ਅਜਨਾਲਾ ਦੇ ਸਰਹੱਦੀ ਖੇਤਰਾਂ ਦੇ ਪਰਿਵਾਰਾਂ ’ਚ ਵੰਡੀ ਗਈ 602ਵੇਂ ਟਰੱਕ ਦੀ ਰਾਹਤ ਸਮੱਗਰੀ

Monday, Aug 23, 2021 - 10:38 AM (IST)

ਅਜਨਾਲਾ ਦੇ ਸਰਹੱਦੀ ਖੇਤਰਾਂ ਦੇ ਪਰਿਵਾਰਾਂ ’ਚ ਵੰਡੀ ਗਈ 602ਵੇਂ ਟਰੱਕ ਦੀ ਰਾਹਤ ਸਮੱਗਰੀ

ਜਲੰਧਰ/ਜੰਮੂ ਕਸ਼ਮੀਰ (ਵਰਿੰਦਰ ਸ਼ਰਮਾ)- ਕੱਚੇ ਮਕਾਨਾਂ ਅਤੇ ਕਦੇ ਨਾ ਪੂਰੀਆਂ ਹੋਣ ਵਾਲੀਆਂ ਇੱਛਾਵਾਂ ਦੇ ਸੰਸਾਰ ਵਿਚ ਜੀਅ ਰਹੇ ਸਰਹੱਦੀ ਖੇਤਰਾਂ ਦੇ ਲੋਕਾਂ ਦੇ ਚਿਹਰਿਆਂ ’ਤੇ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ ਜਦੋਂ ਥੋੜ੍ਹੀ ਜਿਹੀ ਵੀ ਰਾਹਤ ਸਮੱਗਰੀ ਉਨ੍ਹਾਂ ਕੋਲ ਪਹੁੰਚਦੀ ਹੈ। ਕਮੀਆਂ ਨਾਲ ਭਰਿਆ ਜੀਵਨ ਬਿਤਾ ਰਹੇ ਉਨ੍ਹਾਂ ਲੋਕਾਂ ਦੇ ਦੁੱਖ ਨੂੰ ਸਮਝਦੇ ਹੋਏ ਹੀ ਪੰਜਾਬ ਕੇਸਰੀ ਸਮੂਹ ਨੇ ਪਿਛਲੇ 21 ਸਾਲਾਂ ਤੋਂ ਸਰਹੱਦੀ ਖੇਤਰਾਂ ਦੇ ਲੋੜਵੰਦ ਲੋਕਾਂ ਦੀ ਮਦਦ ਲਈ ਇਕ ਰਾਹਤ ਮੁਹਿੰਮ ਚਲਾ ਰੱਖੀ ਹੈ ਜੋ ਲਗਾਤਾਰ ਜਾਰੀ ਹੈ। ਇਸੇ ਕੜੀ ਵਿਚ ਬੀਤੇ ਦਿਨ ਅਜਨਾਲਾ ਸੈਕਟਰ ਦੇ ਵਾਣਾ ਪਿੰਡ ਵਿਚ 602ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡੀ ਗਈ, ਜੋ ਗਿਆਨ ਸਥਲ ਮੰਦਰ ਅਤੇ ਲਾਲਾ ਜਗਤ ਨਾਰਾਇਣ ਨਿਸ਼ਕਾਮ ਸੇਵਾ ਸਮਿਤੀ ਲੁਧਿਆਣਾ ਵੱਲੋਂ ਸਵ. ਜਗਦੀਸ਼ ਬਜਾਜ ਦੀ ਯਾਦ ਵਿਚ ਭਿਜਵਾਈ ਗਈ ਸੀ। ਇਸ ਟਰੱਕ ਵਿਚ 300 ਲੋਕਾਂ ਲਈ ਰਾਸ਼ਨ ਦੀ ਇਕ ਕਿਟ ਸੀ, ਜਿਸ ਵਿਚ ਆਟਾ, ਚੌਲ, ਖੰਡ, ਦਾਲ, ਤੇਲ, ਮਸਾਲੇ ਅਤੇ ਸਾਬਣ ਆਦਿ ਸ਼ਾਮਲ ਸਨ।

ਇਹ ਵੀ ਪੜ੍ਹੋ: ਗੋਰਾਇਆ: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸਰਪੰਚ ਨੇ ਪੁਲਸ ਦੀ ਕਾਰਗੁਜ਼ਾਰੀ ਦੀ ਖੋਲ੍ਹੀ ਪੋਲ

