ਭਾਰੀ ਰਕਮ ਚੁਕਾ ਕੇ ਅਮਰੀਕਾ ਗਿਆ ਸੀ ਸਿੰਬਲ ਮਜਾਰੇ ਦਾ ਮਨਪ੍ਰੀਤ, ਡੇਢ ਮਹੀਨੇ ਮਗਰੋਂ ਹੀ ਹੋ ਗਿਆ Deport
Friday, Feb 07, 2025 - 12:31 AM (IST)
![ਭਾਰੀ ਰਕਮ ਚੁਕਾ ਕੇ ਅਮਰੀਕਾ ਗਿਆ ਸੀ ਸਿੰਬਲ ਮਜਾਰੇ ਦਾ ਮਨਪ੍ਰੀਤ, ਡੇਢ ਮਹੀਨੇ ਮਗਰੋਂ ਹੀ ਹੋ ਗਿਆ Deport](https://static.jagbani.com/multimedia/2025_2image_00_29_524407262deport.jpg)
ਨਵਾਂਸ਼ਹਿਰ (ਮਨੋਰੰਜਨ)- ਅਮਰੀਕਾ ਦੇ ਨਵੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ਼ ਸਖ਼ਤ ਸਮੂਹਿਕ ਡਿਪੋਰਟੇਸ਼ਨ ਅਭਿਆਨ ਦੇ ਤਹਿਤ ਇਕ ਅਮਰੀਕੀ ਫੌਜੀ ਜਹਾਜ਼ 205 ਗ਼ੈਰ-ਕਾਨੂੰਨੀ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੈਂਡ ਹੋਇਆ।
ਏਅਰਪੋਰਟ 'ਤੇ ਭਾਰਤੀ ਸੁਰੱਖਿਆ ਏਜੰਸੀਆਂ ਨੇ ਹਰ ਵਿਅਕਤੀ ਦੀ ਪਛਾਣ ਤੇ ਕਾਗਜ਼ਾਤਾਂ ਦੀ ਜਾਂਚ ਕੀਤੀ। ਨਾਲ ਹੀ ਇਮੀਗ੍ਰੇਸ਼ਨ ਵਿਭਾਗ ਅਤੇ ਸਥਾਨਕ ਪੁਲਸ ਦੇ ਨਾਲ-ਨਾਲ ਇੰਟੈਲੀਜੈਂਸ ਏਜੰਸੀਆਂ ਵੀ ਸਰਗਰਮ ਰਹੀਆਂ ਤਾਂ ਜੋ ਕਿਸੇ ਵੀ ਸ਼ੱਕੀ ਵਿਅਕਤੀ ਬਚ ਨਾ ਜਾਵੇ।
ਸੂਤਰਾਂ ਅਨੁਸਾਰ ਪਹਿਲਾਂ ਵੀ ਕਈ ਮਾਮਲਿਆਂ ਵਿੱਚ ਅਜਿਹੇ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ, ਜਿਨ੍ਹਾਂ ਦਾ ਸਬੰਧ ਅਪਰਾਧ, ਜਾਅਲੀ ਕਾਗਜ਼ਾਤ ਤੇ ਤਸਕਰੀ ਨਾਲ ਜੁੜਿਆ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਡਿਪੋਰਟ ਕੀਤੇ ਗਏ ਲੋਕਾਂ ਵਿੱਚ ਕੁਝ ਅਪਰਾਧੀ ਵੀ ਹਨ, ਜਿਨ੍ਹਾਂ ਨੂੰ ਪੁਲਸ ਵੱਲੋਂ ਮੌਕੇ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- PSPCL ਦਾ ਵੱਡਾ ਅਧਿਕਾਰੀ ਹੋਇਆ ਗ੍ਰਿਫ਼ਤਾਰ, ਕਾਰਾ ਜਾਣ ਰਹਿ ਜਾਓਗੇ ਹੈਰਾਨ
ਡੇਢ ਮਹੀਨਾ ਵਿੱਚ ਹੀ ਅਮਰੀਕਾ ਤੋਂ ਡਿਪੋਰਟ ਹੋਇਆ ਸਿੰਬਲ ਮਜਾਰੇ ਦਾ ਮਨਪ੍ਰੀਤ
ਡਿਪੋਰਟ ਕੀਤੇ ਗਏ ਲੋਕਾਂ ਵਿੱਚ ਪੰਜਾਬ ਦੇ 30 ਲੋਕ ਸ਼ਾਮਲ ਹਨ। ਇਨ੍ਹਾਂ 'ਚ ਦੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨੌਜਵਾਨ ਵੀ ਹਨ। ਇਨ੍ਹਾਂ 'ਚੋਂ ਇਕ ਨੌਜਵਾਨ ਪਿੰਡ ਸਿੰਬਲ ਮਜਾਰੇ ਦਾ ਰਹਿਣ ਵਾਲਾ ਮਨਪ੍ਰੀਤ ਤੇ ਦੂਜਾ ਪਿੰਡ ਲੜੋਆ ਦਾ ਰਹਿਣ ਵਾਲਾ ਸਾਵੀਨ ਹੈ।
ਮਨਪ੍ਰੀਤ ਦੇ ਚਾਚਾ ਅਵਤਾਰ ਸਿੰਘ ਨੇ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਹੀ ਮਨਪ੍ਰੀਤ ਘਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਭਾਰੀ ਰਕਮ ਖ਼ਰਚ ਕੇ ਅਮਰੀਕਾ ਗਿਆ ਸੀ, ਪ੍ਰੰਤੂ ਹੁਣ ਉਸ ਨੂੰ ਡੇਢ ਮਹੀਨੇ ਵਿਚ ਹੀ ਅਮਰੀਕਾ ਤੋਂ ਡਿਪੋਰਟ ਹੋਣਾ ਪਿਆ। ਇਸ ਨਾਲ ਉਸ ਦੇ ਘਰ ਦੀ ਆਰਥਿਕ ਸਥਿਤੀ ਸੁਧਰਨ ਦੀ ਬਜਾਏ ਹੋਰ ਖ਼ਰਾਬ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਮਰੀਕਾ ਤੋਂ ਵਾਪਸ ਆਏ ਨੌਜਵਾਨਾਂ ਨੂੰ ਪੁਨਰਵਾਸ ਕਰਨ ਦੇ ਲਈ ਕਦਮ ਚੁੱਕਣ ਚਾਹੀਦੇ ਹਨ। ਸਰਕਾਰ ਨੂੰ ਪੁਨਰਵਾਸ ਫੰਡ ਵੀ ਸਥਾਪਿਤ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਆਏ ਨੌਜਵਾਨ ਨੂੰ ਭਾਰੀ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਵੀ ਹੋ ਸਕਦੇ ਹਨ। ਸਰਕਾਰ ਨੂੰ ਇਸ ਵੱਲ ਵਿਸ਼ੇਸ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ- 'ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਦੇ ਜਹਾਜ਼ ਨੂੰ ਅੰਮ੍ਰਿਤਸਰ ਲੈਂਡ ਕਰਵਾਉਣਾ ਕੇਂਦਰ ਦੀ ਸਾਜ਼ਿਸ਼' ; MP ਰੰਧਾਵਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e