ਪੰਜਾਬ ਜ਼ਿਮਨੀ ਚੋਣ ਨਤੀਜੇ Live : 'ਆਪ' ਨੇ 3 ਸੀਟਾਂ 'ਤੇ ਮਾਰੀ ਬਾਜ਼ੀ, ਕਾਂਗਰਸ ਨੇ ਜਿੱਤੀ ਇਕ ਸੀਟ

Saturday, Nov 23, 2024 - 04:11 PM (IST)

ਪੰਜਾਬ ਜ਼ਿਮਨੀ ਚੋਣ ਨਤੀਜੇ Live :  'ਆਪ' ਨੇ 3 ਸੀਟਾਂ 'ਤੇ ਮਾਰੀ ਬਾਜ਼ੀ, ਕਾਂਗਰਸ ਨੇ ਜਿੱਤੀ ਇਕ ਸੀਟ

ਜਲੰਧਰ : ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਚੋਣ ਨਤੀਜਿਆਂ ਦੌਰਾਨ 4 ਵਿਧਾਨ ਸਭਾ ਹਲਕਿਆਂ 'ਚੋਂ 3 ਸੀਟਾਂ ਚੱਬੇਵਾਲ, ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰ ਲਈ ਹੈ, ਜਦੋਂ ਕਿ ਬਰਨਾਲਾ ਸੀਟ 'ਤੇ ਕਾਂਗਰਸ ਦੀ ਜਿੱਤ ਹੋਈ ਹੈ। ਚੱਬੇਵਾਲ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਕ ਕੁਮਾਰ ਚੱਬੇਵਾਲ ਨੇ ਜਿੱਤ ਹਾਸਲ ਕਰ ਲਈ ਹੈ।
ਇਸ਼ਾਂਕ ਕੁਮਾਰ ਚੱਬੇਵਾਲ 28690 ਵੋਟਾਂ ਦੇ ਫਰਕ ਨਾਲ ਜਿੱਤ ਗਏ ਹਨ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਤੋਂ 'ਆਪ' ਦੇ ਗੁਰਦੀਪ ਸਿੰਘ ਰੰਧਾਵਾ ਨੇ 5,772 ਵੋਟਾਂ ਦੇ ਫ਼ਰਕ ਨਾਲ ਇੱਥੇ ਵੱਡੀ ਜਿੱਤ ਹਾਸਲ ਕੀਤੀ ਹੈ। ਗੁਰਦੀਪ ਸਿੰਘ ਰੰਧਾਵਾ (ਆਪ) ਨੂੰ 59,004 ਵੋਟਾਂ ਪਈਆਂ ਹਨ ਗਿੱਦੜਬਾਹਾ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ 21801 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ ਰਹੇ ਹਨ। ਡਿੰਪੀ ਢਿੱਲੋਂ ਨੂੰ 71198 ਵੋਟਾਂ ਹਾਸਲ ਹੋਈਆਂ, ਜਦਕਿ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ 49397 ਵੋਟਾਂ ਨਾਲ ਦੂਜੇ ਨੰਬਰ 'ਤੇ ਅਤੇ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ 12174 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ ਹਨ। ਇਸ ਤੋਂ ਇਲਾਵਾ ਬਰਨਾਲਾ ਸੀਟ 'ਤੇ 'ਆਪ' ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬਰਨਾਲਾ 'ਚ ਕਾਂਗਰਸ ਦੇ ਕਾਲਾ ਢਿੱਲੋਂ 2147 ਵੋਟਾਂ ਨਾਲ ਜੇਤੂ ਰਹੇ ਹਨ। 
ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਹੋਣ ਲੱਗੀਆਂ ਚੋਣਾਂ, ਜਾਰੀ ਹੋ ਗਿਆ ਨੋਟੀਫਿਕੇਸ਼ਨ

ਹਰ ਸੀਟ 'ਤੇ Live Update :

