ਪੰਜਾਬ ਬਜਟ 2020 : ਗਰਭਵਤੀ ਔਰਤਾਂ ਲਈ ਸਰਕਾਰ ਵਲੋਂ ਖੁਸ਼ਖਬਰੀ
Friday, Feb 28, 2020 - 01:26 PM (IST)

ਚੰਡੀਗੜ੍ਹ : ਪੰਜਾਬੀ ਵਿਧਾਨ ਸਭਾ 'ਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਸਾਲ 2020-21 ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਮਨਪ੍ਰੀਤ ਬਾਦਲ ਵਲੋਂ ਆਪਣੇ ਭਾਸ਼ਣ ਦੌਰਾਨ ਗਰਭਵਤੀ ਔਰਤਾਂ ਨੂੰ ਖੁਸ਼ਖਬਰੀ ਦਿੱਤੀ ਹੈ। ਮਨਪ੍ਰੀਤ ਬਾਦਲ ਨੇ ਗਰਭਵਤੀ ਔਰਤਾਂ ਦੀ ਖੁਰਾਕ ਅਤੇ ਸਿਹਤ ਸੰਭਾਲ ਲਈ 65 ਕਰੋੜ ਰਾਖਵੇਂ ਰੱਖੇ ਹਨ। ਆਂਗਣਵਾੜੀਆਂ 'ਚ ਮੁਫਤ ਟੀਕੇ ਲਗਾਏ ਜਾਣਗੇ ਅਤੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਆਂਗਣਵਾੜੀਆਂ 'ਚ ਪੰਜੀਰੀ ਅਤੇ ਖਾਣ-ਪੀਣ ਦਾ ਸਾਮਾਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਗਰੀਬ ਪਰਿਵਾਰਾਂ ਦੀਆਂ ਔਰਤਾਂ ਦੀ ਡਲਿਵਰੀ ਵੀ ਫ੍ਰੀ ਕੀਤੀ ਜਾਵੇਗੀ।