ਅਧਿਆਪਕਾਂ ਦੇ ਧਰਨੇ ਕਾਰਨ ਸਰਕਾਰੀ ਸਕੂਲਾਂ ''ਚ ਬੱਚਿਆਂ ਦੀ ਪੜ੍ਹਾਈ ''ਤੇ ਕੋਈ ਅਸਰ ਨਹੀਂ: ਸਿੱਖਿਆ ਮੰਤਰੀ
Sunday, Nov 04, 2018 - 11:25 AM (IST)

ਰੂਪਨਗਰ (ਸੱਜਣ ਸੈਣੀ)— ਅਧਿਆਪਕਾਂ ਦੇ ਧਰਨੇ ਕਾਰਨ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਪੜ੍ਹਾਈ 'ਤੇ ਕੋਈ ਅਸਰ ਨਹੀਂ ਪੈ ਰਿਹਾ। ਸਾਰੇ ਸਕੂਲਾਂ 'ਚ ਆਮ ਦੀ ਤਰ੍ਹਾਂ ਸਿਸਟਮ ਚੱਲ ਰਿਹਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਰੂਪਨਗਰ ਦੇ ਨਜ਼ਦੀਕੀ ਪਿੰਡ ਧਲੀ ਕਲਾਂ ਵਿਖੇ ਸਲਾਨਾ ਧਾਰਮਿਕ ਸਮਾਗਮ ਦੌਰਾਨ ਮੰਿਦਰ 'ਚ ਨਤਮਸਤਕ ਹੋਣ ਉਪਰੰਤ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਮੰਦਿਰ 'ਚ ਨਤਮਸਤਕ ਹੋਣ ਉਪਰੰਤ ਮੰਤਰੀ ਵੱਲੋਂ ਸੰਗਤਾਂ ਨਾਲ ਮੁਲਾਕਾਤ ਕੀਤੀ। ਸਿੱਖਿਆ ਬੋਰਡ ਵੱਲੋਂ ਛਾਪੀ ਕਿਤਾਬ 'ਚ ਸਿੱਖ ਇਤਿਹਾਸ ਨਾਲ ਛੇੜਛਾੜ ਸਬੰਧੀ ਪੁੱਛੇ ਸਵਾਲ ਨੂੰ ਸਿੱਖਿਆ ਮੰਤਰੀ ਨੇ ਟਾਲਦੇ ਹੋਏ ਕਿਹਾ ਅੱਜ ਮੰਦਿਰ ਦਾ ਕੰਮ ਹੈ ਮੁੱਦੇ ਦਾ ਕੰਮ ਨਹੀਂ। ਇਸ ਮੌਕੇ ਗੱਲਬਾਤ ਦੌਰਾਨ ਸਿੱਖਿਆ ਮੰਤਰੀ ਸੋਨੀ ਨੇ ਕਿਹਾ ਕਿ ਉਹ ਮੰਦਿਰ 'ਚ ਦਰਸ਼ਨਾਂ ਲਈ ਆਏ ਹਨ।
ਤਨਖਾਹਾਂ 'ਚ ਕਟੌਤੀ ਦੇ ਵਿਰੋਧ 'ਚ ਧਰਨੇ 'ਤੇ ਚੱਲ ਰਹੇ ਅਧਿਆਪਕਾਂ ਦੇ ਮਸਲੇ ਸਬੰਧੀ ਪੁੱਛੇ ਸਵਾਲ ਨੂੰ ਟਾਲਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਦੇ ਧਰਨੇ ਕਾਰਨ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਪੜ੍ਹਾਈ 'ਤੇ ਕੋਈ ਅਸਰ ਨਹੀਂ ਪੈ ਰਿਹਾ। ਸਾਰੇ ਸਕੂਲਾਂ 'ਚ ਆਮ ਦੀ ਤਰ੍ਹਾਂ ਸਿਸਟਮ ਚੱਲ ਰਿਹਾ ਹੈ। ਭਰਤਗੜ•ਦੇ ਸਰਕਾਰੀ ਸਕੂਲ ਦੇ ਦੋ ਅਧਿਆਪਕਾਂ ਵੱਲੋਂ ਲੜਕੀ ਦੇ ਕੀਤੇ ਸ਼ੋਸ਼ਣ ਸਬੰਧੀ ਪੁੱਛੇ ਸਵਾਲ 'ਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਮਾਮਲੇ 'ਚ ਸਖਤ ਕਾਰਵਾਈ ਕੀਤੀ ਜਾਵੇਗੀ।