ਪੰਜਾਬ ਦੇ ਫੌਜੀ ਜਵਾਨ ਦਾ ਵਿਆਹ ਚਰਚਾ ''ਚ, ਵਿਆਹ ਮਗਰੋਂ ਲਾੜੀ ਨੂੰ...
Tuesday, Feb 18, 2025 - 12:10 PM (IST)
![ਪੰਜਾਬ ਦੇ ਫੌਜੀ ਜਵਾਨ ਦਾ ਵਿਆਹ ਚਰਚਾ ''ਚ, ਵਿਆਹ ਮਗਰੋਂ ਲਾੜੀ ਨੂੰ...](https://static.jagbani.com/multimedia/2025_2image_12_10_043617360untitled123.jpg)
ਰੂਪਨਗਰ (ਵਿਜੇ ਸ਼ਰਮਾ)- ਲਾਗਲੇ ਪਿੰਡ ਚੱਕ ਕਰਮਾਂ ਵਿਖੇ ਫੌਜੀ ਲਾੜੇ ਸੰਦੀਪ ਕੁਮਾਰ ਪੁੱਤਰ ਪਵਨ ਕੁਮਾਰ ਸਰਮਾ ਵੱਲੋਂ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਨੂੰ ਰੂਪਮਾਨ ਕਰਦਿਆਂ ਲਾੜੀ ਬੀਬਾ ਆਂਚਲ ਸ਼ਰਮਾ ਨੂੰ ਘੋੜੀ ਜਾਂ ਰੱਥ ਦੀ ਬਜਾਏ ਕਿਸਾਨੀ ਨਾਲ ਮੋਹ ਦਰਸਾਉਂਦੇ ਹੋਏ ਰੱਥ ਵਾਂਗ ਸ਼ਿੰਗਾਰੇ ਹੋਏ ਟਰੈਕਟਰ 'ਤੇ ਬਿਠਾ ਕੇ ਖੁਦ ਟਰੈਕਟਰ ਚਲਾ ਕੇ ਵਿਆਹ ਕੇ ਘਰ ਲੈ ਕੇ ਆਇਆ ਹੈ। ਜਿਸ ਦੀ ਚਰਚਾ ਪੂਰੇ ਪਿੰਡ 'ਚ ਹੋ ਰਹੀ ਹੈ ਅਤੇ ਹਰ ਕੋਈ ਤਾਰੀਫ ਕਰ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਸਕੂਲ ਬੱਸ ਨੇ ਵਿਦਿਆਰਥੀ ਨੂੰ ਦਰੜਿਆ
ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਕਾਮਰੇਡ ਪਵਨ ਕੁਮਾਰ ਚੱਕ ਕਰਮਾਂ ਨੇ ਦੱਸਿਆ ਕਿ ਫੌਜੀ ਲਾੜੇ ਵੱਲੋਂ ਪਿੰਡ ਵਿੱਚ ਇਸ ਤਰ੍ਹਾਂ ਦੀ ਨਵੀਂ ਪਿਰਤ ਪਾਈ ਜਾਣੀ ਨੌਜਵਾਨਾਂ ਵੱਲੋਂ ਕਿਸਾਨੀ ਨਾਲ ਮੁਹੱਬਤ ਦਰਸਾਉਂਦੀ ਹੈ ਕਿ ਜਵਾਨ ਅਤੇ ਕਿਸਾਨ ਇੱਕ ਹੀ ਹਨ ਅਤੇ ਜਵਾਨ ਕਿਸਾਨੀ ਦੀ ਚੜ੍ਹਦੀ ਕਲਾ ਲਈ ਲਗਾਤਾਰ ਸੰਘਰਸ਼ਾਂ ਦੇ ਪਿੜ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਅਤੇ ਪਾਉਂਦੇ ਰਹਿਣਗੇ।
ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਹੋ ਗਈ ਵੱਡੀ ਭਵਿੱਖਬਾਣੀ, ਜਾਣੋ ਕਦੋਂ ਪਵੇਗਾ ਮੀਂਹ
ਇਲਾਕੇ ਵਿਚ ਫੌਜੀ ਲਾੜੇ ਸੰਦੀਪ ਸ਼ਰਮਾ ਦੀ ਇਸ ਪਾਈ ਗਈ ਨਵੀਂ ਪਿਰਤ ਦੀ ਇਲਾਕਾ ਨਿਵਾਸੀ ਭਰਪੂਰ ਸ਼ਲਾਘਾ ਕਰ ਰਹੇ ਹਨ। ਉਮੀਦ ਹੈ ਕਿ ਜਿਵੇਂ ਫੌਜੀ ਜਵਾਨ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਆਪਣੀ ਜਾਨ ਜੋਖਮ ਵਿੱਚ ਪਾਉਂਦੇ ਉਸੇ ਤਰ੍ਹਾਂ ਕਿਸਾਨ ਖੇਤਾਂ ਵਿੱਚ ਦਿਨ ਰਾਤ ਮਿਹਨਤ ਕਰਕੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਦੇਸ਼ਵਾਸੀਆਂ ਦਾ ਢਿੱਡ ਭਰ ਰਹੇ ਹਨ, ਇਹ ਜੋੜੀ ਸਦਾ ਕਾਇਮ ਰਹੇਗੀ ਅਤੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਸਦਾ ਬੁਲੰਦ ਰਹੇਗਾ।
ਇਹ ਵੀ ਪੜ੍ਹੋ- PSEB ਪ੍ਰੀਖਿਆਵਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ, ਵਿਦਿਆਰਥੀ ਪੜ੍ਹ ਲੈਣ ਪੂਰੀ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8