ਪੰਜਾਬ ਜ਼ਿਮਨੀ ਚੋਣਾਂ: ਚਾਰੋ ਸੀਟਾਂ 'ਤੇ ਸ਼ੁਰੂ ਹੋਈ ਵੋਟਿੰਗ
Wednesday, Nov 20, 2024 - 07:44 AM (IST)
ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਠੰਡ ਦੇ ਬਾਵਜੂਦ ਵੋਟਰ ਦਿਨ ਚੜ੍ਹਦਿਆਂ ਹੀ ਪੋਲਿੰਗ ਸਟੇਸ਼ਨਾਂ 'ਤੇ ਪਹੁੰਚਣ ਲੱਗ ਪਏ ਹਨ। ਇਨ੍ਹਾਂ ਸੀਟਾਂ ਲਈ ਅੱਜ ਸ਼ਾਮ 6 ਵਜੇ ਤਕ ਵੋਟਿੰਗ ਹੋਵੇਗੀ ਤੇ 23 ਨਵੰਬਰ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।
ਦੱਸ ਦਈਏ ਕਿ ਅੱਜ 4 ਵਿਧਾਨ ਸਭਾ ਹਲਕਿਆਂ- ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ (ਰਾਖਵਾਂ) ਅਤੇ ਬਰਨਾਲਾ ’ਚ ਵੋਟਿੰਗ ਹੋ ਰਹੀ ਹੈ। ਇਨ੍ਹਾਂ ਹਲਕਿਆਂ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕਾਂ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਉਪ-ਚੋਣਾਂ ਜ਼ਰੂਰੀ ਹੋ ਗਈਆਂ ਸਨ। 4 ਵਿਧਾਨ ਸਭਾ ਹਲਕਿਆਂ ’ਚੋਂ ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ’ਤੇ ਪਹਿਲਾਂ ਕਾਂਗਰਸ ਦਾ ਕਬਜ਼ਾ ਸੀ ਅਤੇ ਬਰਨਾਲਾ ਸੀਟ ਤੋਂ ‘ਆਪ’ ਵਿਧਾਇਕ ਨੁਮਾਇੰਦਗੀ ਕਰ ਰਹੇ ਸਨ।