ਰਾਹਤ ਵੰਡ ਸਮਾਰੋਹ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜ੍ਹੀ ਦੇ ਵੰਸ਼ਜ ਬਾਬਾ ਸੁਖਦੇਵ ਸਿੰਘ ਜੀ ਬੇਦੀ ਮੁੱਖ ਮਹਿਮਾਨ ਦੇ ਰੂਪ ਵਿਚ ਹਾਜ਼ਰ ਹੋਏ। ਉਨ੍ਹਾਂ ਨੇ ਜਿੱਥੇ ਲੋੜਵੰਦ ਪਰਿਵਾਰਾਂ ਦੇ ਸੁਖੀ ਜੀਵਨ ਲਈ ਪ੍ਰਾਰਥਨਾ ਕੀਤੀ, ਉਥੇ ਪੰਜਾਬ ਕੇਸਰੀ ਸਮੂਹ ਵਲੋਂ ਕੀਤੇ ਜਾ ਰਹੇ ਇਸ ਪੁੰਨ ਦੇ ਕਾਰਜ ਦੀ ਸ਼ਲਾਘਾ ਕੀਤੀ। ਲਾਲਾ ਜਗਤ ਨਾਰਾਇਣ ਨਿਸ਼ਕਾਮ ਸੇਵਾ ਸੁਸਾਇਟੀ ਦੇ ਨਰੇਸ਼ ਗਰਗ ਨੇ ਕਿਹਾ ਕਿ ਲੋੜਵੰਦ ਲੋਕਾਂ ਦੀ ਮਦਦ ਨਾਲ ਮਨ ਨੂੰ ਸਕੂਨ ਮਿਲਦਾ ਹੈ। ਸ਼੍ਰੀ ਵਿਜੇ ਚੋਪੜਾ ਦੀ ਪ੍ਰੇਰਣਾ ਸਦਕਾ ਹੀ ਉੱਤਰ ਭਾਰਤ ਦੀਆਂ ਅਨੇਕਾਂ ਸਮਾਜਸੇਵੀ ਸੰਸਥਾਵਾਂ ਇਸ ਰਾਹਤ ਮੁਹਿੰਮ ਨਾਲ ਜੁੜ ਕੇ ਕੰਮ ਕਰ ਰਹੀਆਂ ਹਨ ਅਤੇ ਕਰਦੀਆਂ ਰਹਿਣਗੀਆਂ।

ਇਹ ਵੀ ਪੜ੍ਹੋ: ਤਲਵਾੜਾ ਵਿਖੇ ਖ਼ੌਫ਼ਨਾਕ ਵਾਰਦਾਤ, ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ

ਸੀ. ਆਰ. ਪੀ. ਐੱਫ. ਰਿਟਾਇਰਡ ਪਰਸਨਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਕਿਹਾ ਕਿ ਪਹਿਲਾਂ ਸਿਰਫ ਜੰਮੂ-ਕਸ਼ਮੀਰ ਦੇ ਲੋੜਵੰਦ ਲੋਕਾਂ ਲਈ ਹੀ ਮਦਦ ਭੇਜੀ ਜਾਂਦੀ ਸੀ ਪਰ ਹੁਣ ਪੰਜਾਬ ਦੇ ਸਰਹੱਦੀ ਪਰਿਵਾਰਾਂ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਪੰਜਾਬ ਕੇਸਰੀ ਨੇ ਪੰਜਾਬ ਵਿਚ ਵੀ ਰਾਹਤ ਪਹੁੰਚਾਉਣੀ ਸ਼ੁਰੂ ਕੀਤੀ ਹੈ। ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਖੇਤਰ ਦੇ ਲੋਕਾਂ ਦੀਆਂ ਅਸਲੀ ਤਕਲੀਫਾਂ ਦਾ ਪਤਾ ਇੱਥੇ ਆ ਕੇ ਹੀ ਚਲਦਾ ਹੈ ਅਤੇ ਇਨ੍ਹਾਂ ਬਹਾਦਰ ਲੋਕਾਂ ਦੀ ਮਦਦ ਲਈ ਵਾਰ-ਵਾਰ ਆਉਣ ਨੂੰ ਮਨ ਕਰਦਾ ਹੈ। ਇਹ ਰਾਹਤ ਸਮੱਗਰੀ ਸਰਪੰਚ ਰਣਜੀਤ ਸਿੰਘ ਅਵਾਣ, ਮੁਖਤਾਰ ਸਿੰਘ, ਕਰਨੈਲ ਸਿੰਘ ਢਿੱਲੋਂ, ਰਵੀ ਮਸੀਹ, ਡਾ. ਅਰਨੋਦ ਖੋਖਰ, ਮੰਗਾ ਮਸੀਹ, ਕੈਪਟਨ ਪੂਰਨ ਮਸੀਹ ਅਤੇ ਵਿਸ਼ਾਲ ਖੋਖਰ ਦੀ ਦੇਖ-ਰੇਖ ਤੇ ਪ੍ਰਵੀਨ ਬਜਾਜ ਅਤੇ ਰਮੇਸ਼ ਗੁੰਬਰ ਦੀ ਹਾਜ਼ਰੀ ਵਿਚ ਵੰਡੀ ਗਈ। ਇਸ ਮੌਕੇ ਸਬਰਜੀਤ ਸਿੰਘ ਗਿਲਜੀਆਂ, ਡਾ. ਬੇਦੀ, ਅੰਜੂ ਲੂੰਬਾ, ਸਪਨਾ ਮਨਰਾਏ ਅਤੇ ਰਾਧਾ ਚੌਹਾਨ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਜਲੰਧਰ: ASI ਦਾ ਸ਼ਰਮਨਾਕ ਕਾਰਾ, ਥਾਣੇ 'ਚ ਔਰਤ ਨੂੰ ਮਾਰੇ ਥੱਪੜ, ਜਾਣੋ ਪੂਰਾ ਮਾਮਲਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News