ਪੰਜਾਬ 'ਚ ਵੱਧ ਰਿਹੈ ਕੋਰੋਨਾ ਦਾ ਕਹਿਰ, ਇਕ ਦਿਨ 'ਚ ਸਾਹਮਣੇ ਆਏ 2110 ਨਵੇਂ ਮਾਮਲੇ
Monday, Sep 07, 2020 - 09:10 PM (IST)
ਚੰਡੀਗੜ੍ਹ-ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਹਾਲਾਂਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਵਲੋਂ ਕਈ ਕਦਮ ਚੁੱਕੇ ਜਾ ਰਹੇ ਪਰ ਇਸ ਦੇ ਬਾਵਜੂਦ ਵੀ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਸੋਮਵਾਰ ਨੂੰ ਪੰਜਾਬ 'ਚ ਕੋਰੋਨਾ ਦਾ 2110 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਹੈਰਾਨ ਕਰ ਦੇਣ ਵਾਲੇ ਹਨ। ਇਸ ਦੇ ਨਾਲ ਹੀ 61 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ ਹੈ। ਸੂਬੇ 'ਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧ ਰਹੇ ਮਾਮਲੇ ਸਰਕਾਰਾਂ ਤੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।
ਸੋਮਵਾਰ ਨੂੰ ਪਾਜ਼ੇਟਿਵ ਆਏ ਮਾਮਲਿਆਂ ਦਾ ਵੇਰਵਾ
ਸੋਮਵਾਰ ਨੂੰ ਲੁਧਿਆਣਾ ਜ਼ਿਲ੍ਹੇ 'ਚ 338, ਜਲੰਧਰ 'ਚ 210, ਪਟਿਆਲਾ 'ਚ 137, ਅੰਮ੍ਰਿਤਸਰ 'ਚ 157, ਐਸ. ਏ. ਐਸ. ਨਗਰ 176, ਸੰਗਰੂਰ 45, ਬਠਿੰਡਾ 106, ਗੁਰਦਾਸਪੁਰ 128, ਫਿਰੋਜ਼ਪੁਰ 46, ਮੋਗਾ, 26, ਹੁਸ਼ਿਆਰਪੁਰ 86, ਪਠਾਨਕੋਟ 96, ਬਰਨਾਲਾ 25, ਫਤਿਹਗੜ੍ਹ ਸਾਹਿਬ 25, ਕਪੂਰਥਲਾ 74, ਫਰੀਦਕੋਟ 59, ਤਰਨ ਤਾਰਨ 21,ਰੋਪੜ 115, ਫਾਜ਼ਿਲਕਾ 60, ਐਸ. ਬੀ. ਐਸ. ਨਗਰ 23, ਸ੍ਰੀ ਮੁਕਤਸਰ ਸਾਹਿਬ 'ਚ 126 ਨਵੇਂ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਪੰਜਾਬ 'ਚ ਸੋਮਵਾਰ ਨੂੰ ਹੋਈਆਂ ਮੌਤਾਂ ਦਾ ਵੇਰਵਾ
ਪੰਜਾਬ 'ਚ ਸੋਮਵਾਰ ਨੂੰ ਅੰਮ੍ਰਿਤਸਰ 'ਚ 2, ਬਰਨਾਲਾ 'ਚ 1, ਬਠਿੰਡਾ 'ਚ 1, ਫਰੀਦਕੋਟ 'ਚ 1, ਫਤਿਹਗੜ੍ਹ ਸਾਹਿਬ 'ਚ 2, ਗੁਰਦਾਸਪੁਰ 'ਚ 1, ਹੁਸ਼ਿਆਰਪੁਰ 'ਚ 4, ਜਲੰਧਰ 'ਚ 3, ਕਪੂਰਥਲਾ 'ਚ 1, ਲੁਧਿਆਣਾ 'ਚ 10, ਮੋਗਾ 'ਚ 5, ਐਸ. ਏ. ਐਸ. ਨਗਰ 'ਚ 15, ਸ੍ਰੀ ਮੁਕਤਸਰ ਸਾਹਿਬ 'ਚ 1, ਐਸ. ਬੀ. ਐਸ. ਨਗਰ 'ਚ 3, ਪਟਿਆਲਾ 'ਚ 7, ਤਰਨਤਾਰਨ 'ਚ 1 ਅਤੇ ਰੋਪੜ 'ਚ 3 ਵਿਅਕਤੀਆਂ ਦੀ ਕੋਰੋਨਾ ਕਾਰਣ ਮੌਤ ਹੋ ਚੁਕੀ ਹੈ।