ਚੱਬੇਵਾਲ 'ਚ (ਆਪ) ਦੇ ਇਸ਼ਾਂਕ ਕੁਮਾਰ ਚੱਬੇਵਾਲ ਜੇਤੂ

ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਇਸ਼ਾਂਕ ਕੁਮਾਰ ਚੱਬੇਵਾਲ ਨੇ ਜਿੱਤ ਹਾਸਲ ਕਰ ਲਈ ਹੈ। ਇਸ਼ਾਂਕ ਕੁਮਾਰ ਚੱਬੇਵਾਲ ਨੂੰ 51904 ਵੋਟਾਂ ਪਈਆਂ ਹਨ। ਉਥੇ ਹੀ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ ਦੂਜੇ ਨੰਬਰ 'ਤੇ ਰਹੇ ਹਨ ਅਤੇ 23214 ਵੋਟਾਂ ਪਈਆਂ ਹਨ ਅਤੇ ਭਾਜਪਾ ਤੀਜੇ ਨੰਬਰ 'ਤੇ ਚੱਲ ਰਹੀ ਹੈ। ਭਾਜਪਾ ਦੇ ਉਮੀਦਵਾਰ ਸੋਹਣ ਸਿੰਘ ਠੰਢਲ ਨੂੰ 8692 ਵੋਟਾਂ ਪਈਆਂ ਹਨ।
PunjabKesari

12ਵੇਂ ਰਾਊਂਡ 'ਚ (ਆਪ)  ਅੱਗੇ

ਇਸ਼ਾਂਕ ਕੁਮਾਰ ਚੱਬੇਵਾਲ (ਆਪ) : 43,620
ਰਣਜੀਤ ਕੁਮਾਰ (ਕਾਂਗਰਸ) : 19,658
ਸੋਹਣ ਸਿੰਘ ਠੰਡਲ (ਭਾਜਪਾ) : 6122

10ਵੇਂ ਰਾਊਂਡ 'ਚ (ਆਪ)  ਅੱਗੇ

ਇਸ਼ਾਂਕ ਕੁਮਾਰ ਚੱਬੇਵਾਲ (ਆਪ) : 37,713
ਰਣਜੀਤ ਕੁਮਾਰ (ਕਾਂਗਰਸ) : 16,740
ਸੋਹਣ ਸਿੰਘ ਠੰਡਲ (ਭਾਜਪਾ) : 4791

9ਵੇਂ ਰਾਊਂਡ 'ਚ (ਆਪ) 21,081 ਵੋਟਾਂ ਨਾਲ ਅੱਗੇ

ਇਸ਼ਾਂਕ ਕੁਮਾਰ ਚੱਬੇਵਾਲ (ਆਪ) : 34,111
ਰਣਜੀਤ ਕੁਮਾਰ (ਕਾਂਗਰਸ) : 14,984
ਸੋਹਣ ਸਿੰਘ ਠੰਡਲ (ਭਾਜਪਾ) : 4155

8ਵੇਂ ਰਾਊਂਡ 'ਚ (ਆਪ) 16,727 ਵੋਟਾਂ ਨਾਲ ਅੱਗੇ

ਇਸ਼ਾਂਕ ਕੁਮਾਰ ਚੱਬੇਵਾਲ (ਆਪ) : 30,261
ਰਣਜੀਤ ਕੁਮਾਰ (ਕਾਂਗਰਸ) : 13,534
ਸੋਹਣ ਸਿੰਘ ਠੰਡਲ (ਭਾਜਪਾ) : 3642

7ਵੇਂ ਰਾਊਂਡ 'ਚ (ਆਪ) 13,800 ਵੋਟਾਂ ਨਾਲ ਅੱਗੇ

ਇਸ਼ਾਂਕ ਕੁਮਾਰ ਚੱਬੇਵਾਲ (ਆਪ) : 26,465
ਰਣਜੀਤ ਕੁਮਾਰ (ਕਾਂਗਰਸ) : 12,665
ਸੋਹਣ ਸਿੰਘ ਠੰਡਲ (ਭਾਜਪਾ) 3263
ਹਲਕਾ ਚੱਬੇਵਾਲ 'ਚ 'ਆਪ' ਉਮੀਦਵਾਰ ਇਸ਼ਾਂਕ ਕੁਮਾਰ ਚੱਬੇਵਾਲ 10,870 ਵੋਟਾਂ ਨਾਲ ਅੱਗੇ

