ਲਾਵਾਰਿਸ ਹਾਲਤ ’ਚ ਪਏ AK-47 ਦੇ 82 ਕਾਰਤੂਸ ਬਰਾਮਦ

Monday, Oct 26, 2026 - 06:18 PM (IST)

ਲਾਵਾਰਿਸ ਹਾਲਤ ’ਚ ਪਏ AK-47 ਦੇ 82 ਕਾਰਤੂਸ ਬਰਾਮਦ

ਕੋਟਕਪੂਰਾ(ਨਰਿੰਦਰ)- ਥਾਣਾ ਸਿਟੀ ਪੁਲਸ ਕੋਟਕਪੂਰਾ ਵੱਲੋਂ ਏ. ਕੇ.-47 ਰਾਈਫਲ ਦੇ ਤਿੰਨ ਮੈਗਜ਼ੀਨ ਜਿਨ੍ਹਾਂ ’ਚ 82 ਕਾਰਤੂਸ ਭਰੇ ਹੋਏ ਸਨ ਲਾਵਾਰਿਸ ਹਾਲਤ ਵਿਚ ਬਰਾਮਦ ਕੀਤੇ ਗਏ ਹਨ। ਪੁਲਸ ਵੱਲੋਂ ਇਨ੍ਹਾਂ ਨੂੰ ਕਬਜੇ ਵਿਚ ਲੈ ਕੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਦੌਰਾਨ ਇਨ੍ਹਾਂ ਮੈਗਜ਼ੀਨਾਂ ਤੇ ਕਾਰਤੂਸਾਂ ਦੇ ਅੱਤਵਾਦ ਦੇ ਕਾਲੇ ਦੌਰ ਦੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ।

ਇਹ ਵੀ ਪੜ੍ਹੋ- ਵੱਡੀ ਵਾਰਦਾਤ: ਅੰਮ੍ਰਿਤਸਰ 'ਚ GYM 'ਤੇ ਚੱਲੀਆਂ ਤਾਬੜਤੋੜ ਗੋਲੀਆਂ

ਪੁਲਸ ਅਨੁਸਾਰ ਥਾਣਾ ਸਿਟੀ ਕੋਟਕਪੂਰਾ ਦੇ ਏ. ਐੱਸ. ਆਈ. ਗੁਰਜੀਤ ਸਿੰਘ ਸਮੇਤ ਪੁਲਸ ਪਾਰਟੀ ਐਤਵਾਰ ਦੇਰ ਸ਼ਾਮ ਜੈਤੋ-ਬਠਿੰਡਾ ਬਾਈਪਾਸ ’ਤੇ ਚੈਕਿੰਗ ਕਰ ਰਹੇ ਸਨ ਤਾਂ ਇਸ ਦੌਰਾਨ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਬਾਈਪਾਸ ’ਤੇ ਸਥਿਤ ਰੱਬ ਵਾਲੇ ਖੂਹ ਦੇ ਨੇੜਲੇ ਰਜਬਾਹੇ ਦੀ ਕੱਚੀ ਪੱਟੜੀ ’ਤੇ ਕਿਸੇ ਨੇ ਕਾਰਤੂਸ ਆਦਿ ਛੁਪਾ ਕੇ ਰੱਖੇ ਹੋਏ ਹਨ। 

ਇਹ ਵੀ ਪੜ੍ਹੋ- ਪੰਜਾਬ; 50 ਲੱਖ ਦੀ ਫਿਰੌਤੀ ਨਾ ਦੇਣ 'ਤੇ ਦੁਕਾਨ 'ਤੇ ਚਲਾਈਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਤੁਰੰਤ ਮੌਕੇ ’ਤੇ ਪੁੱਜੀ ਅਤੇ ਉੱਥੇ ਤਲਾਸ਼ੀ ਲਈ ਤਾਂ ਉਸ ਜਗ੍ਹਾ ਤੋਂ ਏ.ਕੇ.-47 ਰਾਈਫਲ ਦੇ 3 ਮੈਗਜ਼ੀਨ ਬਰਾਮਦ ਹੋਏ, ਜਿਨ੍ਹਾਂ ਵਿਚ 7.62 ਐੱਮ.ਐੱਮ. ਦੇ 82 ਕਾਰਤੂਸ ਭਰੇ ਹੋਏ ਸਨ। ਇਸ ਸਬੰਧ ਵਿਚ ਸੰਜੀਵ ਕੁਮਾਰ ਡੀ. ਐੱਸ. ਪੀ. ਕੋਟਕਪੂਰਾ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਅਣਪਛਾਤੇ ਵਿਅਕਤੀ ਖਿਲਾਫ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤ ਗਿਆ ਹੈ ਅਤੇ ਬਰਾਮਦ ਕੀਤੇ ਗਏ ਕਾਰਤੂਸਾਂ ਤੇ ਮੈਗਜ਼ੀਨ ਦੇ ਸਰੋਤਾਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪਰਵਿੰਦਰ ਝੋਟਾ ਕਤਲ ਕਾਂਡ ਮਾਮਲਾ: ਮਾਨਸਾ ਦੇ ਵਪਾਰੀਆਂ ਨੇ ਐਕਸ਼ਨ ਕਮੇਟੀ ਕੋਲੋਂ ਕਰ'ਤੀ ਵੱਡੀ ਮੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News