ਬੈਂਸ, ਖਹਿਰਾ, 'ਆਪ' ਤੇ ਟਕਸਾਲੀਆਂ 'ਤੇ ਬਿੱਟੂ ਦੀ ਟਿੱਪਣੀ (ਵੀਡੀਓ)
Sunday, Mar 03, 2019 - 05:18 PM (IST)
ਲੁਧਿਆਣਾ : ਪੰਜਾਬ ਡੈਮੋਕ੍ਰੇਟਿਕ ਅਲਾਇੰਸ, ਅਕਾਲੀ ਦਲ ਟਕਸਾਲੀ ਅਤੇ ਆਮ ਆਦਮੀ ਪਾਰਟੀ ਵਿਚਾਲੇ ਚੱਲ ਰਹੀ ਜੋੜ-ਤੋੜ ਦੀ ਸਿਆਸਤ 'ਤੇ ਲੁਧਿਆਣਾ ਤੋਂ ਕਾਂਗਰਸ ਦੇ ਐੱਮ. ਪੀ. ਰਵਨੀਤ ਸਿੰਘ ਬਿੱਟੂ ਨੇ ਟਿੱਪਣੀ ਕੀਤੀ ਹੈ। ਬਿੱਟੂ ਨੇ ਕਿਹਾ ਕਿ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਅਜਿਹੇ ਲੀਡਰ ਨਵਾਂ ਚੋਣ ਅਤੇ ਨਵਾਂ ਝੰਡਾ ਲੱਭਦੇ ਹਨ ਅਤੇ ਚੋਣਾਂ ਤੋਂ ਬਾਅਦ ਹੀ ਇਹ ਖਿੰਡਰ ਜਾਂਦੇ ਹਨ। ਹੁਣ ਵੀ ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਬਸਪਾ ਅਤੇ ਟਕਸਾਲੀਆਂ ਵਿਚਾਲੇ ਪੈਦਾ ਮਤਭੇਦ ਨੇ ਇਨ੍ਹਾਂ ਤੋਂ ਡੈਮੋਕ੍ਰੇਟਿਕ ਫਰੰਟ ਤੋਂ ਵੱਖ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੀ ਵਾਪਸੀ 'ਤੇ ਵੀ ਬਿੱਟੂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਬਿੱਟੂ ਨੇ ਕਿਹਾ ਕਿ ਦੇਸ਼ ਦੇ ਮੁੱਦੇ 'ਤੇ ਸਾਰੀਆਂ ਪਾਰਟੀਆਂ ਇਕ ਹਨ, ਅਸੀਂ ਸਿਆਸੀ ਆਗੂ ਬਾਅਦ ਵਿਚ ਪਹਿਲਾਂ ਹਿੰਦੁਸਤਾਨੀ ਹਾਂ।