ਪੰਜਾਬ ਬਜਟ 2023-24 : ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ 7.40% ਵਧੀ

Friday, Mar 10, 2023 - 02:08 PM (IST)

ਪੰਜਾਬ ਬਜਟ 2023-24 : ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ 7.40% ਵਧੀ

ਚੰਡੀਗੜ੍ਹ - ਪੰਜਾਬ ਦੀ ਆਮ ਆਦਮੀ ਪਾਰਟੀ ਵਲੋਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਵਿੱਤ ਮੰਤਰੀ ਹਰਪਾਲ ਚੀਮਾ ਸਾਲ 2023-24 ਲਈ ਬਜਟ ਪੇਸ਼ ਕਰ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਇਸ ਬਜਟ ਤੋਂ ਕਈ ਉਮੀਦਾਂ ਹਨ। ਇਸ ਦੋਰਾਨ ਸਦਨ ਵਿਚ ਵਿੱਤ ਮੰਤਰੀ ਨੇ ਆਪਣੇ ਪਿਛਲੇ ਵਿੱਤੀ ਸਾਲ ਦੀਆਂ ਉਪਲੱਬਧੀਆਂ ਸਾਂਝੀਆਂ ਕੀਤੀਆਂ ਹਨ। 

  • ਵਿੱਤੀ ਸਾਲ 2023-24 ਲਈ ਪੰਜਾਬ ਦਾ ਜੀਐਸਡੀਪ(GSDP) 6,98,635 ਕਰੋੜ ਦਾ ਹੋਵੇਗਾ।
  • ਸੇਵਾ ਖੇਤਰ ਤੋਂ GSDP ਵਿੱਚ ਯੋਗਦਾਨ ਸਭ ਤੋਂ ਵੱਧ 45.91% ਖੇਤੀਬਾੜੀ 28.94% ਅਤੇ ਉਦਯੋਗਾਂ ਦਾ 25.15 'ਤੇ ਰਿਹਾ।
  • ਵਿੱਤੀ ਸਾਲ 2022-23 ਵਿੱਚ ਮੌਜੂਦਾ ਕੀਮਤਾਂ 'ਤੇ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ 7.40% ਦੇ ਵਾਧੇ ਨਾਲ 1,73,873 ਰਹੀ।
  • ਟੈਕਸ ਇੰਟੈਲੀਜੈਂਸ ਯੂਨਿਟ - ਵਿੱਤੀ ਸਾਲ 2023-24 ਵਿੱਚ ਕਾਰਜਸ਼ੀਲ ਹੋਣ ਲਈ ਨਿਯਮਿਤ ਤੌਰ 'ਤੇ ਸੂਚਿਤ ਕੀਤਾ ਗਿਆ ਹੈ ਅਤੇ ਟੈਕਸ ਦੇ ਸਮੁੱਚੇ ਰੂਪ ਦੀ ਜਾਂਚ ਕਰਨ ਲਈ ਮਾਹਿਰਾਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ।
  • ਵਿੱਤੀ ਸਾਲ 2022-23 ਵਿੱਚ ਏਕੀਕ੍ਰਿਤ ਸਿੰਕਿੰਗ ਫੰਡ (CSF) ਵਿੱਚ 3,000 ਕਰੋੜ  ਦਾ ਯੋਗਦਾਨ। ਪਿਛਲੀ ਸਰਕਾਰ ਨੇ ਪਿਛਲੇ 5 ਸਾਲਾਂ ਵਿੱਚ ਸਿਰਫ 2,988 ਕਰੋੜ ਦਾ ਯੋਗਦਾਨ ਪਾਇਆ।

ਇਹ ਵੀ ਪੜ੍ਹੋ : ਅਮਰੀਕਾ ਦੀ ਕੰਪਨੀ ਮਿਮੋਸਾ ਨੈੱਟਵਰਕ ਨੂੰ ਖਰੀਦਣਗੇ ਮੁਕੇਸ਼ ਅੰਬਾਨੀ, 492 ਕਰੋੜ ’ਚ ਹੋਵੇਗਾ ਸੌਦਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News