''ਪੰਜਾਬ ਬੋਰਡ'' ਦੀ ਨੌਕਰੀ ਤੋਂ ਜ਼ਬਰਨ ਕੱਢੇ ਮੁਲਾਜ਼ਮ ਪੁੱਜ ''ਲੇਬਰ ਕੋਰਟ''

Tuesday, Feb 05, 2019 - 04:00 PM (IST)

''ਪੰਜਾਬ ਬੋਰਡ'' ਦੀ ਨੌਕਰੀ ਤੋਂ ਜ਼ਬਰਨ ਕੱਢੇ ਮੁਲਾਜ਼ਮ ਪੁੱਜ ''ਲੇਬਰ ਕੋਰਟ''

ਚੰਡੀਗੜ੍ਹ (ਜੱਸੋਵਾਲ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜ਼ਬਰਦਸਤੀ ਨੌਕਰੀ ਤੋਂ ਕੱਢੇ ਗਏ ਮੁਲਾਜ਼ਮਾਂ ਦਾ ਇਕ ਵਫਦ ਲੇਬਰ ਕੋਰਟ ਸਾਹਮਣੇ ਆਪਣੀਆਂ ਮੰਗਾਂ ਨੂੰ ਲੈ ਕੇ ਪੇਸ਼ ਹੋਇਆ। ਕੋਰਟ 'ਚ ਉਕਤ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਨੌਕਰੀ ਤੋਂ ਕੱਢਿਆ ਗਿਆ, ਜੋ ਕਿ ਪਿਛਲੇ 8-12 ਸਾਲਾਂ ਤੋਂ ਬੋਰਡ 'ਚ ਨੌਕਰੀ ਕਰ ਰਹੇ ਹਨ। ਮੁਲਾਜ਼ਮਾਂ ਦਾ ਇਹ ਵੀ ਕਹਿਣਾ ਹੈ ਕਿ ਬੋਰਡ ਵਲੋਂ 50 ਨਵੇਂ ਲੋਕਾਂ ਦੀ ਭਰਤੀ ਲਈ ਇਸ਼ਤਿਹਾਰ ਦਿੱਤਾ ਗਿਆ ਹੈ ਪਰ ਜੇਕਰ ਨਵੇਂ ਲੋਕਾਂ ਨੂੰ ਰੱਖਣਾ ਹੈ ਤਾਂ ਪਹਿਲਾਂ ਉਨ੍ਹਾਂ ਦਾ ਹੱਕ ਬਣਦਾ ਹੈ, ਇਸ ਲਈ ਨਵੇਂ ਲੋਕਾਂ ਦੀ ਭਰਤੀ ਬਾਅਦ 'ਚ ਕੀਤੀ ਜਾਵੇ। ਮੁਲਾਜ਼ਮਾਂ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ 'ਘਰ-ਘਰ ਨੌਕਰੀ' ਦੇਣ ਦਾ ਵਾਅਦਾ ਕਰ ਰਹੀ ਹੈ ਅਤੇ ਦੂਜੇ ਪਾਸੇ ਨੌਕਰੀ ਖੋਹ ਕੇ ਉਨ੍ਹਾਂ ਨੂੰ ਬੇਰੋਜ਼ਗਾਰ ਕੀਤਾ ਜਾ ਰਿਹਾ ਹੈ।


author

Babita

Content Editor

Related News