PSEB ਨੇ ਵਧਾਈ ਸਿਰਦਰਦੀ, ਪ੍ਰੀਖਿਆਵਾਂ ਤੋਂ ਪਹਿਲਾਂ ਖੱਜਲ-ਖੁਆਰ ਹੋ ਰਹੇ ਸਕੂਲ

Thursday, Feb 08, 2024 - 04:32 PM (IST)

PSEB ਨੇ ਵਧਾਈ ਸਿਰਦਰਦੀ, ਪ੍ਰੀਖਿਆਵਾਂ ਤੋਂ ਪਹਿਲਾਂ ਖੱਜਲ-ਖੁਆਰ ਹੋ ਰਹੇ ਸਕੂਲ

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਾਲਾਨਾ ਪ੍ਰੀਖਿਆਵਾਂ ਲਈ ਜ਼ਿਲ੍ਹਾ ਬੁੱਕ ਡਿਪੂਆਂ ’ਚ ਭੇਜੀਆਂ ਗਈਆਂ ਆਂਸਰਸ਼ੀਟਾਂ ਉਨ੍ਹਾਂ ਸਕੂਲ ਸੰਚਾਲਕਾਂ ਲਈ ਸਿਰਦਰਦੀ ਬਣੀਆਂ ਹੋਈਆਂ ਹਨ, ਜਿਨ੍ਹਾਂ ਸਕੂਲਾਂ ’ਚ ਪ੍ਰੀਖਿਆ ਕੇਂਦਰ ਬਣਾਏ ਗਏ ਹਨ ਕਿਉਂਕਿ ਪ੍ਰੀਖਿਆਵਾਂ ਲਈ ਆਪਣੇ ਸਕੂਲ ਕੋਡ ਵਾਲੀਆਂ ਆਂਸਰਸ਼ੀਟਾਂ ਦੇ ਪੈਕੇਟ ਜ਼ਿਲ੍ਹਾ ਬੁੱਕ ਡਿਪੂਆਂ ’ਚ ਲੱਭਣ ਲਈ ਸਕੂਲ ਸਟਾਫ਼ ਨੂੰ ਕਾਫੀ ਸਿਰ-ਖਪਾਈ ਕਰਨੀ ਪੈ ਰਹੀ ਹੈ। ਇਹੀ ਨਹੀਂ, ਕਈ ਪ੍ਰੀਖਿਆ ਕੇਂਦਰਾਂ ਦੇ ਸਟਾਫ਼ ਨੂੰ ਤਾਂ 3 ਤੋਂ 4 ਘੰਟਿਆਂ ਤੱਕ ਮੁਸ਼ੱਕਤ ਕਰਨ ’ਤੇ ਜ਼ਮੀਨ ’ਤੇ ਪਏ ਬੰਡਲਾਂ ’ਚੋਂ ਆਪਣੇ ਕੇਂਦਰ ਦੇ ਨਾਂ ਵਾਲੇ ਪੈਕੇਟ ਮਿਲ ਰਹੇ ਹਨ। ਕਿਸੇ ਸਕੂਲ ਨੂੰ 12ਵੀਂ ਦੀਆਂ ਆਂਸਰਸ਼ੀਟਾਂ ਦੇ ਪੈਕੇਟ ਨਹੀਂ ਮਿਲ ਰਹੇ ਹਨ ਤਾਂ ਕਿਸੇ ਨੂੰ 10ਵੀਂ ਦੇ ਪੈਕੇਟ ਨਹੀਂ ਮਿਲ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਮਿਡ-ਡੇਅ-ਮੀਲ ਨੂੰ ਲੈ ਕੇ ਨਵੇਂ ਹੁਕਮ ਜਾਰੀ, ਲੱਖਾਂ ਸਕੂਲੀ ਬੱਚਿਆਂ ਨੂੰ ਮਿਲੇਗਾ ਲਾਭ (ਵੀਡੀਓ)

