ਪੰਜਾਬ 'ਚ ਚੋਣਾਂ ਦੌਰਾਨ ਸ਼ਰਾਬ ਤੇ ਹਥਿਆਰਾਂ ਵਾਲੇ ਗਾਣਿਆਂ 'ਤੇ ਰੋਕ
Thursday, Apr 04, 2019 - 11:29 AM (IST)
ਚੰਡੀਗੜ੍ਹ/ਜਲੰਧਰ : ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਇਲੈਕਸ਼ਨ ਸੈੱਲ ਨੇ ਪੰਜਾਬ ਦੇ ਸਾਰੇ ਆਈ. ਜੀ. ਸਮੇਤ ਐੱਸ. ਐੱਸ. ਪੀਜ਼ ਨੂੰ ਸ਼ਰਾਬ ਅਤੇ ਹਥਿਆਰਾਂ ਵਾਲੇ ਗਾਣਿਆਂ 'ਤੇ ਰੋਕ ਲਾਉਣ ਸਬੰਧੀ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਚੋਣਾਂ ਦੌਰਾਨ ਅਸ਼ਲੀਲਤਾ ਵਾਲੇ ਗੀਤਾਂ 'ਤੇ ਵੀ ਰੋਕ ਲਾਉਣ ਸਬੰਧੀ ਹੁਕਮ ਦਿੱਤੇ ਗਏ ਹਨ। ਦੱਸ ਦੇਈਏ ਕਿ ਪੰਜਾਬ 'ਚ 19 ਮਈ ਨੂੰ ਚੋਣਾਂ ਹੋ ਰਹੀਆਂ ਹਨ, ਜਿਸ ਨੂੰ ਲੈ ਕੇ ਸਿਆਸਤ ਵੀ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਇਨ੍ਹਾਂ ਚੋਣਾਂ ਦੇ ਨਤੀਜੇ 23 ਮਈ ਨੂੰ ਆਉਣਗੇ।
