ਅੱਖਾਂ ਦਾ ਆਪਰੇਸ਼ਨ ਕਰਾਉਣ ਵਾਲਾ ਵਿਅਕਤੀ ਹਸਪਤਾਲ ਤੋਂ ਸਿੱਧਾ ਪੋਲਿੰਗ ਬੂਥ 'ਤੇ ਪੁੱਜਿਆ, ਪਾਈ ਵੋਟ

Sunday, Feb 20, 2022 - 12:12 PM (IST)

ਅੱਖਾਂ ਦਾ ਆਪਰੇਸ਼ਨ ਕਰਾਉਣ ਵਾਲਾ ਵਿਅਕਤੀ ਹਸਪਤਾਲ ਤੋਂ ਸਿੱਧਾ ਪੋਲਿੰਗ ਬੂਥ 'ਤੇ ਪੁੱਜਿਆ, ਪਾਈ ਵੋਟ

ਲੁਧਿਆਣਾ (ਕੰਬੋਜ) : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਵੱਲੋਂ ਬੜੇ ਉਤਸ਼ਾਹ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਦੇ ਤਹਿਤ ਬੀਤੇ ਦਿਨ ਅੱਖਾਂ ਦਾ ਆਪਰੇਸ਼ਨ ਕਰਾਉਣ ਵਾਲੇ ਵਿਅਕਤੀ ਵੱਲੋਂ ਵੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ।

ਇਹ ਵੀ ਪੜ੍ਹੋ : ਡੇਰਾਬੱਸੀ ਦੇ ਪਿੰਡ 'ਚ ਮਾਹੌਲ ਤਣਾਅਪੂਰਨ, ਕਾਂਗਰਸੀ ਤੇ ਅਕਾਲੀ ਵਰਕਰਾਂ ਵਿਚਾਲੇ ਬਹਿਸਬਾਜ਼ੀ

ਜਾਣਕਾਰੀ ਮੁਤਾਬਕ ਇੱਥੋਂ ਦੇ ਸੈਕਟਰ-32 ਵਿਖੇ ਰਹਿਣ ਵਾਲੇ ਦਵਿੰਦਰ ਜੀਤ ਸਿੰਘ (60) ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਦਾ ਮੋਤੀਆਬੰਦ ਦਾ ਆਪਰੇਸ਼ਨ ਸ਼ਨੀਵਾਰ ਨੂੰ ਹੀ ਹੋਇਆ ਹੈ ਅਤੇ ਜਿਵੇਂ ਹੀ ਐਤਵਾਰ ਸਵੇਰੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਹਸਪਤਾਲ ਦੀ ਗੱਡੀ 'ਚ ਉਹ ਦੋਵੇਂ ਵੋਟ ਪਾਉਣ ਲਈ ਪੋਲਿੰਗ ਬੂਥ 'ਤੇ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। 
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ 2022 : ਵਿਆਹ ਦੇ ਬੰਧਨ 'ਚ ਬੱਝਣ ਤੋਂ ਪਹਿਲਾਂ ਪੋਲਿੰਗ ਬੂਥ 'ਤੇ ਪੁੱਜੀ ਲਾੜੀ, ਪਾਈ ਵੋਟ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Babita

Content Editor

Related News