ਭ੍ਰਿਸ਼ਟ ਕਾਂਗਰਸੀ ਤੇ ਆਮ ਆਦਮੀ ਪਾਰਟੀ ਦਾ ਇਹ ਰਿਸ਼ਤਾ ਕੀ ਅਖਵਾਉਂਦਾ ਹੈ

Monday, Nov 14, 2022 - 12:36 PM (IST)

ਜਲੰਧਰ (ਵਿਸ਼ੇਸ਼)- ਜਦੋਂ ਤੋਂ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਕਈ ਕਾਂਗਰਸੀ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਜੇਲ੍ਹ ਦੀ ਹਵਾ ਖਾ ਰਹੇ ਹਨ। ਇਸ ਦੇ ਲਈ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਸ਼ੰਸਾ ਵੀ ਕੀਤੀ ਹੈ ਪਰ ਜਦੋਂ ਇਕ ਕਾਂਗਰਸੀ ਸੱਟੇਬਾਜ਼ ਨੂੰ ਪੀ. ਸੀ. ਏ. ਦੇ ਇਕ ਮਹੱਤਵਪੂਰਨ ਅਹੁਦੇ ’ਤੇ ਬੈਠੇ ਹੋਏ ਵੇਖਦੇ ਹਨ ਤਾਂ ਉਸੇ ਨੂੰ ਵੀ ਆਮ ਆਦਮੀ ਪਾਰਟੀ ਨਾਲ ਹੀ ਜੁੜਿਆ ਇਕ ਵੱਡਾ ਕ੍ਰਿਕਟਰ ਅਤੇ ਸਲਾਹਕਾਰ ਨੂੰ ਬਚਾਉਂਦੇ ਹੋਏ ਲੋਕ ਵੇਖਦੇ ਹਨ ਤਾਂ ਹਰ ਇਕ ਦੇ ਮਨ ’ਚ ਇਹ ਸਵਾਲ ਆਉਂਦਾ ਹੈ ਕਿ ਕੋਈ ਨਾ ਕੋਈ ਕਿਸੇ ਨੂੰ ਵੀ ਮੂਰਖ਼ ਬਣਾ ਰਿਹਾ ਹੈ। ਵਿਸਥਾਰ ਨਾਲ ਜੇਕਰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਉਸ ਦੇ ਅਨੁਸਾਰ ਕਾਂਗਰਸੀ ਸੱਟੇਬਾਜ਼ ਪੀ.ਸੀ.ਏ. ਦੇ ਸਲਾਹਕਾਰ ਨੂੰ ਧੋਖਾ ਦੇ ਰਹੇ ਹਨ ਅਤੇ ਸਲਾਹਕਾਰ ਆਪਣੀ ਆਮ ਆਦਮੀ ਪਾਰਟੀ ਨੂੰ ਧੋਖਾ ਵੀ ਦੇ ਰਿਹਾ ਹੈ ਅਤੇ ਮੂਰਖ ਵੀ ਬਣਾ ਰਹੀ ਹੈ। 

ਹਰ ਆਮ ਅਤੇ ਖ਼ਾਸ ਇਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਸੱਟੇਬਾਜ਼ ਮੂਲ ਰੂਪ ਨਾਲ ਕਾਂਗਰਸੀ ਹਨ ਅਤੇ ਚੋਣਾਂ ’ਚ ਆਪਣੇ ਹਲਕੇ ਦੇ ਕਾਂਗਰਸੀ ਉਮੀਦਵਾਰ ਜੋ ਜ਼ਬਰਦਸਤ ਤਰੀਕੇ ਨਾਲ ਮਦਦ ਕਰਦਾ ਹੈ। ਆਪਣੇ ਕ੍ਰਿਕਟ ਨਾਲ ਸਬੰਧਤ ਹਰ ਪ੍ਰੋਗਰਾਮ ’ਚ ਕਾਂਗਰਸੀ ਨੇਤਾ ਨੂੰ ਵੀ ਸ਼ਾਮਲ ਕਰਵਾਉਂਦਾ ਹੈ ਅਤੇ ਜਦੋਂ ਇਸ ਦਾ ਸੱਟੇਬਾਜ਼ ਦਾ ਕੇਸ ਰਜਿਸਟਰ ਹੋਇਆ ਅਤੇ ਸਾਬਕਾ ਪ੍ਰਧਾਨ ਰਾਜਿੰਦਰ ਗੁਪਤਾ ਇਸ ਨੇ ਇਸ ’ਤੇ ਹੋਏ ਪੁਲਸ ਕੇਸ ਨੂੰ ਠੰਡੇ ਬਸਤੇ ’ਚ ਪੁਆ ਦਿੱਤਾ। ਇਹ ਕੇਸ ਅਜੇ ਤੱਕ ਇਸੇ ਤਰ੍ਹਾਂ ਹੀ ਪੁਲਸ ਕੋਲ ਪੈਂਡਿੰਗ ਪਿਆ ਹੈ, ਜਿਸ ਤਰ੍ਹਾਂ ਪਹਿਲਾਂ ਸੀ। 