PunjabKesari

ਕਾਂਗਰਸ ਦੇ ਗੜ੍ਹ 'ਚ 'ਆਪ' ਦਾ ਕਬਜ਼ਾ, ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਜੇਤੂ

ਕਾਂਗਰਸ ਦੇ ਗੜ੍ਹ 'ਚ 'ਆਪ' ਦਾ ਕਬਜ਼ਾ, ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਜੇਤੂ ਡੇਰਾ ਬਾਬਾ ਨਾਨਕ ਕਾਂਗਰਸ ਦੇ ਗੜ੍ਹ 'ਚ 'ਆਪ' ਨੇ ਕਬਜ਼ਾ ਕਰ ਲਿਆ ਹੈ। 'ਆਪ' ਦੇ ਗੁਰਦੀਪ ਸਿੰਘ ਰੰਧਾਵਾ ਨੇ 5,772 ਵੋਟਾਂ ਦੇ ਫ਼ਰਕ ਨਾਲ ਇੱਥੇ ਵੱਡੀ ਜਿੱਤ ਹਾਸਲ ਕੀਤੀ ਹੈ। ਗੁਰਦੀਪ ਸਿੰਘ ਰੰਧਾਵਾ (ਆਪ) ਨੂੰ 59,004 ਵੋਟਾਂ ਪਈਆਂ ਹਨ। ਉਥੇ ਹੀ ਕਾਂਗਰਸ ਦੇ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਦੂਜੇ ਨੰਬਰ 'ਤੇ ਰਹੇ ਹਨ ਅਤੇ 53,322  ਵੋਟਾਂ ਪਈਆਂ ਹਨ, ਜਦੋਂ ਕਿ ਭਾਜਪਾ ਦੇ ਉਮੀਦਵਾਰ ਰਵੀ ਕਰਨ ਸਿੰਘ ਕਾਹਲੋਂ ਨੂੰ 6,449 ਵੋਟਾਂ ਪਈਆਂ ਹਨ। 

PunjabKesari

15ਵੇਂ ਰਾਊਂਡ 'ਚ (ਆਪ) 4476 ਵੋਟਾਂ ਨਾਲ ਅੱਗੇ

ਜਤਿੰਦਰ ਕੌਰ (ਕਾਂਗਰਸ) : 46,523
ਗੁਰਦੀਪ ਸਿੰਘ ਰੰਧਾਵਾ (ਆਪ) : 50,999
ਰਵੀ ਕਰਨ ਸਿੰਘ ਕਾਹਲੋਂ (ਭਾਜਪਾ) : 5822

14ਵੇਂ ਰਾਊਂਡ 'ਚ (ਆਪ) 3992 ਵੋਟਾਂ ਨਾਲ ਅੱਗੇ

ਜਤਿੰਦਰ ਕੌਰ (ਕਾਂਗਰਸ) : 43,920
ਗੁਰਦੀਪ ਸਿੰਘ ਰੰਧਾਵਾ (ਆਪ) : 47,912
ਰਵੀ ਕਰਨ ਸਿੰਘ ਕਾਹਲੋਂ (ਭਾਜਪਾ) : 5559

13ਵੇਂ ਰਾਊਂਡ 'ਚ (ਆਪ) 2877 ਵੋਟਾਂ ਨਾਲ ਅੱਗੇ

ਜਤਿੰਦਰ ਕੌਰ (ਕਾਂਗਰਸ) : 41,127
ਗੁਰਦੀਪ ਸਿੰਘ ਰੰਧਾਵਾ (ਆਪ) : 44,004
ਰਵੀ ਕਰਨ ਸਿੰਘ ਕਾਹਲੋਂ (ਭਾਜਪਾ) : 5373

