ਬਜਟ ਸੈਸ਼ਨ : ਅਕਾਲੀਆਂ ਦੇ ਹੰਗਾਮੇ ਕਾਰਨ ਮਨਪ੍ਰੀਤ ਬਾਦਲ ਨੇ ਵਿਚਾਲੇ ਰੋਕਿਆ ਭਾਸ਼ਨ
Monday, Feb 18, 2019 - 12:36 PM (IST)
ਚੰਡੀਗੜ੍ਹ (ਅਸ਼ਵਨੀ, ਰਮਨ, ਰਵਿੰਦਰ) : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਸੋਮਵਾਰ ਨੂੰ ਵਿਧਾਨ ਸਭਾ 'ਚ 2019-20 ਦਾ ਕਾਂਗਰਸ ਸਰਕਾਰ ਦਾ ਤੀਜਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਮਨਪ੍ਰੀਤ ਬਾਦਲ ਦੇ ਬਜਟ ਭਾਸ਼ਣ ਪੜ੍ਹਨ ਦੌਰਾਨ ਅਕਾਲੀ ਦਲ ਵਲੋਂ ਨਵਜੋਤ ਸਿੱਧੂ ਮਾਮਲੇ ਨੂੰ ਲੈ ਕੇ ਲਗਾਤਾਰ ਹੰਗਾਮਾ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵਲੋਂ ਵੀ ਭਾਸ਼ਣ ਦੌਰਾਨ ਵਾਕਆਊਟ ਕੀਤਾ ਗਿਆ। ਪੰਜਾਬ ਬਜਟ ਦੇ ਮੁੱਖ ਅੰਸ਼ ਇਸ ਤਰ੍ਹਾਂ ਹਨ—
ਸਾਡੀ ਸਰਕਾਰ ਨੇ ਸੂਬੇ ਨੂੰ ਵਿਕਾਸ ਦੇ ਰਾਹ ਪਾਇਆ
ਪਿਛਲੀ ਸਰਕਾਰ ਨੇ ਸੂਬੇ ਨੂੰ 31 ਹਜ਼ਾਰ ਕਰੋੜ ਦਾ ਜ਼ਖਮ ਦਿੱਤਾ
ਮੰਡੀਆਂ ਦੀ ਬਿਹਤਰੀ ਵਾਸਤੇ 750 ਕਰੋੜ ਰੁਪਿਆ ਰੱਖਿਆ
ਬਾਗਵਾਨੀ ਲਈ 60.49 ਕਰੋੜ ਰੁਪਿਆ ਰਾਖਵਾਂ ਰੱਖਿਆ ਗਿਆ
ਪ੍ਰਤੀ ਵਿਅਕਤੀ ਆਮਦਨ ਕੌਮੀ ਔਸਤ ਤੋਂ 22.6 ਵਧੀ
ਅੰਮ੍ਰਿਤਸਰ ਦੀ ਬਿਹਤਰੀ ਲਈ 10 ਕਰੋੜ ਰੁਪਿਆ ਮਨਜ਼ੂਰੀ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ 300 ਕਰੋੜ ਰੁਪਿਆ ਰੱਖਿਆ ਗਿਆ