ਸਿੱਧੂ 'ਤੇ ਵਰੇ ਅਨਿਲ ਜੋਸ਼ੀ, ਔਰਤਾਂ ਦਾ ਸਨਮਾਨ ਕਰਨ ਦਿੱਤੀ ਨਸੀਅਤ

Tuesday, Jan 16, 2018 - 04:56 PM (IST)

ਸਿੱਧੂ 'ਤੇ ਵਰੇ ਅਨਿਲ ਜੋਸ਼ੀ, ਔਰਤਾਂ ਦਾ ਸਨਮਾਨ ਕਰਨ ਦਿੱਤੀ ਨਸੀਅਤ

ਅੰਮ੍ਰਿਤਸਰ - ਪੰਜਾਬ ਦੇ ਕੈਬੀਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਭਾਜਪਾ 'ਤੇ ਕੀਤੀ ਗਈ ਬਿਆਨਬਾਜ਼ੀ ਤੋਂ ਬਾਅਦ ਰਾਜਨੀਤੀ ਗਰਮਾ ਗਈ ਹੈ। ਇਸ ਮਾਮਲੇ 'ਚ ਸਾਬਕਾ ਕੈਬੀਨੇਟ ਮੰਤਰੀ ਅਨਿਲ ਜੋਸ਼ੀ ਨੇ ਸਿੱਧੂ ਨੂੰ ਕਰਾਰਾ ਜਵਾਬ ਦਿੱਤਾ ਹੈ। ਜੋਸ਼ੀ ਨੇ ਕਿਹਾ ਕਿ ਸਿੱਧੂ ਗਿਰਗਿਟ ਦੀ ਤਰ੍ਹਾਂ ਰੰਗ ਬਦਲਣ ਵਾਲਾ ਇਨਸਾਨ ਹੈ ਤੇ ਉਸ ਸਮੇਂ ਸਿੱਧੂ ਨਹੀਂ ਉਸਦਾ ਅਹੰਕਾਰ ਬੋਲ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਸਿੱਧੂ ਅੱਜ ਜੋ ਵੀ ਹੈ ਭਾਜਪਾ ਦੇ ਕਾਰਨ ਹੈ। 
ਇਸ ਤੋਂ ਇਲਾਵਾ ਹਰਸਿਮਰਤ ਬਾਦਲ ਨੂੰ ਲੈ ਕੇ ਸਿੱਧੂ ਵੱਲੋਂ ਦਿੱਤੇ ਗਏ ਬਿਆਨ 'ਤੇ ਅਨਿਲ ਜੋਸ਼ੀ ਨੇ ਨਵਜੋਤ ਸਿੱਧੂ ਨੂੰ ਔਰਤਾਂ ਨੂੰ ਸਨਮਾਨ ਦੇਣ ਨਸੀਅਤ ਦਿੱਤੀ ਹੈ। 


Related News