12ਵੇਂ ਰਾਊਂਡ 'ਚ (ਆਪ) ਅੱਗੇ

ਜਤਿੰਦਰ ਕੌਰ (ਕਾਂਗਰਸ) : 38640
ਗੁਰਦੀਪ ਸਿੰਘ ਰੰਧਾਵਾ (ਆਪ) : 40,633
ਰਵੀ ਕਰਨ ਸਿੰਘ ਕਾਹਲੋਂ (ਭਾਜਪਾ) : 4928

11ਵੇਂ ਰਾਊਂਡ 'ਚ (ਆਪ) ਅੱਗੇ

ਜਤਿੰਦਰ ਕੌਰ (ਕਾਂਗਰਸ) : 35450
ਗੁਰਦੀਪ ਸਿੰਘ ਰੰਧਾਵਾ (ਆਪ) : 36,832
ਰਵੀ ਕਰਨ ਸਿੰਘ ਕਾਹਲੋਂ (ਭਾਜਪਾ) : 4635

10ਵੇਂ ਰਾਊਂਡ 'ਚ (ਆਪ) 1191 ਵੋਟਾਂ ਨਾਲ ਅੱਗੇ

ਜਤਿੰਦਰ ਕੌਰ (ਕਾਂਗਰਸ) : 32383
ਗੁਰਦੀਪ ਸਿੰਘ ਰੰਧਾਵਾ (ਆਪ) : 33,574
ਰਵੀ ਕਰਨ ਸਿੰਘ ਕਾਹਲੋਂ (ਭਾਜਪਾ) : 4089

9ਵੇਂ ਰਾਊਂਡ 'ਚ (ਆਪ) 505 ਵੋਟਾਂ ਨਾਲ ਅੱਗੇ

ਜਤਿੰਦਰ ਕੌਰ (ਕਾਂਗਰਸ) : 29915
ਗੁਰਦੀਪ ਸਿੰਘ ਰੰਧਾਵਾ (ਆਪ) : 30,420
ਰਵੀ ਕਰਨ ਸਿੰਘ ਕਾਹਲੋਂ (ਭਾਜਪਾ) : 3609

8ਵੇਂ ਰਾਊਂਡ 'ਚ (ਕਾਂਗਰਸ) 746 ਵੋਟਾਂ ਨਾਲ ਅੱਗੇ

ਜਤਿੰਦਰ ਕੌਰ (ਕਾਂਗਰਸ) : 27623
ਗੁਰਦੀਪ ਸਿੰਘ ਰੰਧਾਵਾ (ਆਪ) : 26,877
ਰਵੀ ਕਰਨ ਸਿੰਘ ਕਾਹਲੋਂ (ਭਾਜਪਾ) : 3185

7ਵੇਂ ਰਾਊਂਡ 'ਚ (ਕਾਂਗਰਸ) 1691 ਵੋਟਾਂ ਨਾਲ ਅੱਗੇ

ਜਤਿੰਦਰ ਕੌਰ (ਕਾਂਗਰਸ) : 24705
ਗੁਰਦੀਪ ਸਿੰਘ ਰੰਧਾਵਾ (ਆਪ) : 22827
ਰਵੀ ਕਰਨ ਸਿੰਘ ਕਾਹਲੋਂ (ਭਾਜਪਾ) : 2736
ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਜਤਿੰਦਰ ਕੌਰ ਰੰਧਾਵਾ 418 ਵੋਟਾਂ ਨਾਲ ਅੱਗੇ

ਬਰਨਾਲਾ 'ਚ ਕਾਂਗਰਸ ਨੇ ਮਾਰੀ ਬਾਜ਼ੀ, ਕੁਲਦੀਪ ਸਿੰਘ ਕਾਲਾ ਢਿੱਲੋਂ ਜੇਤੂ

ਵਿਧਾਨ ਸਭਾ ਹਲਕਾ ਬਰਨਾਲਾ 'ਚ ਕਾਂਗਰਸ ਦੇ ਕਾਲਾ ਢਿੱਲੋਂ 2147 ਵੋਟਾਂ ਨਾਲ ਜੇਤੂ ਰਹੇ ਹਨ। ਕਾਲਾ ਢਿੱਲੋਂ ਨੂੰ 28,226, ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ 26079, ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 17937 ਅਤੇ ਆਜ਼ਾਦ ਉਮੀਦਵਾਰ ਗੁਰਦੀਪ ਬਾਠ ਨੂੰ 16893 ਵੋਟਾਂ ਪਈਆਂ।
PunjabKesari