ਕਈ ਸਕੂਲਾਂ ਦਾ ਕਹਿਣਾ ਹੈ ਕਿ ਉਹ ਕੱਲ੍ਹ ਤੋਂ ਆਂਸਰਸ਼ੀਟਾਂ ਦੇ ਪੈਕੇਟ ਲੱਭਣ ਆ ਰਹੇ ਹਨ ਪਰ ਉਨ੍ਹਾਂ ਨੂੰ ਮਿਲ ਹੀ ਨਹੀਂ ਰਹੇ। ਜਾਣਕਾਰੀ ਮੁਤਾਬਕ ਪੀ. ਐੱਸ. ਈ. ਬੀ. ਨੇ ਇਸ ਵਾਰ ਪ੍ਰੀਖਿਆਵਾਂ ਲਈ ਆਂਸਰਸ਼ੀਟ ਦੇਣ ਲਈ ਨਵੀਂ ਤਰ੍ਹਾਂ ਦਾ ਪ੍ਰਯੋਗ ਕੀਤਾ ਹੈ ਪਰ ਸਕੂਲਾਂ ਦੇ ਸਾਹਮਣੇ ਮੌਜੂਦਾ ਸਮੇਂ ’ਚ ਚੱਲ ਰਹੀ ਮੁਸੀਬਤ ਕਾਰਨ ਇਹ ਸਿਸਟਮ ਫੇਲ੍ਹ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਦਾ ਇਕ ਕਾਰਨ ਹੈ ਕਿ ਬੋਰਡ ਦੇ ਬੁੱਕ ਡਿਪੂਆਂ ’ਚ ਪਹਿਲਾਂ ਤੋਂ ਹੀ ਸਟਾਫ਼ ਦੀ ਭਾਰੀ ਕਮੀ ਹੈ, ਜਿਸ ਕਾਰਨ ਆਂਸਰਸ਼ੀਟਾਂਦੇ ਪੈਕੇਟ ਸਕੂਲ ਸਟਾਫ਼ ਨੂੰ ਖ਼ੁਦ ਹੀ ਲੱਭਣੇ ਪੈ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਪਹਿਲੀ ਵਾਰ ਮਾਪਿਆਂ ਨੂੰ ਵੱਡੀ ਰਾਹਤ, ਸਰਕਾਰੀ ਸਕੂਲਾਂ 'ਚ ਦਾਖ਼ਲੇ ਲਈ ਨਵੀਆਂ ਸ਼ਰਤਾਂ-ਨਿਯਮ ਲਾਗੂ
ਸਟਾਫ਼ ਦੀ ਬਜਾਏ ਵਿਦਿਆਰਥੀਆਂ ਨੂੰ ਆਂਸਰਸ਼ੀਟਾਂ ਲੱਭਣ ਭੇਜ ਰਹੇ ਸਕੂਲ
ਇੱਥੇ ਹੀ ਬੱਸ ਨਹੀਂ, ਕਈ ਸਕੂਲਾਂ ਦਾ ਸਟਾਫ਼ ਤਾਂ ਆਪਣੇ ਨਾਲ ਵਿਦਿਆਰਥੀਆਂ ਨੂੰ ਵੀ ਡਿਪੂਆਂ ’ਚ ਲਿਆ ਰਿਹਾ ਹੈ, ਤਾਂ ਕਿ ਪੈਕੇਟ ਲੱਭਣ ’ਚ ਉਨ੍ਹਾਂ ਦੀ ਮਦਦ ਲਈ ਜਾ ਸਕੇ ਪਰ ਇਸ ਤੋਂ ਇਕ ਗੱਲ ਸਾਫ਼ ਹੋ ਗਈ ਹੈ ਕਿ ਇਸ ਤਰ੍ਹਾਂ ਦੇ ਸਕੂਲਾਂ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਦੀ ਕੋਈ ਚਿੰਤਾ ਨਹੀਂ ਹੈ। ਬੀਤੇ ਦਿਨ ਕਈ ਸਕੂਲਾਂ ਦੇ ਵਿਦਿਆਰਥੀ ਆਂਸਰਸ਼ੀਟਾਂ ਦੇ ਬੰਡਲਾਂ ਨੂੰ ਲੱਗੇ ਢੇਰ ’ਚੋਂ ਆਪਣੇ ਸਕੂਲ ਦਾ ਨਾਂ ਖੋਜਦੇ ਦਿਖਾਈ ਦਿੱਤੇ। ਦੱਸ ਦੇਈਏ ਕਿ ਪੀ. ਐੱਸ. ਈ. ਬੀ. ਦੀ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 13 ਫਰਵਰੀ ਤੋਂ ਸ਼ੁਰੂ ਹੋਣ ਵਾਲੀਆਂ ਹਨ।
ਆਪਣਾ ਬੰਡਲ ਖੋਜਣ ਦੀ ਜਲਦਬਾਜ਼ੀ ’ਚ ਦੂਜਿਆਂ ਦੀ ਪਰਵਾਹ ਨਹੀਂ
ਬੁੱਧਵਾਰ ਨੂੰ ਬੁੱਕ ਡਿਪੂ ਦੀ ਵਿਜ਼ਿਟ ਕਰਨ ’ਤੇ ਦੇਖਿਆ ਗਿਆ ਕਿ ਪ੍ਰੀਖਿਆ ਕੇਂਦਰ ਬਣੇ ਸਕੂਲਾਂ ਦਾ ਸਟਾਫ਼ ਖ਼ੁਦ ਹੀ ਜ਼ਮੀਨ ’ਤੇ ਪਏ ਆਂਸਰਸ਼ੀਟਾਂ ਦੇ ਬੰਡਲਾਂ ਨੂੰ ਉਲਟ-ਪੁਲਟ ਕਰ ਕੇ ਆਪਣੇ ਸਕੂਲ ਦੇ ਨਾਂ ਵਾਲਾ ਬੰਡਲ ਖੋਜ ਰਹੇ ਸਨ। ਬੰਡਲ ਲੱਭ ਰਹੇ ਸਕੂਲ ਸਟਾਫ਼ ਦੀ ਬੁੱਕ ਡਿਪੂ ਸਟਾਫ਼ ਵਲੋਂ ਬੇਸ਼ੱਕ ਮਦਦ ਕੀਤੀ ਜਾ ਰਹੀ ਸੀ ਪਰ ਕੁੱਝ ਸਕੂਲ ਸਟਾਫ਼ ਵੀ ਆਪਣੈ ਬੰਡਲਾਂ ਨੂੰ ਲੱਭਣ ਵਿਚ ਬੇਪ੍ਰਵਾਹ ਦਿਖੇ। ਇਸ ਦੇ ਕਾਰਨ ਪੈਕੇਟ ’ਤੇ ਹੋਰ ਸਕੂਲਾਂ ਦੇ ਨਾਂ ਵਾਲੀ ਲੱਗੀ ਸਲਿੱਪ ਉਤਰ ਰਹੀ ਸੀ, ਜਿਸ ਦੀ ਵੀ ਕਿਸੇ ਨੇ ਕੋਈ ਪ੍ਰਵਾਹ ਨਹੀਂ ਕੀਤੀ। ਇਸ ਦੇ ਕਾਰਨ ਕਈ ਸਕੂਲਾਂ ਨੂੰ ਆਪਣੇ ਨਾਂ ਵਾਲੇ ਪੈਕੇਟ ਲੱਭਣ ’ਚ ਕਾਫੀ ਪਰੇਸ਼ਾਨੀ ਹੋਈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Babita

Content Editor

Related News