ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਆਰ. ਡੀ. ਐੱਫ. ਨੂੰ ਲੈ ਕੇ ਭਗਵੰਤ ਮਾਨ ਕੈਬਨਿਟ ਦਾ ਵੱਡਾ ਫ਼ੈਸਲਾ

Wednesday, Apr 13, 2022 - 09:33 PM (IST)

ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਆਰ. ਡੀ. ਐੱਫ. ਨੂੰ ਲੈ ਕੇ ਭਗਵੰਤ ਮਾਨ ਕੈਬਨਿਟ ਦਾ ਵੱਡਾ ਫ਼ੈਸਲਾ

ਚੰਡੀਗੜ੍ਹ : ਪੰਜਾਬ ਕੈਬਨਿਟ ਨੇ ਅੱਜ ਵੱਡਾ ਫ਼ੈਸਲਾ ਲੈਂਦੇ ਆਰ. ਡੀ. ਐੱਫ. (ਰੂਰਲ ਡਿਵਲਪਮੈਂਟ ਫੰਡ) ’ਚ ਸੋਧ ਆਰਡੀਨੈਂਸ ਲੈ ਕੇ ਆਂਦਾ ਹੈ। ਦਰਅਸਲ ਕੇਂਦਰ ਸਰਕਾਰ ਆਰ. ਡੀ. ਐੱਫ. ਰਾਹੀਂ ਸੂਬਾ ਸਰਕਾਰ ਨੂੰ 1100 ਕਰੋੜ ਰੁਪਏ ਦਾ ਫੰਡ ਜਾਰੀ ਕਰਦੀ ਹੈ, ਜਿਸ ਨੂੰ ਕੇਂਦਰ ਸਰਕਾਰ ਨੇ ਇਹ ਆਖ ਕੇ ਰੋਕ ਦਿੱਤਾ ਸੀ ਕਿ ਇਹ ਰਕਮ ਪਿੰਡਾਂ ਦੇ ਵਿਕਾਸ ’ਤੇ ਖਰਚ ਕਰਨ ਦੀ ਬਜਾਏ ਸਰਕਾਰ ਹੋਰ ਵਾਅਦਿਆਂ ਦੀ ਪੂਰਤੀ ਲਈ ਵਰਤ ਦਿੰਦੀ ਹੈ। ਲਿਹਾਜ਼ਾ ਜਦੋਂ ਤਕ ਇਸ ਵਿਚ ਸੋਧ ਨਹੀਂ ਕੀਤੀ ਜਾਂਦੀ ਉਦੋਂ ਤਕ ਇਹ ਰਕਮ ਜਾਰੀ ਨਹੀਂ ਕੀਤੀ ਜਾਵੇਗੀ। ਜਿਸ ਤੋਂ ਬਾਅਜ ਅੱਜ ਮਾਨ ਸਰਕਾਰ ਨੇ ਇਸ ਵਿਚ ਸੋਧ ਕਰਨ ਵਾਲੇ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਰੂਰਲ ਡਿਵਲਪਮੈਂਟ ਫੰਡ ਤਹਿਤ ਜਾਰੀ ਹੋਣ ਵਾਲੀ ਰਕਮ ਸਿਰਫ ਪਿੰਡਾਂ ਦੇ ਵਿਕਾਸ ’ਤੇ ਹੀ ਖਰਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਮਾਪਿਆਂ ਨੂੰ ਵੱਡੀ ਰਾਹਤ, ਨਿੱਜੀ ਸਕੂਲਾਂ ਲਈ ਜਾਰੀ ਕੀਤੇ ਸਖ਼ਤ ਹੁਕਮ

ਹੁਣ ਸਿੱਧੇ ਤੌਰ ’ਤੇ ਆਖਿਆ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਦੀ ਗੱਲ ਮੰਨਦਿਆਂ ਇਸ ਵਿਚ ਸੋਧ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਦੇ ਇਸ ਫ਼ੈਸਲੇ ਨੂੰ ਪੰਜਾਬ ਦੇ ਪਿੰਡਾਂ ਲਈ ਇਕ ਵੱਡੀ ਰਾਹਤ ਵਜੋਂ ਵੀ ਵੇਖਿਆ ਜਾ ਰਿਹਾ ਹੈ ਕਿਉਂਕਿ ਆਰ. ਡੀ. ਐੱਫ. ਦਾ ਜਿਹੜਾ ਪੈਸਾ ਪਹਿਲਾਂ ਸਰਕਾਰ ਹੋਰ ਸਕੀਮਾਂ ’ਤੇ ਖਰਚ ਕਰ ਦਿੰਦੀ ਸੀ, ਹੁਣ ਉਹ ਪਿੰਡਾਂ ਦੇ ਵਿਕਾਸ ’ਤੇ ਹੀ ਖਰਚ ਹੋਵੇਗਾ।

ਇਹ ਵੀ ਪੜ੍ਹੋ : ਜਬਰ-ਜ਼ਿਨਾਹ ਦੇ ਦੋਸ਼ਾਂ ’ਚ ਘਿਰੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਅਦਾਲਤ ਨੇ ਦਿੱਤਾ ਵੱਡਾ ਝਟਕਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News