ਸਕਿਓਰਿਟੀ ਗਾਰਡ ਦੀ ਧੀ ਨੇ ਚਮਕਾਇਆ ਪੰਜਾਬ ਦਾ ਨਾਂ, ਬਣੀ ਜੱਜ
Monday, Feb 17, 2020 - 11:35 AM (IST)
ਰਾਹੋਂ (ਪ੍ਰਭਾਕਰ)— ਪੰਜਾਬ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰਕੇ ਪਿੰਡ ਉਦੋਵਾਲ (ਰਾਹੋਂ) ਦੀ ਬਲਜਿੰਦਰ ਕੌਰ ਨੇ ਜੱਜ ਬਣਨ ਦਾ ਸਪਨਾ ਪੂਰਾ ਕੀਤਾ। ਜਾਣਕਾਰੀ ਅਨੁਸਾਰ ਥਾਣਾ ਰਾਹੋਂ 'ਚ ਪੈਂਦੇ ਪਿੰਡ ਉਧੋਵਾਲ ਦੀ ਰਹਿਣ ਵਾਲੀ 28 ਸਾਲ ਦੀ ਬਲਜਿੰਦਰ ਕੌਰ ਨੇ ਪੰਜਾਬ ਸਿਵਲ ਸਰਵਿਸਜ਼ ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣ ਕੇ ਆਪਣੇ ਪਿੰਡ ਉਧੋਵਾਲ ਦਾ ਨਾਂ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ।
ਬਲਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਬੈਂਕ 'ਚ ਸਕਿਓਰਿਟੀ ਗਾਰਡ ਦੀ ਸੇਵਾ ਨਿਭਾ ਰਹੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਉਹ ਪੜ੍ਹ ਰਹੀ ਸੀ ਤਾਂ ਉਨ੍ਹਾਂ ਨੇ ਪਿਤਾ ਰਿਟਾਇਰਡ ਸਨ ਅਤੇ ਉਨ੍ਹਾਂ ਦੀ ਪੈਨਸ਼ਨ ਸਿਰਫ 1800 ਰੁਪਏ ਸੀ। ਬਲਜਿੰਦਰ ਕੌਰ ਨੇ ਦੱਸਿਆ ਕਿ ਬਾਅਦ 'ਚ ਪਿਤਾ ਨੇ ਸਿਕਿਓਰਿਟੀ ਗਾਰਡ ਦੀ ਸੇਵਾ ਬੈਂਕ 'ਚ ਲਈ ਅਤੇ ਉਨ੍ਹਾਂ ਦੀ ਤਨਖਾਹ 2500 ਰੁਪਏ ਸੀ। ਅਸੀਂ 3 ਭੈਣ ਭਰਾ ਹਾਂ ਫਿਰ ਵੀ ਮੇਰੇ ਪਿਤਾ ਨੇ ਮੈਨੂੰ ਪੁੱਛਿਆ ਕਿ ਜੇਕਰ ਤੁਸੀਂ ਪੀ. ਸੀ. ਐੱਸ ਦੀ ਪ੍ਰੀਖਿਆ ਪਾਸ ਕਰਨਾ ਚਾਹੁੰਦੇ ਹੋ ਕਾਂ ਮੈਂ ਮੋਟਰਸਾਈਕਲ 'ਤੇ ਜਾਣ ਦੀ ਬਜਾਏ ਸਾਈਕਲ 'ਤੇ ਜਾ ਸਕਦਾ ਹਾਂ।
ਅੱਗੇ ਦੱਸਦੇ ਹੋਏ ਬਲਜਿੰਦਰ ਨੇ ਜੱਜ ਬਣਨ ਦਾ ਸਿਹਰਾ ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾ ਗੌਰਵ ਕੁਮਾਰ ਨੂੰ ਜਾਂਦਾ ਹੈ। ਉਨ੍ਹਾਂ ਦੇ ਦੱਸੇ ਰਾਹ 'ਤੇ ਚੱਲਦੇ ਹੋਏ ਅੱਜ ਮੈਂ ਜੱਜ ਬਣ ਸਕੀ ਹਾਂ। ਪਿੰਡ ਉਧੋਵਾਲ ਦੇ ਤਰਸੇਮ ਸਿੰਘ ਨੇ ਦੱਸਿਆ ਕਿ ਧੀ ਦੇ ਜੱਜ ਬਣਨ 'ਤੇ ਪਰਿਵਾਰ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ 17 ਫਰਵਰੀ ਨੂੰ ਬਲਜਿੰਦਰ ਕੌਰ ਪਿੰਡ ਉਧੋਵਾਲ 'ਚ ਪਹੁੰਚੇਗੀ।