11ਵੇਂ ਰਾਊਂਡ 'ਚ (ਕਾਂਗਰਸ) 3781 ਵੋਟਾਂ ਨਾਲ ਅੱਗੇ

ਕੁਲਦੀਪ ਸਿੰਘ ਢਿੱਲੋਂ (ਕਾਂਗਰਸ) : 20281
ਹਰਿੰਦਰ ਸਿੰਘ ਧਾਲੀਵਾਲ  (ਆਪ)  : 16,500
ਕੇਵਲ ਸਿੰਘ ਢਿੱਲੋਂ (ਭਾਜਪਾ) : 14,590
ਗੁਰਦੀਪ ਬਾਠ (ਆਜ਼ਾਦ) : 11,808

10ਵੇਂ ਰਾਊਂਡ 'ਚ (ਕਾਂਗਰਸ) 3304 ਵੋਟਾਂ ਨਾਲ ਅੱਗੇ

ਕੁਲਦੀਪ ਸਿੰਘ ਢਿੱਲੋਂ (ਕਾਂਗਰਸ) : 17673
ਹਰਿੰਦਰ ਸਿੰਘ ਧਾਲੀਵਾਲ  (ਆਪ)  : 14,369
ਕੇਵਲ ਸਿੰਘ ਢਿੱਲੋਂ (ਭਾਜਪਾ) : 13,463
ਗੁਰਦੀਪ ਬਾਠ (ਆਜ਼ਾਦ) : 10,826

9ਵੇਂ ਰਾਊਂਡ 'ਚ (ਕਾਂਗਰਸ) 2901 ਵੋਟਾਂ ਨਾਲ ਅੱਗੇ

ਕੁਲਦੀਪ ਸਿੰਘ ਢਿੱਲੋਂ (ਕਾਂਗਰਸ) : 15604
ਹਰਿੰਦਰ ਸਿੰਘ ਧਾਲੀਵਾਲ  (ਆਪ)  : 12703
ਕੇਵਲ ਸਿੰਘ ਢਿੱਲੋਂ (ਭਾਜਪਾ) : 12729
ਗੁਰਦੀਪ ਬਾਠ (ਆਜ਼ਾਦ) : 9901

8ਵੇਂ ਰਾਊਂਡ 'ਚ (ਕਾਂਗਰਸ) ਅੱਗੇ

ਕੁਲਦੀਪ ਸਿੰਘ ਢਿੱਲੋਂ (ਕਾਂਗਰਸ) : 13851
ਹਰਿੰਦਰ ਸਿੰਘ ਧਾਲੀਵਾਲ  (ਆਪ)  :10902
ਕੇਵਲ ਸਿੰਘ ਢਿੱਲੋਂ (ਭਾਜਪਾ) : 11101
ਗੁਰਦੀਪ ਬਾਠ (ਆਜ਼ਾਦ) : 9071
ਗੋਵਿੰਦ ਸਿੰਘ (ਅਕਾਲੀ ਦਲ ਅ) : 3692

7ਵੇਂ ਰਾਊਂਡ 'ਚ (ਕਾਂਗਰਸ) ਅੱਗੇ

ਕੁਲਦੀਪ ਸਿੰਘ ਢਿੱਲੋਂ (ਕਾਂਗਰਸ) : 11995
ਹਰਿੰਦਰ ਸਿੰਘ ਧਾਲੀਵਾਲ  (ਆਪ)  : 9728
ਕੇਵਲ ਸਿੰਘ ਢਿੱਲੋਂ (ਭਾਜਪਾ) : 9012
ਗੁਰਦੀਪ ਬਾਠ (ਆਜ਼ਾਦ) : 8234
ਗੋਵਿੰਦ ਸਿੰਘ (ਅਕਾਲੀ ਦਲ ਅ) : 3482

