ਹੱਡ ਚੀਰਵੀਂ ਠੱਡ ਨੇ ਠਰੂ-ਠਰੂ ਕਰਨੇ ਲਾਏ ਲੋਕ, ਸੂਰਜ ਦੇਵਤਾ ਹੋਏ ਅਲੋਪ

Thursday, Jan 04, 2024 - 02:16 PM (IST)

ਹੱਡ ਚੀਰਵੀਂ ਠੱਡ ਨੇ ਠਰੂ-ਠਰੂ ਕਰਨੇ ਲਾਏ ਲੋਕ, ਸੂਰਜ ਦੇਵਤਾ ਹੋਏ ਅਲੋਪ

ਸੁਲਤਾਨਪੁਰ ਲੋਧੀ (ਧੀਰ)-ਨਵੇਂ ਵਰ੍ਹੇ ਦੇ ਅੱਜ ਤੀਜੇ ਦਿਨ ਵੀ ਪਾਵਨ ਨਗਰੀ ਸੁਲਤਾਨਪੁਰ ਲੋਧੀ ’ਚ ਠੰਡ ਦਾ ਕਹਿਰ ਜਾਰੀ ਰਿਹਾ। ਭਾਵੇਂ ਧੁੰਦ ਦਾ ਪ੍ਰਕੋਪ ਘੱਟ ਸੀ ਪਰ ਆਸਮਾਨ ’ਚ ਧੁੰਦ ਦੇ ਬੱਦਲ ਛਾਏ ਰਹਿਣ ਕਰਕੇ ਸਾਰਾ ਦਿਨ ਸੂਰਜ ਦਿਖਾਈ ਨਹੀਂ ਦਿੱਤਾ। ਸਕੂਲਾਂ ਦਾ ਸਮਾਂ ਭਾਵੇਂ ਸਰਕਾਰ ਵੱਲੋਂ 10 ਵਜੇ ਕਰ ਦਿੱਤਾ ਸੀ ਪਰ ਵਿਦਿਆਰਥੀ ਸਵੇਰੇ ਠਰੂ-ਠਰੂ ਕਰਦੇ ਹੋਏ ਸਕੂਲ ਪਹੁੰਚੇ। ਇਸ ਸੁੱਕੀ ਠੰਡ ਨੇ ਲੋਕਾਂ ਦੇ ਹੱਡ ਠਾਰ ਦਿੱਤੇ ਹਨ। ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਚ ਇਸ ਵਾਰ ਪੈ ਰਹੀ ਕੜਾਕੇ ਦੀ ਠੰਡ ਨੇ ਸਾਰਿਆਂ ਦੇ ਵੱਟ ਕੱਢ ਦਿੱਤੇ ਅਤੇ ਇਸ ਵਾਰ ਇਹ ਨਜ਼ਾਰਾ ਪਹਾੜਾਂ ਦੀ ਰਾਣੀ ਹਿਲ ਸਟੇਸ਼ਨ ਮਸੂਰੀ ਵਾਂਗ ਪ੍ਰਤੀਤ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਠੰਡ ਨੇ ਤਾਂ ਲੱਗਦਾ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਲੋਕ ਠੰਡ ਤੋਂ ਬਚਾਅ ਲਈ ਅੱਜ ਵੀ ਅੱਗ ਦਾ ਸਹਾਰਾ ਲੈਂਦੇ ਵਿਖਾਈ ਦਿੱਤੇ।

ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਪਟਿਆਲਾ ਜ਼ਿਲ੍ਹੇ ’ਚ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਰਿਹਾ, ਜਦੋਂ ਕਿ ਬਠਿੰਡਾ 7.4, ਅੰਮ੍ਰਿਤਸਰ 9.2, ਫਿਰੋਜ਼ਪੁਰ 9.4, ਲੁਧਿਆਣਾ 8. 2, ਕਪੂਰਥਲਾ 10.2, ਪਠਾਣਕੋਟ 11 ਡਿਗਰੀ ਰਿਹਾ। ਪ੍ਰਸ਼ਾਸਨ ਵੱਲੋਂ ਵੀ ਘਰਾਂ ਦੇ ਦਰਵਾਜ਼ੇ ਬੰਦ ਰੱਖਣ, ਹਵਾ ਨੂੰ ਅੰਦਰ ਨਾ ਜਾਣ ਦੇਣ, ਬੀਮਾਰੀ ਦੇ ਲੱਛਣ ਹੋਣ ’ਤੇ ਡਾਕਟਰ ਦੀ ਸਲਾਹ ਲੈਣ, ਸਰੀਰ ਨੂੰ ਢੱਕ ਕੇ ਰੱਖਣ, ਗਰਮ ਭੋਜਨ ਦਾ ਸੇਵਨ ਕਰਨ, ਵਾਹਨਾਂ ਦੀ ਵਰਤੋਂ ਘੱਟ ਤੋਂ ਘੱਟ ਕਰਨ ਦੀ ਸਲਾਹ ਦਿੱਤੀ।

ਇਹ ਵੀ ਪੜ੍ਹੋ : DSP ਦਲਬੀਰ ਸਿੰਘ ਕਤਲ ਮਾਮਲੇ 'ਚ CCTV ਫੁਟੇਜ ਆਈ ਸਾਹਮਣੇ, ਪੁਲਸ ਨੇ ਦੋਸ਼ੀ ਦੀ ਗ੍ਰਿਫ਼ਤਾਰੀ ਵਿਖਾ ਖੋਲ੍ਹੇ ਵੱਡੇ ਰਾਜ਼

 