ਇਹ ਵੀ ਪੜ੍ਹੋ : ਪੰਜਾਬ ’ਚ ਦੰਗਿਆਂ ਦੀ ਸਾਜ਼ਿਸ਼ ਰਚ ਰਹੀ ਹੈ ਪਾਕਿਸਤਾਨੀ ISI, ਕਈ ਹਿੰਦੂ ਨੇਤਾ ਅੱਤਵਾਦੀਆਂ ਦੇ ਨਿਸ਼ਾਨੇ ’ਤੇ

ਉਂਝ ਤਾਂ ਆਪਣਾ ਅਕਸ ਪੰਜਾਬ ’ਚ ਸਾਫ਼-ਸੁਥਰਾ ਬਣਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹ ਭਿਜਵਾ ਰਹੀ ਹੈ। ਪਰ ਦੂਜੇ ਪਾਸੇ ‘ਆਪ’ ਵੱਲੋਂ ਨਿਯੁਕਤ ਕੀਤਾ ਗਿਆ ਪੀ. ਸੀ. ਏ.ਦਾ ਸਲਹਾਕਾਰ ਇਸ ਕਾਂਗਰਸੀ ਸੱਟੇਬਾਜ਼ ਦੀ ਨਿਯੁਕਤੀ ਵੀ ਕਰਵਾ ਰਿਹਾ ਹੈ ਅਤੇ ਉਸ ਨੂੰ ਕਦਮ-ਕਦਮ ’ਤੇ ਬਚਾ ਵੀ ਰਿਹਾ ਹੈ। ਬਾਜ਼ਾਪ ’ਚ ਇਹ ਚਰਚਾ ਆਮ ਹੈ ਕਿ ਆਪ ਦਾ ਸਲਾਹਕਾਰ ਇਸ ਸੱਟੇਬਾਜ਼ ਤੋਂ ਬਹੁਤ ਡਰਦਾ ਹੈ ਅਤੇ ਇਹ ਵੀ ਉਦੋਂ ਹੋ ਰਿਹਾ ਹੈ ਜਦੋਂ ਪੰਜਾਬ ’ਚ ਇਕ ਤਰ੍ਹਾਂ ਨਾਲ ਕਾਂਗਰਸ ਦਾ ਵਜੂਦ ਹੀ ਖ਼ਤਮ ਹੋ ਚੁੱਕਾ ਹੈ।  ਪੀ. ਸੀ. ਏ. ਵਿਚ ਅਤੇ ਪੰਜਾਬ ’ਚ ਜਿਹੜੀ ਦਿਲਚਸਪ ਚਰਚਾ ਜਾਂ ਬਹਿਸ ਸ਼ੁਰੂ ਹੋ ਚੁੱਕੀ ਹੈ, ਉਸ ’ਚ ਹਰ ਕੋਈ ਇਕ-ਦੂਜੇ ਤੋਂ ਪੁੱਛਦਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਇਸ ਭਿ੍ਰਸ਼ਟਾਚਾਰੀ ਦਾ ਇਬ ਸ਼ੇਮੇਲ ਰਿਸ਼ਤਾ ਕੀ ਅਖਵਾਉਂਦਾ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 28 ਕਰੋੜ ਦੀ ਹੈਰੋਇਨ ਤੇ ਡਰੱਗ ਮਨੀ ਸਣੇ ਪਿਉ-ਪੁੱਤ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News