6ਵੇਂ ਰਾਊਂਡ 'ਚ (ਕਾਂਗਰਸ) 1188 ਵੋਟਾਂ ਨਾਲ ਅੱਗੇ

ਕੁਲਦੀਪ ਸਿੰਘ ਢਿੱਲੋਂ (ਕਾਂਗਰਸ) : 9437
ਹਰਿੰਦਰ ਸਿੰਘ ਧਾਲੀਵਾਲ  (ਆਪ)  : 8249
ਕੇਵਲ ਸਿੰਘ ਢਿੱਲੋਂ (ਭਾਜਪਾ) : 6113
ਚੌਥੇ ਰਾਊਂਡ ਵਿਚ ਕਾਂਗਰਸੀ ਉਮੀਦਵਾਰ ਕਾਲਾ ਢਿੱਲੋਂ ਅੱਗੇ ਨਿਕਲ ਗਏ। ਉਨ੍ਹਾਂ ਨੂੰ 6368, ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ 6008, ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 4772 ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਵਿੰਦ ਸਿੰਘ ਨੂੰ 2016 ਵੋਟਾਂ ਪਈਆਂ।
ਦੂਜੇ ਰਾਊਂਡ ਤਕ ਹਰਿੰਦਰ ਸਿੰਘ ਧਾਲੀਵਾਲ ਨੂੰ 3844, ਕਾਂਗਰਸੀ ਉਮੀਦਵਾਰ ਕਾਲਾ ਢਿੱਲੋਂ ਨੂੰ 2998, ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 2092, ਆਜ਼ਾਦ ਉਮੀਦਵਾਰ ਗੁਰਦੀਪ ਬਾਠ ਨੂੰ 2384 ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਵਿੰਦ ਸਿੰਘ ਨੂੰ 1514 ਵੋਟਾਂ ਪਈਆਂ। 

ਪਹਿਲੇ ਰਾਊਂਡ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ 634 ਵੋਟਾਂ ਨਾਲ ਅੱਗੇ ਚੱਲ ਰਹੇ ਸਨ। ਦੂਜੇ ਰਾਊਂਡ ਵਿਚ ਇਹ ਲੀਡ ਵੱਧ ਕੇ 846 ਵੋਟਾਂ ਦੀ ਹੋ ਗਈ। ਤੀਜੇ ਰਾਊਂਡ ਵਿਚ ਇਹ ਲੀਡ ਘੱਟ ਕੇ 261 ਦੀ ਰਹਿ ਗਈ ਤੇ ਚੌਥੇ ਰਾਊਂਡ ਵਿਚ ਕਾਂਗਰਸੀ ਉਮੀਦਵਾਰ 360 ਵੋਟਾਂ ਨਾਲ ਅੱਗੇ ਚੱਲ ਰਹੇ।
ਬਰਨਾਲਾ 'ਚ ਕਾਂਗਰਸੀ ਉਮੀਦਵਾਰ 360 ਵੋਟਾਂ ਨਾਲ ਅੱਗੇ

ਗਿੱਦੜਬਾਹਾ 'ਚ 'ਆਪ' ਦੇ ਡਿੰਪੀ ਢਿੱਲੋਂ ਦੀ ਵੱਡੀ ਜਿੱਤ

ਗਿੱਦੜਬਾਹਾ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ 21801 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ ਰਹੇ ਹਨ। ਡਿੰਪੀ ਢਿੱਲੋਂ ਨੂੰ 71198 ਵੋਟਾਂ ਹਾਸਲ ਹੋਈਆਂ, ਜਦਕਿ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ 49397 ਵੋਟਾਂ ਨਾਲ ਦੂਜੇ ਨੰਬਰ 'ਤੇ ਅਤੇ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ 12174 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ ਹਨ।
PunjabKesari

