜਾਬ ਭਰ ਦੇ 62 ਲਾੜੇ ਤੇ ਲਾੜੀਆਂ ਦਰਖਾਸਤਾਂ ਹੱਥਾਂ ’ਚ ਲੈ ਕੇ ਇਨਸਾਫ ਦੀ ਗੁਹਾਰ ਲਾਉਣ ਆਏ ਸਨ ਪਰ ਸਖ਼ਤ ਸੁਰੱਖਿਆ ਹੋਣ ਕਾਰਨ ਉਹ ਆਪਣੀ ਹੱਡ ਬੀਤੀ ਮੈਡਮ ਗੁਲਾਟੀ ਅੱਗੇ ਨਹੀਂ ਸੁਣਾ ਸਕੇ। ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਈ ਕੁੜੀਆਂ ਕੀਰਨੇ ਪਾਉਂਦੀਆਂ ਰਹੀਆਂ ਕਿਸੇ ਨੂੰ ਕਿਸੇ ਦੇ ਰਤੀ ਨੇ ਛੱਡ ਦਿੱਤਾ ਏਤੇ ਕਿਸੇ ਨੂੰ ਕਿਸੇ ਦੀ ਪਤਨੀ ਨੇ ਛੱਡ ਦਿੱਤਾ।

ਇਹ ਵੀ ਪੜ੍ਹੋ:ਸ਼ਰਮਨਾਕ! ਜ਼ਮੀਨ ਦੇ ਲਾਲਚ ’ਚ ਨੂੰਹ ਨੇ ਆਪਣੀ ਸਹੇਲੀ ਨਾਲ ਮਿਲ ਕੇ ਸਹੁਰੇ ਦਾ ਕੀਤਾ ਕਤਲ

ਇਸ ਮੌਕੇ ਸੁਪਰੀਮ ਕੋਰਟ ਦੇ ਵਕੀਲ ਸੁਨੀਲ ਮਲਾਨ ਨੇ ਪੀੜਤਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਠੱਗੀ ਦੇ ਸ਼ਿਕਾਰ ਹੋਏ ਕੁੜੀ-ਮੁੰਡਿਆਂ ਨੂੰ ਕਾਨੂੰਨੀ ਲੜਾਈ ਕਿਵੇਂ ਲੜਨੀ ਹੈ ਤੇ ਉਨ੍ਹਾਂ ਨੂੰ ਵਿਦੇਸ਼ ’ਚੋਂ ਡਿਪੋਰਟ ਕਿਵੇਂ ਕਰਵਾਉਣਾ ਹੈ ਇਸ ਸਬੰਧੀ ਉਹ ਹਰ ਪੀੜਤ ਦੀ ਮਦਦ ਕਰਨਗੇ।

ਇਹ ਵੀ ਪੜ੍ਹੋ: ਦੋ ਭੈਣਾਂ ਦਾ ਇਕਲੌਤਾ ਭਰਾ ਸੀ ਟਾਂਡਾ-ਹੁਸ਼ਿਆਰਪੁਰ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲਾ ਨੌਜਵਾਨ


Shyna

Content Editor

Related News