ਸੂਬੇ ਭਰ ਦੇ ਪੁਲਸ ਅਧਿਕਾਰੀਆਂ ਨਾਲ ਪੰਜਾਬ DGP ਦੀ ਖਾਸ ਮੀਟਿੰਗ, ਵੱਡਾ ਐਕਸ਼ਨ ਪਲਾਨ ਤਿਆਰ
Friday, Oct 03, 2025 - 11:42 AM (IST)

ਚੰਡੀਗੜ੍ਹ- ਪੰਜਾਬ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਰਾਜ ਪੱਧਰੀ ਕਾਨੂੰਨ-ਵਿਵਸਥਾ ਦੀ ਸਮੀਖਿਆ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਕਰਵਾਈ ਗਈ। ਇਸ ਮੀਟਿੰਗ ਵਿੱਚ ਐਂਟੀ-ਗੈਂਗਸਟਰ ਟਾਸਕ ਫੋਰਸ, ਕਾਊਂਟਰ ਇੰਟੈਲੀਜੈਂਸ ਵਿੰਗ ਦੇ ਮੁਖੀਆਂ ਸਮੇਤ ਸਾਰੇ ਰੇਂਜ ਡੀਆਈਜੀ, ਪੁਲਸ ਕਮਿਸ਼ਨਰ, ਐੱਸਐੱਸਪੀ, ਸਬ ਡਿਵਿਜ਼ਨ ਡੀਐੱਸਪੀ ਅਤੇ ਐੱਸ.ਐੱਚ.ਓ. ਸ਼ਾਮਲ ਹੋਏ। ਡੀਜੀਪੀ ਗੌਰਵ ਯਾਦਵ ਨੇ ਮੀਟਿੰਗ ਦੌਰਾਨ ਸੂਬੇ ਭਰ ਦੇ ਸਬ ਡਿਵਿਜ਼ਨਲ ਡੀਐੱਸਪੀ ਅਤੇ ਐੱਸ.ਐੱਚ.ਓ. ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦੇ ਤਜਰਬੇ ਅਤੇ ਫੀਡਬੈਕ ਜਾਣੇ। ਉਨ੍ਹਾਂ ਕਿਹਾ ਕਿ ਸਥਾਨਕ ਪੱਧਰ ਦੇ ਇਹ ਸੁਝਾਅ ਲੋਕਾਂ ਨਾਲ ਭਰੋਸੇਮੰਦ ਸੰਬੰਧ ਬਣਾਉਣ ਅਤੇ ਰਾਜ ਪੱਧਰ 'ਤੇ ਸਾਂਝੀ ਕਾਰਵਾਈ ਨੂੰ ਹੋਰ ਮਜ਼ਬੂਤ ਕਰਨ ਲਈ ਮਹੱਤਵਪੂਰਣ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ DGP ਨੇ ਕੀਤੀ ਹਾਈਲੈਵਲ ਮੀਟਿੰਗ, ਅਲਰਟ ਜਾਰੀ
ਮੀਟਿੰਗ ਦੌਰਾਨ ਕੁਝ ਮਹੱਤਵਪੂਰਣ ਐਲਾਨ ਕੀਤੇ ਗਏ-
-ਪੰਜਾਬ ਸਰਕਾਰ ਵੱਲੋਂ 4,500 ਨਵੇਂ ਸਿਪਾਹੀਆਂ ਦੀਆਂ ਪੋਸਟਾਂ ਮਨਜ਼ੂਰ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਵੱਖ-ਵੱਖ ਪੜਾਅਵਾਂ 'ਚ ਭਰਿਆ ਜਾਵੇਗਾ, ਤਾਂ ਜੋ ਜ਼ਮੀਨੀ ਪੱਧਰ 'ਤੇ ਪੁਲਸਿੰਗ ਹੋਰ ਮਜ਼ਬੂਤ ਬਣੇ।
-ਹਰ ਜ਼ਿਲ੍ਹੇ 'ਚ ਸੋਸ਼ਲ ਮੀਡੀਆ ਮੋਨੀਟਰਿੰਗ ਸੈਲ ਬਣਾਏ ਜਾਣਗੇ, ਜੋ ਅਫਵਾਹਾਂ, ਨਫਰਤੀ ਭਾਸ਼ਾ ਅਤੇ ਜੁਰਮ ਦੀ ਮਹਿਮਾ ਕਰਨ ਵਾਲੇ ਸਮੱਗਰੀ ਨੂੰ ਰੋਕਣ 'ਚ ਸਹਾਇਕ ਹੋਣਗੇ।
-ਪੰਜਾਬ ਪੁਲਸ ਨੇ 87% ਦੀ ਦੋਸ਼ ਸਾਬਤ ਦਰ ਹਾਸਲ ਕੀਤੀ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ। ਇਹ ਪੇਸ਼ੇਵਰ ਅਤੇ ਪ੍ਰਭਾਵਸ਼ਾਲੀ ਜਾਂਚਾਂ ਦਾ ਨਤੀਜਾ ਹੈ।
-ਨਸ਼ਿਆਂ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕੀਤੀ ਜਾ ਰਹੀ ਹੈ। ਡਰੱਗ ਡਿਟੈਕਸ਼ਨ ਕਿੱਟਾਂ ਤੇ ਤੇਜ਼ੀ ਨਾਲ ਐੱਫ.ਐੱਸ.ਐੱਲ. ਰਿਪੋਰਟਾਂ ਮਿਲਣ ਨਾਲ ਨਿਆਂ ਪ੍ਰਕਿਰਿਆ ਤੇਜ਼ ਹੋਵੇਗੀ।
-ਆਉਣ ਵਾਲੇ ਤਿਉਹਾਰਾਂ ਦੇ ਮੌਸਮ ਲਈ ਖਾਸ ਸੁਰੱਖਿਆ ਯੋਜਨਾ ਬਣਾਈ ਗਈ ਹੈ, ਜਿਸ ਵਿੱਚ ਰਾਤਾਂ ਨੂੰ ਪੀਸੀਆਰ ਪਹਿਰੇ, ਬੈਰੀਕੇਡਿੰਗ, ਲਾਈਟਿੰਗ ਤੇ ਰੋਕਥਾਮੀ ਪੁਲਸ ਤਾਇਨਾਤ ਰਹੇਗੀ।
ਇਹ ਵੀ ਪੜ੍ਹੋ-ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ ’ਚ ਅੰਮ੍ਰਿਤਸਰ ਫਿਰ ਨੰਬਰ ਵਨ, 22 ਕਿਸਾਨਾਂ ਦੀ ਜ਼ਮੀਨਾਂ 'ਤੇ...
ਇਸ ਦੌਰਾਨ ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਸ ਪੂਰੀ ਤਰ੍ਹਾਂ ਤਿਆਰ ਹੈ ਅਤੇ ਰਾਜ ਵਿੱਚ ਅਮਨ-ਚੈਨ, ਸਾਂਝ ਅਤੇ ਹਰ ਨਾਗਰਿਕ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ: ਗੋਲੀਆਂ ਨਾਲ ਭੁੰਨ'ਤਾ ਬਿਜਲੀ ਬੋਰਡ 'ਚ ਨੌਕਰੀ ਕਰਦਾ ਨੌਜਵਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8