13ਵੇਂ ਰਾਊਂਡ ਤੋਂ ਬਾਅਦ (ਆਪ) 21801 ਵੋਟਾਂ ਨਾਲ ਅੱਗੇ

ਹਰਦੀਪ ਸਿੰਘ ਡਿੰਪੀ ਢਿੱਲੋਂ (ਆਪ) : 71198
ਅੰਮ੍ਰਿਤਾ ਵੜਿੰਗ (ਕਾਂਗਰਸ) : 49397
ਮਨਪ੍ਰੀਤ ਸਿੰਘ ਬਾਦਲ (ਭਾਜਪਾ) : 12174

12ਵੇਂ ਰਾਊਂਡ ਤੋਂ ਬਾਅਦ (ਆਪ) 21062 ਵੋਟਾਂ ਨਾਲ ਅੱਗੇ

ਹਰਦੀਪ ਸਿੰਘ ਡਿੰਪੀ ਢਿੱਲੋਂ (ਆਪ) : 69169
ਅੰਮ੍ਰਿਤਾ ਵੜਿੰਗ (ਕਾਂਗਰਸ) : 48117
ਮਨਪ੍ਰੀਤ ਸਿੰਘ ਬਾਦਲ (ਭਾਜਪਾ) : 12052
ਸੁਖਰਾਜ ਸਿੰਘ ਨਿਆਮੀਵਾਲਾ (ਅਕਾਲੀ ਦਲ ਅ) : 706
ਨੋਟਾ : 861

11ਵੇਂ ਰਾਊਂਡ ਤੋਂ ਬਾਅਦ (ਆਪ) 18259 ਵੋਟਾਂ ਨਾਲ ਅੱਗੇ

ਹਰਦੀਪ ਸਿੰਘ ਡਿੰਪੀ ਢਿੱਲੋਂ (ਆਪ) : 62344
ਅੰਮ੍ਰਿਤਾ ਵੜਿੰਗ (ਕਾਂਗਰਸ) : 44085
ਮਨਪ੍ਰੀਤ ਸਿੰਘ ਬਾਦਲ (ਭਾਜਪਾ) : 11633
ਸੁਖਰਾਜ ਸਿੰਘ ਨਿਆਮੀਵਾਲਾ (ਅਕਾਲੀ ਦਲ ਅ) : 673
ਨੋਟਾ : 781

10ਵੇਂ ਰਾਊਂਡ ਤੋਂ ਬਾਅਦ (ਆਪ) 15414 ਵੋਟਾਂ ਨਾਲ ਅੱਗੇ

ਹਰਦੀਪ ਸਿੰਘ ਡਿੰਪੀ ਢਿੱਲੋਂ (ਆਪ) : 56019
ਅੰਮ੍ਰਿਤਾ ਵੜਿੰਗ (ਕਾਂਗਰਸ) : 40605
ਮਨਪ੍ਰੀਤ ਸਿੰਘ ਬਾਦਲ (ਭਾਜਪਾ) : 11150
ਸੁਖਰਾਜ ਸਿੰਘ ਨਿਆਮੀਵਾਲਾ (ਅਕਾਲੀ ਦਲ ਅ) : 631
ਨੋਟਾ : 715

9ਵੇਂ ਰਾਊਂਡ ਤੋਂ ਬਾਅਦ (ਆਪ) 13211 ਵੋਟਾਂ ਨਾਲ ਅੱਗੇ

ਹਰਦੀਪ ਸਿੰਘ ਡਿੰਪੀ ਢਿੱਲੋਂ (ਆਪ) : 49772
ਅੰਮ੍ਰਿਤਾ ਵੜਿੰਗ (ਕਾਂਗਰਸ) : 36561
ਮਨਪ੍ਰੀਤ ਸਿੰਘ ਬਾਦਲ (ਭਾਜਪਾ) : 10245
ਸੁਖਰਾਜ ਸਿੰਘ ਨਿਆਮੀਵਾਲਾ (ਅਕਾਲੀ ਦਲ ਅ) : 561
ਨੋਟਾ : 636