ਛੋPunjabKesariਟੇ ਬੱਚੇ ਤੇ ਬਜ਼ੁਰਗ ਰੱਖਣ ਖਾਸ ਖਿਆਲ : ਡਾ. ਹਰਜੀਤ ਸਿੰਘ
ਰੋਟਰੀ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਰ ਡਾਕਟਰ ਹਰਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਛੋਟੇ ਬੱਚੇ ਸਵੇਰੇ ਜਲਦੀ ਅਤੇ ਦੇਰ ਰਾਤ ਘਰਾਂ ਤੋਂ ਬਾਹਰ ਨਾ ਨਿਕਲਣ। ਬੱਚੇ ਨੂੰ ਬਾਹਰ ਦੀ ਠੰਡ ਅਤੇ ਅੰਦਰ ਦੀ ਗਰਮੀ ਲਈ ਉਸ ਦਾ ਸਰੀਰ ਪੂਰਾ ਗਰਮ ਕੱਪੜਿਆਂ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ। ਬੱਚੇ ਦੇ ਕੱਪੜੇ ਗਿੱਲੇ ਨਹੀਂ ਹੋਣੇ ਚਾਹੀਦੇ। ਛੋਟੇ ਬੱਚੇ ਨੂੰ ਵਾਰ-ਵਾਰ ਦੁੱਧ ਅਤੇ ਵੱਡੇ ਬੱਚਿਆਂ ਨੂੰ ਦੁੱਧ, ਡਰਾਈਫਰੂਟ, ਹਾਰਲਿਕਸ, ਸਬਜ਼ੀਆਂ ਵਗੈਰਾ ਜ਼ਰੂਰ ਦਿਓ। ਬੱਚਿਆਂ ਨੂੰ ਬੀਮਾਰੀ ਤੋਂ ਬਚਾਅ ਲਈ ਨਮੂਨੀਆ ਅਤੇ ਫਲੂ ਦੇ ਟੀਕੇ ਜ਼ਰੂਰ ਲਗਾਏ ਜਾਣ। ਬਜ਼ੁਰਗਾਂ ਲਈ ਡਾਕਟਰ ਹਰਜੀਤ ਸਿੰਘ ਨੇ ਵੀ ਸਰੀਰ ਨੂੰ ਪੂਰਾ ਢੱਕ ਕੇ ਹੀ ਬਾਹਰ ਜਾਣ ਦੀ ਸਲਾਹ ਦੇ ਨਾਲ-ਨਾਲ ਕੋਸਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ, ਕਿਉਂਕਿ ਠੰਡ ਦੇ ਮੌਸਮ ਵਿਚ ਗਲ ਖੁਸ਼ਕ ਹੋਣ ਤੋਂ ਬਾਅਦ ਬੀਮਾਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ।

ਹਾਲੇ ਆਉਣ ਵਾਲੇ ਦਿਨਾਂ ਤੱਕ ਅਜਿਹਾ ਹੀ ਰਹੇਗਾ ਮੌਸਮ
ਮੌਸਮ ਵਿਭਾਗ ਅਨੁਸਾਰ ਹਾਲੇ ਆਉਣ ਵਾਲੇ ਦਿਨਾਂ ਤੱਕ ਅਜਿਹਾ ਹੀ ਮੌਸਮ ਬਣਿਆ ਰਹੇਗਾ। ਇਸ ਸੁੱਕੀ ਠੰਡ ਕਾਰਨ ਬੀਮਾਰੀਆਂ ’ਚ ਵਾਧਾ ਹੋਣ ਕਰਕੇ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋਣ ਲੱਗਿਆ ਹੈ। ਸਭ ਤੋਂ ਜ਼ਿਆਦਾ ਠੰਡ ਦੀ ਮਾਰ ਬੇਘਰੇ ਲੋਕਾਂ ਨੂੰ ਝੱਲਣੀ ਪੈ ਰਹੀ ਹੈ, ਜਿਨ੍ਹਾਂ ਲਈ ਸਮਾਜ ਸੇਵੀ ਸੰਸਥਾਵਾਂ ਹੀ ਸਹਾਰਾ ਬਣੀਆਂ ਹੋਈਆਂ ਹਨ। ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੀਂਹ ਨਹੀਂ ਪੈਂਦਾ, ਮੌਸਮ ਖ਼ੁਸ਼ਕ ਰਹੇਗਾ ਅਤੇ ਸਰਦੀ ਦੀ ਤੀਬਰਤਾ ਵੀ ਵਧੇਗੀ। ਉਨ੍ਹਾਂ ਲੋਕਾਂ ਨੂੰ ਸਾਵਧਾਨੀ ਨਾਲ ਹੀ ਘਰੋਂ ਬਾਹਰ ਨਿਕਲਣ ਲਈ ਕਿਹਾ। ਮੌਸਮ ਮਾਹਰਾ ਅਨੁਸਾਰ ਸੂਰਜ ਦੀ ਰੌਸ਼ਨੀ ਦੀ ਅਣਹੋਂਦ ਅਤੇ ਪਹਾੜਾਂ ਤੇ ਪਈ ਬਰਫ਼ ਤੋਂ ਆ ਰਹੀ ਹਵਾ ਦਾ ਅਸਰ ਮੈਦਾਨੀ ਇਲਾਕਿਆਂ ’ਤੇ ਪੈ ਰਿਹਾ ਹੈ।

ਇਹ ਵੀ ਪੜ੍ਹੋ : ਜਲੰਧਰ ’ਚ DSP ਦਲਬੀਰ ਸਿੰਘ ਦੇ ਹੋਏ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਕਾਤਲ ਗ੍ਰਿਫ਼ਤਾਰ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News