ਗੁਰੂਹਰਸਹਾਏ ''ਚ ਸ਼ਰਾਬ ਖਰੀਦਣ ਵਾਲੇ ਦਿਸੇ ਮਾਯੂਸ, ਠੇਕੇ ਰਹੇ ਬੰਦ

Thursday, May 07, 2020 - 07:46 PM (IST)

ਗੁਰੂਹਰਸਹਾਏ ''ਚ ਸ਼ਰਾਬ ਖਰੀਦਣ ਵਾਲੇ ਦਿਸੇ ਮਾਯੂਸ, ਠੇਕੇ ਰਹੇ ਬੰਦ

ਗੁਰੂਹਰਸਹਾਏ (ਆਵਲਾ)— ਪੰਜਾਬ ਸਰਕਾਰ ਵੱਲੋਂ ਅੱਜ ਤੋਂ ਪੰਜਾਬ ਅੰਦਰ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਨਜ਼ੂਰੀ ਦੇਣ ਦੇ ਬਾਵਜੂਦ ਵੀ ਅੱਜ ਗੁਰੂਹਰਸਹਾਏ ਸ਼ਹਿਰ ਦੇ ਫਰੀਦਕੋਟ ਰੋਡ, ਮੁਕਤਸਰ ਰੋਡ, ਰੇਲਵੇ ਰੋਡ 'ਤੇ ਸਥਿਤ ਸ਼ਰਾਬ ਦੇ ਸਾਰੇ ਠੇਕੇ ਬੰਦ ਰਹੇ। ਠੇਕੇ ਬੰਦ ਰਹਿਣ ਕਰਕੇ ਸ਼ਰਾਬ ਲੈਣ ਵਾਲੇ ਲੋਕਾਂ ਨੂੰ ਮਾਯੂਸ ਹੋਣਾ ਪਿਆ।

ਇਥੇ ਇਹ ਗੱਲ ਦੱਸਣਯੋਗ ਹੈ ਕਿ ਪੰਜਾਬ ਅੰਦਰ ਪਿਛਲੇ ਇਕ ਮਹੀਨੇ ਤੋਂ ਵੀ ਵੱਧ ਸਮਾਂ ਤੋ ਸ਼ਰਾਬ ਦੇ ਠੇਕੇ ਬੰਦ ਪਏ ਹਨ, ਜਿੱਥੇ ਪੰਜਾਬ ਸਰਕਾਰ ਵੱਲੋਂ 7 ਮਈ ਨੂੰ ਪੰਜਾਬ ਅੰਦਰ ਸ਼ਰਾਬ ਦੇ ਸਾਰੇ ਠੇਕੇ ਖੋਲਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਜੋ ਕਿ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਖੁੱਲ੍ਹਣੇ ਹਨ। ਦੁਪਹਿਰ ਤੋਂ ਬਾਅਦ ਲੋਕਾਂ ਦੇ ਘਰਾਂ 'ਚ ਸ਼ਰਾਬ ਦੀ ਹੋਮ ਡਿਲਿਵਰੀ ਵੀ ਕੀਤੀ ਜਾਵੇਗੀ। ਸਰਕਾਰ ਵੱਲੋਂ ਲੋਕਾਂ ਦੇ ਹਿੱਤ 'ਚ ਲਿਆ ਗਿਆ ਹੈ ਇਹ ਫੈਸਲਾ ਸਹੀ ਸਾਬਤ ਹੁੰਦਾ ਹੈ ਕਿ ਗਲਤ ਇਹ ਤਾਂ ਸਮਾਂ ਆਉਣ 'ਤੇ ਹੀ ਪਤਾ ਲੱਗੇਗਾ।


author

shivani attri

Content Editor

Related News