ਪੰਜਾਬ ਬੋਰਡ ਦੇ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਇਸ ਆਧਾਰ ''ਤੇ ਆਵੇਗਾ ਨਤੀਜਾ
Monday, Apr 26, 2021 - 09:09 AM (IST)
ਲੁਧਿਆਣਾ (ਵਿੱਕੀ) : ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਦੇ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ 5ਵੀਂ, 8ਵੀਂ ਅਤੇ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਮੌਸਮ ਨੇ ਤੋੜਿਆ 50 ਸਾਲਾਂ ਦਾ ਰਿਕਾਰਡ, ਪਹਿਲੀ ਵਾਰ ਇੰਨਾ ਠੰਡਾ ਰਿਹਾ 'ਅਪ੍ਰੈਲ' ਮਹੀਨਾ
5ਵੀਂ ਜਮਾਤ ਦੇ ਨਤੀਜੇ ਸਬੰਧੀ ਕਲੱਸਟਰ ਹੈੱਡਸ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਕਲੱਸਟਰ ਹੈੱਡ ਵੱਲੋਂ ਮਾਰਕਿੰਗ ਐਪ ’ਤੇ ਅੰਕ ਅਪਲੋਡ ਕਰਨ ਤੋਂ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਅਪਲੋਡ ਕੀਤਾ ਜਾਵੇ ਅਤੇ ਚਾਰੇ ਵਿਸ਼ਿਆਂ ਦੀ ਮਾਰਕਿੰਗ ਐਪ ’ਤੇ ਫਾਈਨਲ ਸਬਮਿਸ਼ਨ 27 ਅਪ੍ਰੈਲ ਤੋਂ ਪਹਿਲਾਂ ਕੀਤੀ ਜਾਵੇ।
ਇਹ ਵੀ ਪੜ੍ਹੋ : 18 ਤੋਂ 45 ਸਾਲ ਉਮਰ ਵਰਗ ਲਈ 30 ਲੱਖ ਕੋਵੀਸ਼ੀਲਡ ਖ਼ੁਰਾਕਾਂ ਦੇ ਆਰਡਰ ਦੇਵੇਗੀ ਪੰਜਾਬ ਸਰਕਾਰ
ਇਸ ਤੋਂ ਇਲਾਵਾ ਕਲੱਸਟਰ ਦੇ ਅਧੀਨ ਆਉਂਦੇ ਸਕੂਲਾਂ ’ਚ ਵਿਲੱਖਣ ਸਮਰੱਥਾ ਵਾਲੇ ਪ੍ਰੀਖਿਆਰਥੀਆਂ ਦੇ ਅੰਕ ਵੀ ਸਕੂਲ ਦੀ ਲਾਗਿਨ ਆਈ. ਡੀ. ’ਤੇ ਅਪਲੋਡ ਅਤੇ ਫਾਈਨਲ ਸਬਮਿਸ਼ਨ ਕਰਵਾਉਣਾ ਜ਼ਰੂਰੀ ਕੀਤਾ ਜਾਵੇ। ਇਸ ਤਰ੍ਹਾਂ ਨਾ ਕਰਨ ’ਤੇ ਸਾਰੀ ਕਲੱਸਟਰ ਹੈੱਡ ਦੀ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