ਪਿਤਾ ਦਾ ਸੁਪਨਾ ਕੀਤਾ ਪੂਰਾ, ਹੁਸ਼ਿਆਰਪੁਰ ਦੀ ਧੀ ਬਣੀ ਜੱਜ (ਤਸਵੀਰਾਂ)

Wednesday, Feb 19, 2020 - 05:08 PM (IST)

ਪਿਤਾ ਦਾ ਸੁਪਨਾ ਕੀਤਾ ਪੂਰਾ, ਹੁਸ਼ਿਆਰਪੁਰ ਦੀ ਧੀ ਬਣੀ ਜੱਜ (ਤਸਵੀਰਾਂ)

ਹੁਸ਼ਿਆਰਪੁਰ (ਅਮਰੀਕ)— ਇਥੋਂ ਦੇ ਦਸੂਹਾ ਨਾਲ ਸੰਬੰਧ ਰੱਖਣ ਵਾਲੀ ਪੱਲਵੀ ਰਾਣਾ ਨੇ ਪੰਜਾਬ ਸਿਵਲ ਸਰਵਿਸੇਜ ਜਿਊਡੀਸ਼ਰੀ ਦੀ ਪ੍ਰੀਖਿਆ 'ਚ ਜਨਰਲ ਕੈਟੇਗਿਰੀ 'ਚ 13ਵਾਂ ਸਥਾਨ ਹਾਸਲ ਕਰਕੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਜੱਜ ਬਣਨ ਜਾ ਰਹੀ ਪੱਲਵੀ ਰਾਣਾ ਦੇ ਪਿਤਾ ਮਲਕੀਤ ਸਿੰਘ ਰਾਣਾ ਏ. ਡੀ. ਜੇ. ਹੁਸ਼ਿਆਰਪੁਰ ਦੇ ਰੀਡਰ ਦੇ ਰੂਪ 'ਚ ਕੰਮ ਕਰਦੇ ਹਨ ਅਤੇ ਮਾਤਾ ਪੁਸ਼ਪਾ ਰਾਣੀ ਘਰੇਲੂ ਪਤਨੀ ਹੈ। ਪੱਲਵੀ ਦਾ ਭਰਾ ਮਿਤੁਲ ਸਿੰਘ ਰਾਣਾ ਹੁਸ਼ਿਆਰਪੁਰ ਤੋਂ ਵਕਾਲਤ ਕਰ ਰਿਹਾ ਹੈ।

PunjabKesari


ਪਰਿਵਾਰ ਦੇ ਸਾਥ ਨੇ ਇਥੋਂ ਤੱਕ ਪਹੁੰਚਾਇਆ
ਪੱਲਵੀ ਨੇ ਦੱਸਿਆ ਕਿ ਉਸ ਦੇ ਪਰਿਵਾਰ ਦਾ ਸਾਥ ਹੀ ਉਸ ਨੂੰ ਇਥੋਂ ਤੱਕ ਲੈ ਕੇ ਆਇਆ ਹੈ। ਉਸ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ 10 ਤੋਂ 12 ਘੰਟੇ ਪੜ੍ਹਾਈ ਕਰਦੀ ਰਹੀ ਹੈ। ਮਿਹਨਤ ਦੇ ਨਾਲ-ਨਾਲ ਕਿਸਮਤ ਦਾ ਸਾਥ ਮਿਲਣਾ ਸਫਲਤਾ ਲਈ ਬੇਹੱਦ ਜ਼ਰੂਰੀ ਹੈ। ਪਹਿਲੀ ਵਾਰ 'ਚ ਉਸ ਦਾ ਨਾਂ 38ਵੇਂ ਰੈਂਕ 'ਤੇ ਸੀ, ਜਿਸ 'ਚ 36 ਹੀ ਸਫਲ ਹੋਏ ਸਨ।

PunjabKesari
ਪਿਤਾ ਸੁਪਨਾ ਕੀਤਾ ਪੂਰਾ
ਪੱਲਵੀ ਦੇ ਪਿਤਾ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਨੇ ਉਨ੍ਹਾਂ ਦਾ ਉਹ ਸੁਪਨਾ ਪੂਰਾ ਕੀਤਾ ਹੈ ਜੋ ਉਨ੍ਹਾਂ ਨੇ ਉਸ ਦੇ ਜਨਮ ਦੌਰਾਨ ਦੇਖਿਆ ਸੀ ਕਿ ਉਹ ਆਪਣੀ ਬੇਟੀ ਨੂੰ ਜੱਜ ਬਣਾਉਣਗੇ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਪਹਿਲੀ ਲੜਕੀ ਹੈ, ਜੋ ਜੱਜ ਬਣੀ ਹੈ ਕਿਉਂਕਿ ਉਹ ਹਿਮਾਚਲ ਦੇ ਪਾਲਮਪੁਰ ਨਾਲ ਸੰਬੰਧ ਰੱਖਦੇ ਹਨ। ਉਥੇ ਹੀ ਦੀ ਮਾਤਾ ਪੁਸ਼ਪਾ ਰਾਣਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਦੀ 5 ਸਾਲਾ ਦੀ ਮਿਹਨਤ ਅੱਜ ਰੰਗ ਲਿਆਈ ਹੈ ਅਤੇ ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਧੀਆਂ ਨੂੰ ਅੱਗੇ ਵਧਣ 'ਚ ਮਦਦ ਕਰਨੀ ਚਾਹੀਦੀ ਹੈ।

PunjabKesari

ਪੱਲਵੀ ਦੇ ਭਰਾ ਮਿਤੁਲ ਰਾਣਾ ਦਾ ਕਹਿਣਾ ਹੈ ਕਿ ਉਸ ਦੀ ਭੈਣ ਨੇ ਇਕ ਕਮਰੇ 'ਚ ਬੰਦ ਹੋ ਕੇ ਇਸ ਸਫਲਤਾ ਨੂੰ ਹਾਸਲ ਕੀਤਾ ਹੈ। ਉਹ ਆਪਣੀ ਭੈਣ ਦੀ ਸਫਲਤਾ ਨੂੰ ਸਮਝ ਸਕਦੇ ਹਨ ਕਿਉਂਕਿ ਉਹ ਖੁਦ ਵਕਾਲਤ ਕਰ ਰਹੇ ਹਨ।

PunjabKesari


author

shivani attri

Content Editor

Related News