8ਵੇਂ ਰਾਊਂਡ ਤੋਂ ਬਾਅਦ (ਆਪ) 11513 ਵੋਟਾਂ ਨਾਲ ਅੱਗੇ

ਹਰਦੀਪ ਸਿੰਘ ਡਿੰਪੀ ਢਿੱਲੋਂ (ਆਪ) : 43807
ਅੰਮ੍ਰਿਤਾ ਵੜਿੰਗ (ਕਾਂਗਰਸ) : 32294
ਮਨਪ੍ਰੀਤ ਸਿੰਘ ਬਾਦਲ (ਭਾਜਪਾ) : 9177
ਸੁਖਰਾਜ ਸਿੰਘ ਨਿਆਮੀਵਾਲਾ (ਅਕਾਲੀ ਦਲ ਅ) : 477
ਨੋਟਾ : 556

7ਵੇਂ ਰਾਊਂਡ ਤੋਂ ਬਾਅਦ (ਆਪ) 10729 ਵੋਟਾਂ ਨਾਲ ਅੱਗੇ

ਹਰਦੀਪ ਸਿੰਘ ਡਿੰਪੀ ਢਿੱਲੋਂ (ਆਪ) : 38988
ਅੰਮ੍ਰਿਤਾ ਵੜਿੰਗ (ਕਾਂਗਰਸ) : 28259
ਮਨਪ੍ਰੀਤ ਸਿੰਘ ਬਾਦਲ (ਭਾਜਪਾ) : 8098
ਸੁਖਰਾਜ ਸਿੰਘ ਨਿਆਮੀਵਾਲਾ (ਅਕਾਲੀ ਦਲ ਅ) : 426
ਨੋਟਾ : 531

6ਵੇਂ ਰਾਊਂਡ ਤੋਂ ਬਾਅਦ (ਆਪ) 9604 ਵੋਟਾਂ ਨਾਲ ਅੱਗੇ

ਹਰਦੀਪ ਸਿੰਘ ਡਿੰਪੀ ਢਿੱਲੋਂ (ਆਪ) : 33642
ਅੰਮ੍ਰਿਤਾ ਵੜਿੰਗ (ਕਾਂਗਰਸ) : 24038
ਮਨਪ੍ਰੀਤ ਸਿੰਘ ਬਾਦਲ (ਭਾਜਪਾ) : 6936
ਸੁਖਰਾਜ ਸਿੰਘ ਨਿਆਮੀਵਾਲਾ (ਅਕਾਲੀ ਦਲ ਅ) : 372
ਨੋਟਾ : 446

'ਆਪ' ਦੇ ਡਿੰਪੀ ਢਿੱਲੋਂ 4379 ਵੋਟਾਂ ਨਾਲ ਅੱਗੇ

PunjabKesari

ਚੌਥੇ ਰਾਊਂਡ 'ਚ (ਆਪ) 5976 ਵੋਟਾਂ ਨਾਲ ਅੱਗੇ

ਹਰਦੀਪ ਸਿੰਘ ਡਿੰਪੀ ਢਿੱਲੋਂ (ਆਪ) 22088
ਅੰਮ੍ਰਿਤਾ ਵੜਿੰਗ (ਕਾਂਗਰਸ) : 16112
ਮਨਪ੍ਰੀਤ ਸਿੰਘ ਬਾਦਲ (ਭਾਜਪਾ) : 4643
ਸੁਖਰਾਜ ਸਿੰਘ ਨਿਆਮੀਵਾਲਾ (ਅਕਾਲੀ ਦਲ ਅ) : 207
ਨੋਟਾ : 291
ਗਿੱਦੜਬਾਹਾ 'ਚ 'ਆਪ' ਦੇ ਡਿੰਪੀ ਢਿੱਲੋਂ 1570 ਵੋਟਾਂ ਨਾਲ ਅੱਗੇ
ਇਹ ਵੀ ਪੜ੍ਹੋ : ਦਾਅ ’ਤੇ ਲੱਗਿਆ ਦਿੱਗਜ਼ ਨੇਤਾਵਾਂ ਦਾ ਸਿਆਸੀ ਭਵਿੱਖ! ਕਈ ਪਰਿਵਾਰਾਂ ਦਾ ਟਿਕਿਆ ਦਾਰੋਮਦਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 


author

Babita

Content Editor

Related News